20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਸਿੱਕਿਮ ਸੁਰੰਗ ਹਾਦਸੇ ਵਿਚ ਹੁਣ ਤੱਕ 8 ਮਜ਼ਦੂਰਾਂ ਦੀ ਮੌਤ

ਗੰਗਟੋਕ, 21 ਜੁਲਾਈ- ਬੀਤੇ ਦਿਨ ਸਿੱਕਿਮ ਵਿਚ ਇਕ ਸੁਰੰਗ ਦੇ ਪ੍ਰਵੇਸ਼ ਦੁਆਰ ’ਤੇ ਜ਼ਮੀਨ ਖਿਸਕਣ ਕਾਰਨ ਉਹ ਬੰਦ ਹੋ ਗਈ, ਜਿਸ ਕਾਰਨ 27 ਮਜ਼ਦੂਰ ਅੰਦਰ ਫਸ ਗਏ। ਇਨ੍ਹਾਂ ਵਿਚੋਂ....

Ad Position 21
No active advertisement
ਅਜੀਤ ਡੈਸਕ 21-07-2026

ਗੰਗਟੋਕ, 21 ਜੁਲਾਈ- ਬੀਤੇ ਦਿਨ ਸਿੱਕਿਮ ਵਿਚ ਇਕ ਸੁਰੰਗ ਦੇ ਪ੍ਰਵੇਸ਼ ਦੁਆਰ ’ਤੇ ਜ਼ਮੀਨ ਖਿਸਕਣ ਕਾਰਨ ਉਹ ਬੰਦ ਹੋ ਗਈ, ਜਿਸ ਕਾਰਨ 27 ਮਜ਼ਦੂਰ ਅੰਦਰ ਫਸ ਗਏ। ਇਨ੍ਹਾਂ ਵਿਚੋਂ ਹੁਣ ਤੱਕ 8 ਮਜ਼ਦੂਰਾਂ ਦੀ ਮੌਤ ਹੋ ਗਈ। ਬਾਕੀ ਅਜੇ ਵੀ ਫਸੇ ਹੋਏ ਹਨ। ਨਾਮਚੀ ਜ਼ਿਲ੍ਹੇ ਦੇ ਮਮਰਿੰਗ ਵਿਚ ਸਮਰਦੁੰਗ ਸੁਰੰਗ 'ਤੇ ਨਿਰਮਾਣ ਕਾਰਜ ਚੱਲ ਰਿਹਾ ਸੀ। ਜ਼ਿਲ੍ਹਾ ਕੁਲੈਕਟਰ ਅਨੁਪਾ ਤਾਮਲਿੰਗ ਨੇ ਦੱਸਿਆ ਕਿ ਸੁਰੰਗ ਵਿਚ ਫਸੇ ਮਜ਼ਦੂਰਾਂ ਦੀ ਗਿਣਤੀ 27 ਤੋਂ ਵੱਧ ਜਾਂ ਘੱਟ ਹੋ ਸਕਦੀ ਹੈ।

ਸੁਰੰਗ ਵਿਚ ਮੀਥੇਨ ਗੈਸ ਲੀਕ ਹੋਣ ਦੀ ਸੰਭਾਵਨਾ ਹੈ, ਜਿਸ ਕਾਰਨ ਬਚਾਅ ਅਤੇ ਰਾਹਤ ਕਾਰਜਾਂ ਵਿਚ ਰੁਕਾਵਟ ਆ ਰਹੀ ਹੈ। ਕਈ ਬਚਾਅ ਕਰਮਚਾਰੀਆਂ ਨੂੰ ਚੱਕਰ ਆਉਣੇ ਸ਼ੁਰੂ ਹੋ ਗਏ ਅਤੇ ਕੁਝ ਤਾਂ ਅੰਦਰ ਦਾਖਲ ਹੁੰਦੇ ਸਮੇਂ ਬੇਹੋਸ਼ ਵੀ ਹੋ ਗਏ, ਜਿਸ ਕਾਰਨ ਬਚਾਅ ਕਾਰਜ ਵਿਚ ਰੁਕਾਵਟ ਆ ਰਹੀ ਹੈ।

ਜ਼ਿਲ੍ਹਾ ਕੁਲੈਕਟਰ ਤਾਮਲਿੰਗ ਨੇ ਦੱਸਿਆ ਕਿ ਪ੍ਰਸ਼ਾਸਨ ਨੂੰ ਦੁਪਹਿਰ 3:40 ਵਜੇ ਦੇ ਕਰੀਬ ਹਾਦਸੇ ਦੀ ਸੂਚਨਾ ਮਿਲੀ। ਇਸ ਤੋਂ ਬਾਅਦ ਬਚਾਅ ਟੀਮਾਂ, ਜ਼ਿਲ੍ਹਾ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ 'ਤੇ ਪਹੁੰਚੀਆਂ। ਗੈਸ ਵਿਰੋਧੀ ਉਪਕਰਣਾਂ ਨਾਲ ਲੈਸ ਇਕ ਵਿਸ਼ੇਸ਼ ਬਚਾਅ ਟੀਮ ਨੂੰ ਪੱਛਮੀ ਬੰਗਾਲ ਤੋਂ ਵੀ ਲਿਆਂਦਾ ਗਿਆ ਹੈ।

ਅਧਿਕਾਰੀਆਂ ਦੇ ਅਨੁਸਾਰ ਸੁਰੰਗ ਵਿਚ ਮੀਥੇਨ ਗੈਸ, ਸੀਮਤ ਜਗ੍ਹਾ ਅਤੇ ਮਾੜੀ ਰੌਸ਼ਨੀ ਬਚਾਅ ਕਾਰਜ ਵਿਚ ਮੁਸ਼ਕਿਲਾਂ ਪੈਦਾ ਕਰ ਰਹੀਆਂ ਹਨ। ਇਸ ਸਮੇਂ ਸਭ ਤੋਂ ਵੱਡੀ ਤਰਜੀਹ ਸਾਰੇ ਕਾਮਿਆਂ ਨੂੰ ਸੁਰੱਖਿਅਤ ਕੱਢਣਾ ਹੈ। ਐਂਬੂਲੈਂਸਾਂ ਨੂੰ ਐਮਰਜੈਂਸੀ 'ਤੇ ਰੱਖਿਆ ਗਿਆ ਹੈ। ਗੈਸ ਮਾਸਕ ਪਹਿਨੇ ਬਚਾਅ ਟੀਮਾਂ ਕਾਮਿਆਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਪਟੇਲ ਇੰਜੀਨੀਅਰਿੰਗ ਕੰਪਨੀ ਤੀਸਤਾ ਸਟੇਜ-6 ਹਾਈਡ੍ਰੋਇਲੈਕਟ੍ਰਿਕ ਪਾਵਰ ਪ੍ਰੋਜੈਕਟ ਲਈ ਇਹ ਸੁਰੰਗ ਬਣਾ ਰਹੀ ਸੀ।

Ad Position 22
No active advertisement
ਪਿਛਲੀ ਖ਼ਬਰ ਸਰਹੱਦੀ ਪਿੰਡਾਂ ਵਿਚ ਪੁਲਿਸ ਦੀ ਵੱਡੀ ਕਾਰਵਾਈ, ਚਲਾਇਆ ਕਾਸੋ ਆਪ੍ਰੇਸ਼ਨ ਅਗਲੀ ਖ਼ਬਰ ਟੈਕਨੀਕਲ ਸਰਵਿਸਜ਼ ਯੂਨੀਅਨ ਸਬ ਡਵੀਜਨ ਢਿਲਵਾਂ ਵਲੋਂ 21 ਤੇ 22 ਨੂੰ ਸਮੂਹਿਕ ਛੁੱਟੀ ਦਾ ਐਲਾਨ
Ad Position 24