08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਨੈਸ਼ਨਲ ਹਾਈਵੇ ਅਥਾਰਟੀ ਵਲੋਂ ਪਿੰਡ ਕਾਲਰੂ ਨੇੜੇ ਬੰਦ ਕੀਤੀ ਬਰਸਾਤੀ ਡਰੇਨ ਨੂੰ ਇਲਾਕੇ ਦੇ ਕਿਸਾਨਾਂ ਵਲੋਂ ਤਰੁੰਤ ਖੋਲੇ ਜਾਣ ਦੀ ਮੰਗ

ਸੁਲਤਾਨਪੁਰ ਲੋਧੀ (ਕਪੂਰਥਲਾ), 24 ਜੁਲਾਈ (ਥਿੰਦ)- ਪਿੰਡ ਕਾਲਰੂ ਨੇੜੇ ਲੰਘਦੀ ਬਰਸਾਤੀ ਡਰੇਨ ਜਿਸ ਨੂੰ...

Ad Position 21
No active advertisement
ਅਜੀਤ ਡੈਸਕ 24-07-2026

ਸੁਲਤਾਨਪੁਰ ਲੋਧੀ (ਕਪੂਰਥਲਾ), 24 ਜੁਲਾਈ (ਥਿੰਦ)- ਪਿੰਡ ਕਾਲਰੂ ਨੇੜੇ ਲੰਘਦੀ ਬਰਸਾਤੀ ਡਰੇਨ ਜਿਸ ਨੂੰ ਨੈਸ਼ਨਲ ਹਾਈਵੇ ਅਥਾਰਟੀ ਵਲੋਂ ਪੁੱਲ ਦੀ ਉਸਾਰੀ ਕੀਤੇ ਜਾਣ ਕਾਰਨ ਬੰਦ ਕੀਤਾ ਹੋਇਆ ਹੈ, ਜਿਸ ਨਾਲ ਆਉਣ ਦਿਨਾਂ ਵਿਚ ਭਾਰੀ ਬਰਸਾਤ ਹੋ ਜਾਣ ਤੇ ਲੱਗਭਗ 20 ਪਿੰਡਾਂ ਦੇ ਬਰਸਾਤੀ ਪਾਣੀ ਦੀ ਨਿਕਾਸੀ ਰੁਕ ਜਾਵੇਗੀ। ਇਲਾਕੇ ਦੇ ਕਿਸਾਨਾਂ ਸਰਪੰਚ ਬਲਜਿੰਦਰ ਸਿੰਘ ਪਾਲਾ ਦਰੀਏਵਾਲ, ਚਰਨਜੀਤ ਸਿੰਘ ਮੋਮੀ, ਪ੍ਰਤਾਪ ਸਿੰਘ, ਸੁਰਜੀਤ ਸਿੰਘ ਸੰਧਰ ਜਗੀਰ, ਅਮਰਜੀਤ ਸਿੰਘ ਦਰੀਏਵਾਲ, ਦਿਲਬਾਗ ਸਿੰਘ ਨਸੀਰਪੁਰ, ਕਿਸਾਨ ਆਗੂ ਗੁਰਪ੍ਰੀਤ ਸਿੰਘ ਨਸੀਰ ਪੁਰ ਨੇ ਦੱਸਿਆ ਕਿ ਪਿੰਡ ਖੀਰਾਂਵਾਲੀ ਕੋਲੋਂ ਸ਼ੁਰੂ ਇਸ ਬਰਸਾਤੀ ਡਰੇਨ ਰਾਹੀਂ ਇਲਾਕੇ ਭਰ ਵਿੱਚੋਂ ਮੀਂਹ ਦੇ ਪਾਣੀ ਦੀ ਨਿਕਾਸੀ ਹੁੰਦੀ ਹੈ।

ਉਨ੍ਹਾਂ ਦੱਸਿਆ ਕਿ ਇਹ ਬਰਸਾਤੀ ਡਰੇਨ ਇਲਾਕੇ ਲਈ ਬਹੁਤ ਅਹਿਮ ਹੈ ਅਤੇ ਭਾਰੀ ਬਾਰਿਸ਼ਾਂ ਸਮੇਂ ਵਾਧੂ ਪਾਣੀ ਇਸ ਰਾਹੀਂ ਪਿੰਡ ਸ਼ਿਕਾਰ ਪੁਰ ਨੇੜੇ ਕਾਲੀ ਵੇਈਂ ਵਿੱਚ ਪੈਂਦਾ ਹੈ। ਪਿੰਡ ਕਾਲਰੂ ਦੇ ਕਿਸਾਨ ਜਗਜੀਤ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਇੱਕ ਮਹੀਨੇ ਤੋਂ ਉੱਥੇ ਪੁਲ ਦਾ ਨਿਰਮਾਣ ਕਰ ਰਹੇ ਅਧਿਕਾਰੀਆਂ ਨੂੰ ਬੰਦ ਕੀਤੀ ਡਰੇਨ ਨੂੰ ਖੋਲ੍ਹਣ ਲਈ ਕਹਿ ਰਹੇ ਸਨ। ਜਿਸ ਤੋਂ ਬਾਅਦ ਉਨ੍ਹਾਂ ਨੇ ਲੱਗਭਗ 3 ਫੁੱਟ ਦੀ ਖ਼ਾਲੀ ਮਾਰ ਦਿੱਤੀ ਹੈ, ਜਿਸ ਨਾਲ ਇਲਾਕੇ ਵਿੱਚੋਂ ਆਉਣ ਵਾਲੇ ਪਾਣੀ ਦੀ ਨਿਕਾਸੀ ਨਹੀਂ ਹੋ ਸਕਦੀ। ਉਨ੍ਹਾਂ ਦੱਸਿਆ ਕਿ ਜਦੋਂ ਬਰਸਾਤਾਂ ਹੁੰਦੀਆਂ ਹਨ ਤਾਂ ਇਸ ਡਰੇਨ ਰਾਹੀਂ ਲੱਗਭਗ ਇੱਕ ਮਹੀਨਾ ਤੇਜ਼ੀ ਨਾਲ ਪਾਣੀ ਵੱਗਦਾ ਹੈ।

ਉਨ੍ਹਾਂ ਨੇ ਕਿਹਾ ਘੱਟੋ ਘੱਟ 20 ਫੁੱਟ ਚੌੜੀ ਖਾਲ ਪੁੱਟੀ ਜਾਵੇ ਪਿੰਡ ਕਾਹਨੇ ਦੇ ਕਿਸਾਨਾਂ ਪਰਮਜੀਤ ਸਿੰਘ, ਸੰਤੋਖ ਸਿੰਘ, ਨੇ ਦੱਸਿਆ ਕਿ ਜੇਕਰ ਠੇਕੇਦਾਰਾਂ ਨੇ ਬਰਸਾਤੀ ਡਰੇਨ ਸਾਫ਼ ਨਾ ਕੀਤੀ ਤਾਂ ਮੀਂਹ ਦਾ ਪਾਣੀ ਖੇਤਾਂ ਵਿੱਚ ਦੀ ਵੱਗਣਾ ਸ਼ੁਰੂ ਹੋ ਜਾਵੇਗਾ। ਇਸ ਸਬੰਧੀ ਜਦੋਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਹ ਕੱਲ੍ਹ ਹੀ ਮੌਕਾ ਦੇਖਣਗੇ ਅਤੇ ਜਲਦ ਹੀ ਡਰੇਨ ਦੀ ਸਫਾਈ ਕਰਵਾਉਣਗੇ।ਪੁਲ ਦਾ ਨਿਰਮਾਣ ਕਰ ਰਹੀ ਕੰਪਨੀ ਸਿੰਗਲਾ ਗਰੁੱਪ ਦੇ ਨਿਰਮਾਣ ਅਧਿਕਾਰੀ ਨੇ ਦੱਸਿਆ ਕਿ ਪਾਣੀ ਦੀ ਨਿਕਾਸੀ ਖਾਲ ਪੁੱਟ ਦਿੱਤੀ ਗਈ, ਜੇਕਰ ਜ਼ਿਆਦਾ ਬਰਸਾਤ ਹੋਈ ਤਾਂ ਉਸ ਨੂੰ ਹੋਰ ਖੋਲ ਦਿੱਤਾ ਜਾਵੇਗਾ।

Ad Position 22
No active advertisement
ਪਿਛਲੀ ਖ਼ਬਰ ਰਾਜਾਸਾਂਸੀ ਵਿਚ ਗੁਰਬਾਣੀ ਦੇ ਗੁਟਕਾ ਸਾਹਿਬ ਦੀ ਹੋਈ ਬੇਅਦਬੀ ਅਗਲੀ ਖ਼ਬਰ ਗੁਰਾਇਆ ਵਿਖੇ ਵਾਪਰੇ ਹਾਦਸੇ ਵਿਚ ਇਕ ਨੌਜਵਾਨ ਦੀ ਹੋਈ ਮੌਤ
Ad Position 24