28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਭਿਆਨਕ ਸੜਕ ਹਾਦਸੇ ਵਿਚ ਦੋ ਜੀਆਂ ਦੀ ਮੌਤ

ਫਤਿਹਗੜ੍ਹ ਸਾਹਿਬ, 30 ਜੁਲਾਈ (ਬਲਜਿੰਦਰ ਸਿੰਘ)- ਸਰਹਿੰਦ ਦੇ ਪੀਰ ਜੈਨ ਨੇੜੇ ਇਕ ਭਿਆਨਕ ਸੜਕ ਹਾਦਸੇ ਵਿਚ ਦੋ ਜੀਆਂ ਦੀ ਮੌਤ ਹੋ ਗਈ, ਜਿਥੇ ਇਕ ਸਕੂਟਰ ਨੂੰ ਟਰੱਕ ਨਾਲ ਟੱਕਰ ਹੋਣ....

Ad Position 21
No active advertisement
ਅਜੀਤ ਡੈਸਕ 30-07-2026

ਫਤਿਹਗੜ੍ਹ ਸਾਹਿਬ, 30 ਜੁਲਾਈ (ਬਲਜਿੰਦਰ ਸਿੰਘ)- ਸਰਹਿੰਦ ਦੇ ਪੀਰ ਜੈਨ ਨੇੜੇ ਇਕ ਭਿਆਨਕ ਸੜਕ ਹਾਦਸੇ ਵਿਚ ਦੋ ਜੀਆਂ ਦੀ ਮੌਤ ਹੋ ਗਈ, ਜਿਥੇ ਇਕ ਸਕੂਟਰ ਨੂੰ ਟਰੱਕ ਨਾਲ ਟੱਕਰ ਹੋਣ ਤੋਂ ਬਾਅਦ ਅੱਗ ਲੱਗ ਗਈ। ਜਾਣਕਾਰੀ ਅਨੁਸਾਰ ਬੁੱਧਵਾਰ ਰਾਤ 11 ਵਜੇ ਦੇ ਕਰੀਬ ਚੰਡੀਗੜ੍ਹ-ਸਰਹਿੰਦ ਸੜਕ 'ਤੇ ਪਿੰਡ ਪੀਰ ਜੈਨ ਨੇੜੇ ਇਕ ਦਰਦਨਾਕ ਸੜਕ ਹਾਦਸਾ ਵਾਪਰਿਆ। ਚੰਡੀਗੜ੍ਹ ਤੋਂ ਆ ਰਹੇ ਇਕ ਟਰੱਕ ਨੇ ਇਕ ਸਕੂਟਰ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਸਕੂਟਰ ਸਿੱਧਾ ਟਰੱਕ ਦੇ ਹੇਠਾਂ ਜਾਂ ਵੜ੍ਹਿਆ, ਜਿਸ ਨਾਲ ਭਿਆਨਕ ਅੱਗ ਲੱਗ ਗਈ। ਅੱਗ ਨੇ ਤੇਜ਼ੀ ਨਾਲ ਦੋਵੇਂ ਵਾਹਨਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ, ਜਿਸ ਨਾਲ ਉਹ ਪੂਰੀ ਤਰ੍ਹਾਂ ਸੜ ਗਏ। ਇਸ ਹਾਦੇਸ ਦੌਰਾਨ ਦੋਵੇਂ ਸਕੂਟਰ ਸਵਾਰਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਮਨਦੀਪ ਸਿੰਘ ਅਤੇ ਪੂਜਾ ਵਜੋਂ ਹੋਈ ਹੈ। ਸਹਾਇਕ ਸਟੇਸ਼ਨ ਜਾਂਚ ਅਧਿਕਾਰੀ ਰਾਮ ਸਿੰਘ ਨੇ ਦੱਸਿਆ ਕਿ ਪੁਲਿਸ ਹਾਦਸੇ ਦੇ ਕਾਰਨਾਂ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Ad Position 22
No active advertisement
ਪਿਛਲੀ ਖ਼ਬਰ ਪੰਜਾਬ ਬੰਦ ਦੇ ਸੱਦੇ ਉੱਤੇ ਲੌਂਗੋਵਾਲ ਰਿਹਾ ਬੰਦ ਅਗਲੀ ਖ਼ਬਰ ਸਫਾਈ ਸੇਵਕਾਂ ਦੇ ਸੱਦੇ 'ਤੇ ਜਗਰਾਉਂ ਪੂਰਨ ਬੰਦ
Ad Position 24