21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਸੜਕ ਸੁਰੱਖਿਆ ਫੋਰਸ ਨਾਲ ਪੰਜਾਬ ਵਿਚ ਹਾਦਸਿਆਂ ਵਿਚ ਹੁੰਦੀਆਂ ਮੌਤਾਂ ਦੀ ਗਿਣਤੀ ਘਟੀ- ਚੀਮਾ

ਸੰਗਰੂਰ, 6 ਜੁਲਾਈ (ਧੀਰਜ ਪਸੋਰੀਆ)- ਪੰਜਾਬ ਵਿਚ ਸੜਕ ਸੁਰੱਖਿਆ ਫੋਰਸ ਦੇ ਤੈਨਾਤ...

Ad Position 21
No active advertisement
ਅਜੀਤ ਡੈਸਕ 06-07-2026

ਸੰਗਰੂਰ, 6 ਜੁਲਾਈ (ਧੀਰਜ ਪਸੋਰੀਆ)- ਪੰਜਾਬ ਵਿਚ ਸੜਕ ਸੁਰੱਖਿਆ ਫੋਰਸ ਦੇ ਤੈਨਾਤ ਹੋ ਜਾਣ ਨਾਲ ਪੰਜਾਬ ਵਿਚ ਹੁੰਦੇ ਸੜਕ ਹਾਦਸਿਆਂ ਵਿਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਕਾਫੀ ਘਟੀ ਹੈ। ਇਹ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੀ ਸੜਕ ਸੁਰੱਖਿਆ ਫੋਰਸ ਦੇਸ਼ ਦੀ ਪਹਿਲੀ ਅਜਿਹੀ ਫੋਰਸ ਹੈ। ਇਹ ਫੋਰਸ ਦੇ ਗਠਨ ਨਾਲ ਜਿੱਥੇ ਲੋਕਾਂ ਦੇ ਜਾਨ ਮਾਲ ਦੀ ਰਾਖੀ ਮਜ਼ਬੂਤ ਹੋਈ ਹੈ ਉੱਥੇ ਸੜਕਾਂ ਉੱਤੇ ਹੁੰਦੇ ਅਪਰਾਧ ਨੂੰ ਵੀ ਕਾਫੀ ਹੱਦ ਤੱਕ ਨਕੇਲ ਪਾ ਲਈ ਗਈ ਹੈ।

ਮੰਤਰੀ ਚੀਮਾ ਨੇ ਕਿਹਾ ਕਿ ਪਹਿਲਾਂ ਸੜਕ ਹਾਦਸਿਆਂ ਦਾ ਸ਼ਿਕਾਰ ਹੋਈਆਂ ਗੱਡੀਆਂ ਵਿਚ ਪਿਆ ਸਮਾਨ ਲੁੱਟ ਲਿਆ ਜਾਂਦਾ ਸੀ ਪਰ ਹੁਣ ਹਾਦਸੇ ਤੋਂ ਪੰਜ ਛੇ ਮਿੰਟਾਂ ਬਾਅਦ ਹੀ ਸੁਰੱਖਿਆ ਫੋਰਸ ਦੀਆਂ ਗੱਡੀਆਂ ਦੇ ਪਹੁੰਚਣ ਦੇ ਨਾਲ ਅਜਿਹਾ ਹੋਣਾ ਅਸੰਭਵ ਹੋ ਗਿਆ ਹੈ। ਵਿੱਤ ਮੰਤਰੀ ਚੀਮਾ ਨੇ ਹੋਰ ਕਿਹਾ ਕਿ ਸੂਬੇ ਵਿਚ 45 ਹਜ਼ਾਰ ਕਿਲੋਮੀਟਰ ਸੜਕਾਂ ਦਾ ਕਾਇਆ ਕਰਨ ਨਾਲ ਲੋਕਾਂ ਦਾ ਸੜਕ ਸਫ਼ਰ ਕਾਫੀ ਸੁਖਾਲਾ ਹੋ ਗਿਆ ਹੈ।

Ad Position 22
No active advertisement
ਪਿਛਲੀ ਖ਼ਬਰ ਜਲੰਧਰ ਵਿਚ ਸਕੂਲ ਜਾਣ ਲਈ ਘਰੋਂ ਨਿਕਲੇ 4 ਬੱਚਿਆਂ 'ਚੋਂ ਇਕ ਬੱਚੀ ਲਾਪਤਾ, ਦਹਿਸ਼ਤ ਦਾ ਮਾਹੌਲ ਅਗਲੀ ਖ਼ਬਰ ਅੰਮ੍ਰਿਤਸਰ ਵਿਚ ਹੋਇਆ ਪੁਲਿਸ ਮੁਕਾਬਲਾ, ਇਕ ਮੁਲਜ਼ਮ ਜਖਮੀ
Ad Position 24