02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਪਹਿਲਾਂ ਵੀ ਹਰ ਜਾਂਚ 'ਚ ਸ਼ਾਮਿਲ ਹੋਇਆ, ਹੁਣ ਵੀ ਜਿਥੇ ਬੁਲਾਉਣਗੇ ਜਾਵਾਂਗਾ - ਐਸ.ਆਈ.ਟੀ. ਦੇ ਨੋਟਿਸ 'ਤੇ ਸੁਖਬੀਰ ਸਿੰਘ ਬਾਦਲ

ਚੰਡੀਗੜ੍ਹ, 16 ਜੁਲਾਈ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਿਛਲੇ 10 ਸਾਲ ਤੋਂ ਬੇਅਦਬੀਆਂ 'ਤੇ ਸਿਆਸਤ ਹੋ ਰਹੀ ਹੈ, ਹੁਣ ਚੋਣਾਂ ਨੇੜੇ ਆਉਂਦੀਆਂ ਦੇਖ ਫਿਰ ਝਾੜੂ ਸਰਕਾਰ ਨੇ ਡਰਾਮਾ...

Ad Position 21
No active advertisement
ਅਜੀਤ ਡੈਸਕ 16-07-2026

ਚੰਡੀਗੜ੍ਹ, 16 ਜੁਲਾਈ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਿਛਲੇ 10 ਸਾਲ ਤੋਂ ਬੇਅਦਬੀਆਂ 'ਤੇ ਸਿਆਸਤ ਹੋ ਰਹੀ ਹੈ, ਹੁਣ ਚੋਣਾਂ ਨੇੜੇ ਆਉਂਦੀਆਂ ਦੇਖ ਫਿਰ ਝਾੜੂ ਸਰਕਾਰ ਨੇ ਡਰਾਮਾ ਸ਼ੁਰੂ ਕਰ ਦਿੱਤਾ ਹੈ। ਮੈਂ ਪਹਿਲਾਂ ਵੀ ਹਰ ਜਾਂਚ 'ਚ ਸ਼ਾਮਿਲ ਹੋਇਆ ਤੇ ਹੁਣ ਵੀ ਜਿੱਥੇ ਬੁਲਾਉਣਗੇ ਉੱਥੇ ਜਾਵਾਂਗਾ।
ਮੇਰਾ ਇਕ ਵਾਅਦਾ ਹੈ - 2027 ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ ‘ਤੇ ਅਸੀਂ ਦੋਸ਼ੀਆਂ ਨੂੰ ਮਿਸਾਲੀ ਸਜ਼ਾਵਾਂ ਦਿਵਾਵਾਂਗੇ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਅੱਜ ਐਸ.ਆਈ.ਟੀ. ਨੇ ਸੁਖਬੀਰ ਸਿੰਘ ਬਾਦਲ ਨੂੰ ਨੋਟਿਸ ਜਾਰੀ ਕੀਤਾ ਹੈ। ਸੁਖਬੀਰ ਸਿੰਘ ਬਾਦਲ ਤੋਂ ਸੋਮਵਾਰ ਨੂੰ ਪੁੱਛਗਿੱਛ ਕੀਤੀ ਜਾਵੇਗੀ। ਭਾਜਪਾ ਆਗੂ ਵਿਜੇ ਸਾਂਪਲਾ ਦੇ ਬਿਆਨ ਤੋਂ ਬਾਅਦ ਸੁਖਬੀਰ ਸਿੰਘ ਨੂੰ ਤਲਬ ਕੀਤਾ ਜਾ ਰਿਹਾ ਹੈ।

Ad Position 22
No active advertisement
ਪਿਛਲੀ ਖ਼ਬਰ ਬੀਣੇਵਾਲ ਵਿਚ ਨੌਜਵਾਨ ਦਾ ਗੋਲੀਆਂ ਮਾਰ ਕੇ ਕੀਤਾ ਕਤਲ ਅਗਲੀ ਖ਼ਬਰ ਪਠਾਨਕੋਟ ਵਿਚ ਈ.ਡੀ. ਦੀ ਪੰਜ ਥਾਵਾਂ 'ਤੇ ਛਾਪਾਮਾਰੀ ਨੇ ਮਚਾਇਆ ਹੜਕੰਪ
Ad Position 24