ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਸ਼ਾਹਰੁਖ ਖਾਨ ਨੂੰ ਸੁਪਰੀਮ ਕੋਰਟ ਤੋਂ ਮਿਲੀ ਰਾਹਤ,‘ਮੰਨਤ’ ਦੇ ਨਵੀਨੀਕਰਨ ਖ਼ਿਲਾਫ਼ ਪਟੀਸ਼ਨ ਰੱਦ

ਮੁੰਬਈ, 14 ਜੁਲਾਈ- ਸੁਪਰੀਮ ਕੋਰਟ ਨੇ ਮੁੰਬਈ ਸਥਿਤ ਕਾਰਕੁਨ ਸੰਤੋਸ਼ ਦੌਂਡਕਰ ਵਲੋਂ ਬਾਂਦਰਾ ਵਿਚ...

Ad Position 21
No active advertisement
ਅਜੀਤ ਡੈਸਕ 14-07-2026

ਮੁੰਬਈ, 14 ਜੁਲਾਈ-  ਸੁਪਰੀਮ ਕੋਰਟ ਨੇ ਮੁੰਬਈ ਸਥਿਤ ਕਾਰਕੁਨ ਸੰਤੋਸ਼ ਦੌਂਡਕਰ ਵਲੋਂ ਬਾਂਦਰਾ ਵਿਚ ਸਥਿਤ ਅਦਾਕਾਰ ਸ਼ਾਹਰੁਖ ਖਾਨ ਦੇ ਸਮੁੰਦਰੀ ਕੰਢੇ ਵਾਲੇ ਬੰਗਲੇ 'ਮੰਨਤ' ਦੇ ਵਿਸਥਾਰ/ਨਵੀਨੀਕਰਣ ਲਈ ਕੋਸਟਲ ਰੈਗੂਲੇਸ਼ਨ ਜ਼ੋਨ (CRZ) ਵਲੋਂ ਦਿੱਤੀ ਗਈ ਮਨਜ਼ੂਰੀ ਵਿਰੁੱਧ ਦਾਇਰ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ।

ਭਾਰਤ ਦੇ ਚੀਫ਼ ਜਸਟਿਸ (CJI) ਸੂਰਿਆ ਕਾਂਤ, ਜਸਟਿਸ ਜੋਇਮਲਿਆ ਬਾਗਚੀ ਅਤੇ ਵੀ ਮੋਹਨਾ ਦੇ ਬੈਂਚ ਨੇ ਪ੍ਰਗਟ ਕੀਤਾ ਕਿ ਉਨ੍ਹਾਂ ਨੂੰ ਪਟੀਸ਼ਨ ਦੀ ਸੱਚਾਈ 'ਤੇ ਗੰਭੀਰ ਸ਼ੱਕ ਹੈ।

ਪਟੀਸ਼ਨ ਨੇ ਸਤੰਬਰ, 2025 ਦੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ (NGT) (ਪੁਣੇ) ਦੇ ਹੁਕਮ ਨੂੰ ਚੁਣੌਤੀ ਦਿੱਤੀ ਸੀ ਜਿਸ ਨੇ ਦੌਂਡਕਰ ਦੀ ਅਪੀਲ ਨੂੰ ਖਾਰਜ ਕਰ ਦਿੱਤਾ ਸੀ ਜਿਸ ਵਿਚ ਮਹਾਰਾਸ਼ਟਰ ਕੋਸਟਲ ਜ਼ੋਨ ਮੈਨੇਜਮੈਂਟ ਅਥਾਰਟੀ (MCZMA) ਵਲੋਂ ਸ਼ਾਹਰੁਖ ਦੇ ਨਿਵਾਸ 'ਮੰਨਤ' ਦੇ ਨਵੀਨੀਕਰਨ ਲਈ ਦਿੱਤੀ ਗਈ ਨਵੀਨੀਕਰਨ ਦੀ ਇਜਾਜ਼ਤ ਨੂੰ ਚੁਣੌਤੀ ਦਿੱਤੀ ਗਈ ਸੀ।

 

Ad Position 22
No active advertisement
ਪਿਛਲੀ ਖ਼ਬਰ ਹਲਕਾ ਅਜਨਾਲਾ ਦੇ ਪਿੰਡ ਸੈਂਸਰਾ ਕਲਾਂ ਵਿਖੇ 18 ਜੁਲਾਈ ਨੂੰ ਮੁੱਖ ਮੰਤਰੀ ਲੋਕ ਮਿਲਣੀ ਹੋਵੇਗੀ- ਕੁਲਦੀਪ ਸਿੰਘ ਧਾਲੀਵਾਲ ਅਗਲੀ ਖ਼ਬਰ ਪੰਜਾਬ ਸਰਕਾਰ ਦੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਦੇ ਨਿਕਲੇ ਸਾਰਥਕ ਨਤੀਜੇ- ਡਾ. ਬਲਬੀਰ ਸਿੰਘ
Ad Position 24
No active advertisement