ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਬੀ.ਕੇ.ਯੂ. ਏਕਤਾ ਸਿੱਧੂਪੁਰ ਵਲੋਂ 5 ਘੰਟੇ ਬੱਲੂਆਣਾ ਦਾ ਟੋਲ ਪਲਾਜ਼ਾ ਪਰਚੀ ਮੁਕਤ ਕੀਤਾ

ਬੱਲੂਆਣਾ (ਬਠਿੰਡਾ), 14 ਜੁਲਾਈ (ਗੁਰਨੈਬ ਸਾਜਨ)- ਭਾਰਤੀ ਕਿਸਾਨ ਯੂਨੀਅਨ ਏਕਤਾ...

Ad Position 21
No active advertisement
ਅਜੀਤ ਡੈਸਕ 14-07-2026

ਬੱਲੂਆਣਾ (ਬਠਿੰਡਾ), 14 ਜੁਲਾਈ (ਗੁਰਨੈਬ ਸਾਜਨ)- ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੰਜਾਬ ਦੇ ਟੋਲ ਪਲਾਜੇ 5 ਘੰਟਿਆਂ ਲਈ ਪਰਚੀ ਮੁਕਤ ਕੀਤੇ ਗਏ ਹਨ।

ਸਮੁੱਚੇ ਟੋਲ ਪਲਾਜਿਆਂ ਤੇ ਵੱਡੀਆਂ ਸਕਰੀਨਾਂ ਲਾ ਕੇ ਜਗਜੀਤ ਸਿੰਘ ਡੱਲੇਵਾਲ ਦੀ ਸੰਘਰਸ਼ਮਈ ਜ਼ਿੰਦਗੀ ਬਾਰੇ ਕਿਸਾਨਾਂ ਨੂੰ ਡਾਕੂਮੈਂਟਰੀ ਦਿਖਾਈ ਗਈ ਅਤੇ ਜੀਦਾ‌ ਟੋਲ ਪਲਾਜੇ ਤੇ ਜਗਜੀਤ ਸਿੰਘ ਡੱਲੇਵਾਲ ਦਾ ਲਾਈਵ ਟੈਲੀਕਾਸਟ ਪੰਜਾਬ ਦੇ ਟੋਲ ਪਲਾਜਿਆਂ ਤੇ ਬੈਠੇ ਧਰਨਾਕਾਰੀਆਂ ਨੂੰ ਦਿਖਾਇਆ ਗਿਆ। ਬੀ.ਕੇ.ਯੂ. ਏਕਤਾ ਸਿੱਧੂਪੁਰ ਬਲਾਕ ਗੋਨਿਆਣਾ ਵਲੋਂ ਬਠਿੰਡਾ ਮਲੋਟ ਸੜਕ ਤੇ ਬੱਲੂਆਣਾ ਟੋਲ ਪਲਾਜ਼ਾ ਪੰਜ ਘੰਟੇ ਲਈ ਪਰਚੀ ਮੁਕਤ ਕੀਤਾ ਗਿਆ।

ਇਸ ਮੌਕੇ ਕਾਕਾ ਸਿੰਘ ਕੋਟੜਾ ਸੂਬਾ ਜਨਰਲ ਸਕੱਤਰ, ਕੁਲਵੰਤ ਸਿੰਘ ਨਹੀਆਂ ਵਾਲਾ ਬਲਾਕ ਪ੍ਰਧਾਨ ਨੇ ਆਪਣੀਆਂ ਮੰਗਾਂ ਬਾਰੇ ਦੱਸਿਆ ਕਿ ਖੇਤੀਬਾੜੀ ਵਿਕਾਸ ਬੈਂਕਾਂ ਦੇ ਅੰਦਰ ਜੋ ਧਾਂਦਲੀਆਂ ਹੋ ਰਹੀਆਂ ਨੇ, ਜਿਹੜੇ ਅਧਿਕਾਰੀਆਂ ਵਲੋਂ ਕੀਤੀਆਂ ਜਾ ਰਹੀਆਂ ਨੇ ਉਨ੍ਹਾਂ ਅਧਿਕਾਰੀਆਂ ਦੇ ਖਿਲਾਫ਼ ਮੁਕੱਦਮੇ ਦਰਜ ਹੋਣੇ ਚਾਹੀਦੇ ਹਨ। ਪੰਜਾਬ ਸਰਕਾਰ ਲੈਂਡ ਪੂਲਿੰਗ ਲੈ ਕੇ ਆਈ ਉਹ ਅਸੀਂ ਲਾਗੂ ਨਹੀਂ ਹੋਣ ਦਿਆਂਗੇ, ਕੇਂਦਰ ਸਰਕਾਰ ਅਮਰੀਕਾ ਟ੍ਰੇਡ ਡੀਲ ਸਰਕਾਰ ਜਲਦੀ ਸਿਰੇ ਚੜ੍ਹਾਉਣਾ ਚਾਹੁੰਦੀ ਹੈ।

ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਆਪਸੀ ਤਾਲਮੇਲ ਨਾਲ ਇਹ ਡੀਲ ਲਾਗੂ ਕਰਨਾ ਚਾਹੁੰਦੀ ਏ ਪਰ ਅਸੀਂ ਸਰਕਾਰ ਦੀਆਂ ਐਸੀਆਂ ਲੋਕ ਮਾਰੂ ਨੀਤੀਆਂ ਦਾ ਵਿਰੋਧ ਕਰਦੇ ਹਾਂ। ਇਸ ਧਰਨੇ ਦੌਰਾਨ ਬੱਲੂਆਣਾ ਟੋਲ ਪਲਾਜ਼ਾ ਯੂਨੀਅਨ ਵਲੋਂ ਧਰਨਾਕਾਰੀਆਂ ਲਈ ਲੰਗਰ ਦਾ ਪ੍ਰਬੰਧ ਕੀਤਾ ਅਤੇ ਉਨ੍ਹਾਂ ਦਾ ਸਮੱਰਥਨ ਕੀਤਾ ਗਿਆ। ਇਸ ਮੌਕੇ ਗੁਰਦੀਪ ਸਿੰਘ ਮਹਿਮਾ ਸਰਜਾ ਬਲਾਕ ਜਨਰਲ ਸਕੱਤਰ ਗੋਨਿਆਣਾ, ਕੁਲਵਿੰਦਰ ਸਿੰਘ ਯੂਥ ਆਗੂ, ਪਿੰਡ ਇਕਾਈ ਪ੍ਰਧਾਨ ਗੇਜਾ ਸਿੰਘ ਲੱਖੀ ਜੰਗਲ,ਬਲਾਕ ਆਗੂ ਬਿੰਦਰ ਸਿੰਘ ਕੋਠੇ ਚੇਤ ਸਿੰਘ ਵਾਲੇ, ਪਿੰਡ ਇਕਾਈ ਪ੍ਰਧਾਨ ਛਿੰਦਰਪਾਲ ਸਿੰਘ ਕੋਠੇ ਚੇਤ ਸਿੰਘ ਵਾਲੇ, ਗੋਲਾ ਸਿੰਘ ਲੱਖੀ ਜੰਗਲ, ਰਮਨਾ ਸਿੰਘ ਲੱਖੀ ਜੰਗਲ, ਪਿੰਡ ਇਕਾਈ ਪ੍ਰਧਾਨ ਕਰਮਤੇਜ ਸਿੰਘ ਦਿਉਣ ਪਿੰਡ ਪ੍ਰਧਾਨ, ਬੱਲੂਆਣਾ ਟੋਲ ਪਲਾਜਾ ਵਰਕਰਜ਼ ਯੂਨੀਅਨ ਵਲੋਂ ਗੁਰਸੇਵਕ ਸਿੰਘ, ਜਸਪ੍ਰੀਤ ਸਿੰਘ ਜੱਸੂ, ਗੁਰਪਿਆਰ ਸਿੰਘ, ਮੋਨੂੰ ਰਾਮ ਮੌਜੂਦ ਸਨ।

Ad Position 22
No active advertisement
ਪਿਛਲੀ ਖ਼ਬਰ ਰਵਨੀਤ ਸਿੰਘ ਬਿੱਟੂ ਦਾ ਰਾਜਾ ਵੜਿੰਗ 'ਤੇ ਨਿਸ਼ਾਨਾ, ਕਿਹਾ- "ਵੜਿੰਗ ਸਮਝੌਤਾ ਕਰ ਚੁੱਕੇ ਹਨ" ਅਗਲੀ ਖ਼ਬਰ ਇਕਬਾਲ ਸਿੰਘ ਸੰਧੂ ਵਲੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ
Ad Position 24
No active advertisement