03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਨੰਗਲ ਲੁਬਾਣਾ ’ਚ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ

ਬੇਗੋਵਾਲ, (ਕਪੂਰਥਲਾ), 16 ਜੁਲਾਈ (ਸੁਖਜਿੰਦਰ ਸਿੰਘ )- ਬੀਤੀ ਦੇਰ ਰਾਤ ਪਿੰਡ ਨੰਗਲ ਲੁਬਾਣਾ ਦੇ ਨੌਜਵਾਨ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਮਿਲੀ....

Ad Position 21
No active advertisement
ਅਜੀਤ ਡੈਸਕ 16-07-2026

ਬੇਗੋਵਾਲ, (ਕਪੂਰਥਲਾ), 16 ਜੁਲਾਈ (ਸੁਖਜਿੰਦਰ ਸਿੰਘ )- ਬੀਤੀ ਦੇਰ ਰਾਤ ਪਿੰਡ ਨੰਗਲ ਲੁਬਾਣਾ ਦੇ ਨੌਜਵਾਨ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਗੁਰਮੀਤ ਸਿੰਘ ਪੁੱਤਰ ਭਜਨ ਸਿੰਘ ਵਾਸੀ ਨੰਗਲ ਲੁਬਾਣਾ ਤਕਰੀਬਨ ਰਾਤ 9 ਕੁ ਵਜੇ ਆਪਣੀ ਸਕੂਟਰੀ ਪੀ.ਬੀ.06 ਏ. ਐਫ਼. 6539 ’ਤੇ ਆਪਣੇ ਘਰ ਆ ਰਿਹਾ ਸੀ ਕਿ ਇਸ ਦੌਰਾਨ ਨੇੜੇ ਲੰਘੀ ਕਾਰ ਤੋਂ ਸਕੂਟੀ ਸਵਾਰ ’ਤੇ ਛਿੱਟੇ ਪੈ ਗਏ, ਤਾਂ ਇਸ ਕਾਰਨ ਉਨ੍ਹਾਂ ਦੀ ਮਾਮੂਲੀ ਤਕਰਾਰ ਹੋ ਗਈ, ਜੋ ਕਿ ਹੌਲੀ ਹੌਲੀ ਲੜਾਈ ਵਿਚ ਤਬਦੀਲ ਹੋ ਗਈ। ਇਸ ਦੌਰਾਨ ਕਾਰ ਸਵਾਰ ਨੌਜਵਾਨਾਂ ਨੇ ਗੁਰਮੀਤ ਸਿੰਘ ਨੂੰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ, ਜਿਥੇ ਕਿ ਉਸ ਦੀ ਮੌਤ ਹੋ ਗਈ।

ਇਸ ਸੰਬੰਧੀ ਬੇਗੋਵਾਲ ਪੁਲਿਸ ਮੌਕੇ ’ਤੇ ਪੁੱਜੀ ਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਕਪੂਰਥਲਾ ਮੁਰਦਾਘਰ ਵਿਚ ਰਖਵਾਇਆ ਗਿਆ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਪਿੰਡ ਪੱਬੀਆ ਦੇ ਸਾਬਕਾ ਸਰਪੰਚ ਜਗਦੀਸ਼ ਸਿੰਘ ਪੱਬੀਆਂ ਨੂੰ ਅਵਾਰਾ ਕੁੱਤਿਆਂ ਨੇ ਨੋਚਿਆ, ਮੌਤ ਅਗਲੀ ਖ਼ਬਰ ਸੋਨੀਆ ਗਾਂਧੀ ਅੱਜ ਕਾਂਗਰਸੀ ਸੰਸਦ ਮੈਂਬਰਾਂ ਨਾਲ ਕਰਨਗੇ ਮੀਟਿੰਗ, ਪੰਜਾਬ ਦੇ ਮੈਂਬਰਾਂ ਨੂੰ ਮਿਲ ਸਕਦੇ ਹਨ ਵੇਣੂਗੋਪਾਲ
Ad Position 24