21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

21 ਸਾਲਾਂ ਨੌਜਵਾਨ ਦੀ ਨਹਿਰ ਵਿਚੋਂ ਮਿਲੀ ਲਾਸ਼, ਪਰਿਵਾਰ ਨੇ ਕਤਲ ਦਾ ਜਤਾਇਆ ਸ਼ੱਕ

ਬਟਾਲਾ, 6 ਜੁਲਾਈ (ਸਤਿੰਦਰ ਸਿੰਘ)- ਡੇਰਾ ਬਾਬਾ ਨਾਨਕ ਦੇ ਪਿੰਡ ਉਧੂਵਾਲੀ ਕਲਾਂ ਵਿਚ 21 ਸਾਲਾਂ ਨੌਜਵਾਨ...

Ad Position 21
No active advertisement
ਅਜੀਤ ਡੈਸਕ 06-07-2026

ਬਟਾਲਾ, 6 ਜੁਲਾਈ (ਸਤਿੰਦਰ ਸਿੰਘ)- ਡੇਰਾ ਬਾਬਾ ਨਾਨਕ ਦੇ ਪਿੰਡ ਉਧੂਵਾਲੀ ਕਲਾਂ ਵਿਚ 21 ਸਾਲਾਂ ਨੌਜਵਾਨ ਦੀ ਲਾਸ਼ ਨਹਿਰ ਵਿਚੋਂ ਮਿਲੀ ਹੈ। ਮ੍ਰਿਤਕ ਦੇ ਪਰਿਵਾਰ ਨੇ ਕਤਲ ਦਾ ਸ਼ੱਕ ਜਾਹਿਰ ਕੀਤਾ। ਉਨ੍ਹਾਂ ਕਿਹਾ ਕਿ ਸਾਡੇ ਗੁਆਂਢ ਰਹਿੰਦੇ ਨੌਜਵਾਨ ਵਲੋਂ ਹੀ ਸਾਡੇ ਪੁੱਤ ਦਾ ਕਤਲ ਕੀਤਾ ਗਿਆ ਹੈ।

ਜਾਣਕਾਰੀ ਅਨੁਸਾਰ ਨੌਜਵਾਨ ਦੀ ਲਾਸ਼ ਅੰਮ੍ਰਿਤਸਰ ਸੁਲਤਾਨਵਿੰਡ ਨੇੜਿਓਂ ਨਹਿਰ ਵਿਚੋਂ ਭੇਦ ਭਰੀ ਹਾਲਤ ਵਿਚ ਮਿਲੀ ਹੈ। ਮ੍ਰਿਤਕ ਨੌਜਵਾਨ ਗੁਲਾਬ ਸਿੰਘ ਦੇ ਪਿਤਾ ਹਰਜਿੰਦਰ ਸਿੰਘ ਅਤੇ ਮਾਤਾ ਨਿਰਮਲ ਕੋਰ ਨੇ ਦੱਸਿਆ ਕਿ ਬੀਤੀ ਜੁਲਾਈ ਨੂੰ ਉਨ੍ਹਾਂ ਦੇ ਹੀ ਪਿੰਡ ਦੇ ਇਕ ਨੌਜਵਾਨ ਨੇ ਸਾਡੇ ਲੜਕੇ ਨੂੰ ਘਰੋਂ ਬੁਲਾ ਕੇ ਖੜਿਆ ਸੀ ਕਿ ਉਹ ਕਲਾਨੌਰ ਨਜ਼ਦੀਕ ਰਾਜ ਗਿਰੀ ਦਾ ਕੰਮ ਕਰਨ ਚੱਲੇ ਹਨ ਤੇ ਉਹ ਉੱਥੇ ਨਹੀਂ ਪੁੱਜੇ, ਜਦ ਕਿ ਉਕਤ ਨੌਜਵਾਨ ਸਾਡੇ ਲੜਕੇ ਨੂੰ ਆਪਣੀ ਭੈਣ ਦੇ ਪਿੰਡ ਧਰਮਪੁਰਾ ਵਿਖੇ ਲੈ ਗਿਆ ਤੇ ਉੱਥੇ ਹੀ ਆਪਣੇ ਜੀਜੇ ਦਾ ਮੋਟਰਸਾਈਕਲ ਲੈ ਕੇ ਅੰਮ੍ਰਿਤਸਰ ਵੱਲ ਨੂੰ ਚਲੇ ਗਏ, ਜਿਸ ਤੋਂ ਬਾਅਦ ਉਸ ਨੌਜਵਾਨ ਨੇ ਸਾਨੂੰ ਫੋਨ ਕੀਤਾ ਕਿ ਤੁਹਾਡੇ ਲੜਕੇ ਦੀ ਨਹਿਰ ਵਿਚ ਨਹਾਉਂਦੇ ਸਮੇਂ ਡੁੱਬਣ ਨਾਲ ਮੌਤ ਹੋ ਗਈ ਹੈ।

ਉਨ੍ਹਾਂ ਦੱਸਿਆ ਕਿ ਜਦੋਂ ਅਸੀਂ ਉਥੇ ਜਾ ਕੇ ਕਾਫੀ ਭਾਲ ਕੀਤੀ ਤਾਂ ਉਸ ਵਲੋਂ ਦੱਸੀ ਥਾਂ 'ਤੇ ਲਾਸ਼ ਨਹੀਂ ਮਿਲੀ ਤੇ ਬੀਤੇ ਕੱਲ ਉਸ ਨਹਿਰ ਵਿਚੋਂ ਦੂਸਰੀ ਜਗ੍ਹਾ ਤੋਂ ਲਾਸ਼ ਬਰਾਮਦ ਹੋਈ। ਜਿਸ ਤੋਂ ਲੱਗਦਾ ਹੈ ਕਿ ਜਿਵੇਂ ਅੱਜ ਹੀ ਕਿਸੇ ਨੇ ਉਸ ਨੂੰ ਮਾਰ ਕੇ ਲਾਸ ਨੂੰ ਨਹਿਰ ਵਿਚ ਸੁੱਟਿਆ ਹੋਵੇ। ਇਸ ਮੌਕੇ ਮ੍ਰਿਤਕ ਗੁਲਾਬ ਸਿੰਘ ਦੀ ਪਤਨੀ ਅਤੇ ਪਰਿਵਾਰਿਕ ਮੈਂਬਰਾਂ ਵਲੋਂ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰਕੇ ਇਨਸਾਫ਼ ਦਿੱਤਾ ਜਾਵੇ। ਉਧਰ ਇਸ ਸਬੰਧ ਵਿਚ ਥਾਣਾ ਸੁਲਤਾਨਵਿੰਡ ਵਲੋਂ ਮੁਕਦਮਾ ਦਰਜ ਕਰਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਹੈ।

 

Ad Position 22
No active advertisement
ਪਿਛਲੀ ਖ਼ਬਰ ਗਿਆਨੀ ਹਰਪ੍ਰੀਤ ਸਿੰਘ ਜੀ ਅਗਵਾਈ ਵਿਚ ਹੋਈ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੀ ਇਕੱਤਰਤਾ ਅਗਲੀ ਖ਼ਬਰ ਮੁਹਾਲੀ ਹਵਾਈ ਅੱਡੇ 'ਤੇ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਦਾ ਨਿੱਘਾ ਸਵਾਗਤ
Ad Position 24