23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਸਰਕਾਰ ਹਰ ਚੀਜ਼ ਲਈ ਹੈ ਜਵਾਬਦੇਹ- ਕੰਗਨਾ ਰਣੌਤ

ਨਵੀਂ ਦਿੱਲੀ, 20 ਜੁਲਾਈ- ਵਿਰੋਧੀ ਧਿਰ ਵਲੋਂ ਉਠਾਏ ਜਾ ਰਹੇ ਮੁੱਦਿਆਂ 'ਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੇ ਕਿਹਾ ਕਿ ਸੰਸਦ ਸੈਸ਼ਨ ਇਸ ਲਈ ਬੁਲਾਏ ਜਾਂਦੇ ਹਨ ਤਾਂ ਜੋ ਅਸੀਂ ਸਾਰੇ ਮੁੱਦਿਆਂ....

Ad Position 21
No active advertisement
ਅਜੀਤ ਡੈਸਕ 20-07-2026

ਨਵੀਂ ਦਿੱਲੀ, 20 ਜੁਲਾਈ- ਵਿਰੋਧੀ ਧਿਰ ਵਲੋਂ ਉਠਾਏ ਜਾ ਰਹੇ ਮੁੱਦਿਆਂ 'ਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੇ ਕਿਹਾ ਕਿ ਸੰਸਦ ਸੈਸ਼ਨ ਇਸ ਲਈ ਬੁਲਾਏ ਜਾਂਦੇ ਹਨ ਤਾਂ ਜੋ ਅਸੀਂ ਸਾਰੇ ਮੁੱਦਿਆਂ 'ਤੇ ਵਿਸਥਾਰ ਨਾਲ ਚਰਚਾ ਕਰ ਸਕੀਏ। ਸਰਕਾਰ ਹਰ ਚੀਜ਼ ਲਈ ਜਵਾਬਦੇਹ ਹੈ ਅਤੇ ਇਸ ਲਈ ਸੈਸ਼ਨ ਆਯੋਜਿਤ ਕੀਤਾ ਜਾਂਦਾ ਹੈ। ਅਸੀਂ ਚਾਹੁੰਦੇ ਹਾਂ ਕਿ ਸੰਸਦ ਕੰਮ ਕਰੇ ਅਤੇ ਉਹ ਉੱਥੇ ਆਪਣੇ ਮੁੱਦੇ ਉਠਾਉਣ ਪਰ ਜੇਕਰ ਉਹ ਵਿਘਨ ਪਾਉਂਦੇ ਹਨ, ਤਾਂ ਇਹ ਸਹੀ ਨਹੀਂ ਹੈ। ਇਹ ਸਰਕਾਰ ਦਾ ਅਧਿਕਾਰ ਹੈ ਕਿ ਉਹ ਇਹ ਫ਼ੈਸਲਾ ਕਰੇ ਕਿ ਉਹ ਕਿਵੇਂ ਕੰਮ ਕਰਨਾ ਚਾਹੁੰਦੀ ਹੈ। ਤੁਸੀਂ ਸਰਕਾਰ ’ਤੇ ਦਬਾਅ ਨਹੀਂ ਪਾ ਸਕਦੇ।

ਡੀ.ਐਮ.ਕੇ. 'ਤੇ ਕੰਗਨਾ ਰਣੌਤ ਨੇ ਕਿਹਾ ਕਿ ਹੌਲੀ-ਹੌਲੀ, ਉਹ ਸਾਰੇ ਭਾਜਪਾ ਅਤੇ ਸਨਾਤਨ ਸੱਭਿਆਚਾਰ ਵਿਚ ਆ ਜਾਣਗੇ ਕਿਉਂਕਿ ਇਹ ਸਾਡੀ ਆਪਣੀ ਸੰਸਕ੍ਰਿਤੀ ਹੈ। ਬਾਕੀ ਦੁਨੀਆ ਤੋਂ ਉਧਾਰ ਲਿਆ ਗਿਆ ਹੈ।

Ad Position 22
No active advertisement
ਪਿਛਲੀ ਖ਼ਬਰ ਮੰਤਰੀ ਸੌਂਦ ਦੀ ਕੋਠੀ ਦਾ ਘਿਰਾਓ ਕਰਨ ਗਏ ਮਨਰੇਗਾ ਆਗੂ ਪੁਲਿਸ ਨੇ ਲਏ ਹਿਰਾਸਤ ਵਿਚ ਅਗਲੀ ਖ਼ਬਰ ਰਾਜ ਸਭਾ ਦੀ ਕਾਰਵਾਈ ਦੁਪਹਿਰ 12 ਵਜੇ ਤੱਕ ਲਈ ਮੁਲਤਵੀ
Ad Position 24