28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਮਾਛੀਵਾੜਾ ਦੀ ਸਥਾਨਕ ਸਬਜ਼ੀ ਮੰਡੀ ਵੀ ਰਹੀ ਬੰਦ

ਮਾਛੀਵਾੜਾ ਸਾਹਿਬ, (ਲੁਧਿਆਣਾ), 30 ਜੁਲਾਈ (ਮਨੋਜ ਕੁਮਾਰ)- ਵਾਲਮੀਕ ਸਮਾਜ ਵਲੋਂ ਬਰਨਾਲਾ ਲਾਠੀਚਾਰਜ ਦੇ ਵਿਰੋਧ ਵਿਚ ਅੱਜ ਪੂਰੇ ਪੰਜਾਬ ਬੰਦ ਦੇ ਸੱਦੇ ਦਾ ਅਸਰ ਮਾਛੀਵਾੜਾ ਦੀ ਪੂਰੀ...

Ad Position 21
No active advertisement
ਅਜੀਤ ਡੈਸਕ 30-07-2026

ਮਾਛੀਵਾੜਾ ਸਾਹਿਬ, (ਲੁਧਿਆਣਾ), 30 ਜੁਲਾਈ (ਮਨੋਜ ਕੁਮਾਰ)- ਵਾਲਮੀਕ ਸਮਾਜ ਵਲੋਂ ਬਰਨਾਲਾ ਲਾਠੀਚਾਰਜ ਦੇ ਵਿਰੋਧ ਵਿਚ ਅੱਜ ਪੂਰੇ ਪੰਜਾਬ ਬੰਦ ਦੇ ਸੱਦੇ ਦਾ ਅਸਰ ਮਾਛੀਵਾੜਾ ਦੀ ਪੂਰੀ ਮਾਰਕਿਟ ਵਿਚ ਨਜ਼ਰ ਆਇਆ। ਬਾਜ਼ਾਰ ਦੀਆਂ ਲਗਭਗ ਸਾਰੀਆਂ ਦੁਕਾਨਾਂ ਬੰਦ ਨਜ਼ਰ ਆਈਆਂ। ਇਸ ਬੰਦ ਦਾ ਅਸਰ ਸਥਾਨਕ ਸਬਜ਼ੀ ਮੰਡੀ ਵਿਚ ਵੀ ਦੇਖਣ ਨੂੰ ਮਿਲਿਆ, ਜਿਥੇ ਇਕ ਦੋ ਕਿਸਾਨ ਹੀ ਮੰਡੀ ਵਿਚ ਸਬਜੀ ਵੇਚਣ ਆਏ। ਆਮ ਦਿਨਾਂ ਵਿਚ 150 ਦੇ ਕਰੀਬ ਕਿਸਾਨ ਆਪਣੀਆਂ ਵੱਖ ਵੱਖ ਸਬਜ਼ੀਆਂ ਵੇਚਣ ਆਉਂਦੇ ਹਨ ਪਰ ਅੱਜ ਮਹਿਜ ਦੋ ਚਾਰ ਹੀ ਕਿਸਾਨ ਆਏ ਤੇ ਸਬਜ਼ੀਆਂ ਖਰੀਦਣ ਵਾਲਾ ਕੋਈ ਵੀ ਨਹੀਂ ਆਇਆ ਤੇ ਮੰਡੀ ਮੁੰਕਮਲ ਤੌਰ ’ਤੇ ਬੰਦ ਨਜ਼ਰ ਆਈ।

Ad Position 22
No active advertisement
ਪਿਛਲੀ ਖ਼ਬਰ ਸਫਾਈ ਸੇਵਕਾਂ ਦੇ ਸੱਦੇ 'ਤੇ ਜਗਰਾਉਂ ਪੂਰਨ ਬੰਦ ਅਗਲੀ ਖ਼ਬਰ ਪੰਜਾਬ ਬੰਦ ਦੇ ਸੱਦੇ ’ਤੇ ਐਮਰਜੰਸੀ ਸੇਵਾਵਾਂ ਨੂੰ ਛੱਡ ਕੇ ਮਹਿਤਪੁਰ ਰਿਹਾ ਪੂਰਨ ਤੌਰ ’ਤੇ ਬੰਦ
Ad Position 24