21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਨਗਰ ਕੌਂਸਲ ਤਪਾ ਦੇ ਬਲਜੀਤ ਬਾਸੀ ਪ੍ਰਧਾਨ ਅਤੇ ਮਨੀਸ਼ ਗਰਗ ਬਣੇ ਮੀਤ ਪ੍ਰਧਾਨ

ਤਪਾ ਮੰਡੀ (ਬਰਨਾਲਾ), 6 ਜੁਲਾਈ (ਵਿਜੇ ਸ਼ਰਮਾ)- ਨਗਰ ਕੌਂਸਲ ਤਪਾ ਦੇ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ...

Ad Position 21
No active advertisement
ਅਜੀਤ ਡੈਸਕ 06-07-2026

ਤਪਾ ਮੰਡੀ (ਬਰਨਾਲਾ), 6 ਜੁਲਾਈ (ਵਿਜੇ ਸ਼ਰਮਾ)- ਨਗਰ ਕੌਂਸਲ ਤਪਾ ਦੇ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਸਰਬ ਸੰਮਤੀ ਨਾਲ ਹੋ ਗਈ। ਜਿਸ ਵਿਚ ਪ੍ਰਧਾਨ ਬਲਜੀਤ ਸਿੰਘ ਬਾਸੀ ਅਤੇ ਮੀਤ ਪ੍ਰਧਾਨ ਮਨੀਸ਼ ਗਰਗ ਨੂੰ ਚੁਣਿਆ ਗਿਆ। ਇਹ ਚੋਣ ਐਸ.ਡੀ.ਐਮ. ਸ੍ਰੀ ਆਯੂਸ਼ ਗੋਇਲ ਦੀ ਅਗਵਾਈ ਹੇਠ ਹੋਈ ਜਿਸ ਵਿਚ 15 ਕੌਂਸਲਰਾਂ ਨੇ ਹਿੱਸਾ ਲਿਆ।

ਸਭ ਤੋਂ ਪਹਿਲਾਂ ਪ੍ਰੋਜੈਡਿੰਗ ਅਫ਼ਸਰ ਵਲੋਂ ਕੋਂਸਲਰਾਂ ਨੂੰ ਸਹੁੰ ਚੁੱਕਵਾਈ ਗਈ ਅਤੇ ਬਾਅਦ ਵਿਚ ਕੌਂਸਲਰ ਹੈਪੀ ਸਿੰਘ ਵਲੋਂ ਪ੍ਰਧਾਨਗੀ ਲਈ ਬਲਜੀਤ ਸਿੰਘ ਬਾਸੀ ਦਾ ਨਾਮ ਪੇਸ਼ ਕੀਤਾ ਜਿਸ ਦੀ ਤਾਦੀਦ ਕੌਂਸਲਰ ਮਨੀਸ਼ ਗਰਗ ਵਲੋਂ ਕੀਤੀ ਗਈ ਅਤੇ ਮੀਤ ਪ੍ਰਧਾਨ ਲਈ ਕੋਸਲਰ ਧਰਮਪਾਲ ਸ਼ਰਮਾ ਨੇ ਮਨੀਸ਼ ਗਰਗ ਦਾ ਨਾਮ ਪੇਸ਼ ਕੀਤਾ ਜਿਸ ਦੀ ਤਾਦੀਦ ਕੌਂਸਲਰ ਬਲਦੇਵ ਸਿੰਘ ਵਲੋਂ ਕੀਤੀ ਗਈ।

ਬਲਜੀਤ ਸਿੰਘ ਬਾਸੀ ਦੇ ਪ੍ਰਧਾਨ ਅਤੇ ਮੁਨੀਸ਼ ਗਰਗ ਦੇ ਮੀਤ ਪ੍ਰਧਾਨ ਚੁਣੇ ਜਾਣ ਤੇ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਨੇ ਸਾਰੇ ਕੌਂਸਲਰਾਂ ਨੂੰ ਵਧਾਈ ਦਿੱਤੀ ਅਤੇ ਮੂੰਹ ਮਿੱਠਾ ਕਰਵਾਇਆ ਗਿਆ। ਇਸ ਮੌਕੇ ਡੀ.ਐਸ.ਪੀ. ਜਸਕਰਨ ਸਿੰਘ ਬਰਾੜ , ਥਾਣਾ ਮੁਖੀ ਅਮਰੀਕ ਸਿੰਘ ਅਤੇ ਸਿਟੀ ਇੰਚਾਰਜ ਬਲਜੀਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਤੇ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਅੰਮ੍ਰਿਤਸਰ ਵਿਚ ਹੋਇਆ ਪੁਲਿਸ ਮੁਕਾਬਲਾ, ਇਕ ਮੁਲਜ਼ਮ ਜਖਮੀ ਅਗਲੀ ਖ਼ਬਰ ਫ਼ਿਲਮ 'ਸਤਲੁਜ' ਤੇ ਪਾਬੰਦੀ ਲਗਾਉਣ ਦੀ ਐਡਵੋਕੇਟ ਧਾਮੀ ਨੇ ਕੀਤੀ ਨਿੰਦਾ
Ad Position 24