20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਸੰਸਦ ਦੇ ਮੌਨਸੂਨ ਸੈਸ਼ਨ ਦਾ ਅੱਜ ਦੂਜਾ ਦਿਨ

ਨਵੀਂ ਦਿੱਲੀ, 21 ਜੁਲਾਈ- ਅੱਜ ਸੰਸਦ ਦੇ ਮੌਨਸੂਨ ਸੈਸ਼ਨ ਦਾ ਦੂਜਾ ਦਿਨ ਹੈ, ਅਤੇ ਪਹਿਲੇ ਦਿਨ ਵਾਂਗ, ਦੋਵੇਂ ਸਦਨਾਂ ਵਿਚ ਹੰਗਾਮਾ ਹੋਣ ਦੀ ਉਮੀਦ ਹੈ। ਵਿਰੋਧੀ ਧਿਰ ਦੇ ਹੰਗਾਮੇ ਨੇ....

Ad Position 21
No active advertisement
ਅਜੀਤ ਡੈਸਕ 21-07-2026

ਨਵੀਂ ਦਿੱਲੀ, 21 ਜੁਲਾਈ- ਅੱਜ ਸੰਸਦ ਦੇ ਮੌਨਸੂਨ ਸੈਸ਼ਨ ਦਾ ਦੂਜਾ ਦਿਨ ਹੈ, ਅਤੇ ਪਹਿਲੇ ਦਿਨ ਵਾਂਗ, ਦੋਵੇਂ ਸਦਨਾਂ ਵਿਚ ਹੰਗਾਮਾ ਹੋਣ ਦੀ ਉਮੀਦ ਹੈ। ਵਿਰੋਧੀ ਧਿਰ ਦੇ ਹੰਗਾਮੇ ਨੇ ਸੈਸ਼ਨ ਦੇ ਪਹਿਲੇ ਦਿਨ ਕਾਰਵਾਈ ਵਿਚ ਰੁਕਾਵਟ ਪਾਈ ਸੀ। ਐਨ.ਡੀ.ਏ. ਸੰਸਦੀ ਪਾਰਟੀ ਦੀ ਹਫ਼ਤਾਵਾਰੀ ਰਣਨੀਤੀ ਮੀਟਿੰਗ ਅੱਜ ਸਵੇਰੇ ਸੰਸਦ ਵਿਚ ਹੋਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੀਟਿੰਗ ਨੂੰ ਸੰਬੋਧਨ ਕਰਨ ਵਾਲੇ ਹਨ। ਮੀਡੀਆ ਰਿਪੋਰਟਾਂ ਅਨੁਸਾਰ ਪ੍ਰਧਾਨ ਮੰਤਰੀ 'ਆਪ' ਅਤੇ ਟੀ.ਐਮ.ਸੀ. ਦੇ ਸੰਸਦ ਮੈਂਬਰਾਂ ਦਾ ਐਨ.ਡੀ.ਏ. ਵਿਚ ਸਵਾਗਤ ਕਰਨਗੇ।

ਬੀਤੇ ਦਿਨ ਲੋਕ ਸਭਾ ਛੇ ਵਾਰ ਅਤੇ ਰਾਜ ਸਭਾ ਪੰਜ ਵਾਰ ਮੁਲਤਵੀ ਕੀਤੀ ਗਈ। ਵਿਰੋਧੀ ਧਿਰ ਦੇ ਸੰਸਦ ਮੈਂਬਰ ਨੀਟ ਪੇਪਰ ਲੀਕ ਅਤੇ ਰਾਮ ਮੰਦਰ ਵਿਚ ਚੜ੍ਹਾਵੇ ਦੀ ਚੋਰੀ 'ਤੇ ਚਰਚਾ ਦੀ ਮੰਗ ਕਰ ਰਹੇ ਸਨ। ਕੁਝ ਸੰਸਦ ਮੈਂਬਰ ਪੋਸਟਰ ਅਤੇ ਬੈਨਰ ਲੈ ਕੇ ਸਦਨ ਵਿਚ ਦਾਖਲ ਹੋਏ। ਲੋਕ ਸਭਾ ਵਿਚ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਸੁਪਰੀਮ ਕੋਰਟ ਦੇ ਜੱਜਾਂ ਦੀ ਗਿਣਤੀ 34 ਤੋਂ ਵਧਾ ਕੇ 38 ਕਰਨ ਵਾਲੇ ਆਰਡੀਨੈਂਸ ਨੂੰ ਬਦਲਣ ਲਈ ਇਕ ਬਿੱਲ ਪੇਸ਼ ਕੀਤਾ ਸੀ।

Ad Position 22
No active advertisement
ਪਿਛਲੀ ਖ਼ਬਰ ਸਰਹੱਦੀ ਕਸਬਾ ਅਟਾਰੀ ਵਿਖੇ ਪੁਲਿਸ ਨੇ ਚਲਾਇਆ ਤਲਾਸ਼ੀ ਅਭਿਆਨ ਅਗਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਨੇ ਬ੍ਰਿਟੇਨ ਨੇ ਨਵੇਂ ਪ੍ਰਧਾਨ ਮੰਤਰੀ ਐਂਡੀ ਬਰਨਹਮ ਨੂੰ ਅਹੁਦਾ ਸੰਭਾਲਣ ’ਤੇ ਦਿੱਤੀ ਵਧਾਈ
Ad Position 24