28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਬਰਨਾਲਾ ਵਿਚ ਸਫਾਈ ਸੇਵਕਾਂ ’ਤੇ ਲਾਠੀਚਾਰਜ ਦੇ ਵਿਰੋਧ ਵਿਚ ਜ਼ਿਲ੍ਹਾ ਕਪੂਰਥਲਾ ਵਿਚ ਬੰਦ ਦਾ ਮੁਕੰਮਲ ਅਸਰ

ਕਪੂਰਥਲਾ, 30 ਜੁਲਾਈ (ਅਮਰਜੀਤ ਕੋਮਲ)- ਬਰਨਾਲਾ ਵਿਚ ਸਫ਼ਾਈ ਸੇਵਕਾਂ ’ਤੇ ਹੋਏ ਲਾਠੀ ਚਾਰਜ ਦੇ ਵਿਰੋਧ ਵਿਚ ਤੇ ਹੋਰ ਮੰਗਾਂ ਨੂੰ ਲੈ ਕੇ ਨਗਰ ਪਾਲਿਕਾ ਕਰਮਚਾਰੀ ਸੰਗਠਨ ਵਲੋਂ ਪੰਜਾਬ...

Ad Position 21
No active advertisement
ਅਜੀਤ ਡੈਸਕ 30-07-2026

ਕਪੂਰਥਲਾ, 30 ਜੁਲਾਈ (ਅਮਰਜੀਤ ਕੋਮਲ)- ਬਰਨਾਲਾ ਵਿਚ ਸਫ਼ਾਈ ਸੇਵਕਾਂ ’ਤੇ ਹੋਏ ਲਾਠੀ ਚਾਰਜ ਦੇ ਵਿਰੋਧ ਵਿਚ ਤੇ ਹੋਰ ਮੰਗਾਂ ਨੂੰ ਲੈ ਕੇ ਨਗਰ ਪਾਲਿਕਾ ਕਰਮਚਾਰੀ ਸੰਗਠਨ ਵਲੋਂ ਪੰਜਾਬ ਬੰਦ ਦੇ ਐਲਾਨ ਨੂੰ ਜ਼ਿਲ੍ਹਾ ਕਪੂਰਥਲਾ ਵਿਚ ਭਰਵਾਂ ਹੁੰਗਾਰਾ ਮਿਲਿਆ। ਜ਼ਿਲ੍ਹਾ ਕਪੂਰਥਲਾ ਦੇ ਵੱਖ ਵੱਖ ਬਾਜ਼ਾਰ ਮੁਕੰਮਲ ਬੰਦ ਹਨ। ਇਸ ਤੋਂ ਇਲਾਵਾ ਬੈਂਕ ਤੇ ਹੋਰ ਕਾਰੋਬਾਰੀ ਅਦਾਰੇ ਤੇ ਵਿੱਦਿਅਕ ਸੰਸਥਾ ਵੀ ਬੰਦ ਹਨ। ਨਗਰ ਪਾਲਿਕਾ ਕਰਮਚਾਰੀ ਸੰਗਠਨ ਦੇ ਸੂਬਾ ਪ੍ਰਧਾਨ ਗੋਪਾਲ ਥਾਪਰ ਨੇ ਦੁਕਾਨਦਾਰਾਂ ਤੇ ਕਾਰੋਬਾਰੀ ਅਦਾਰਿਆਂ ਨੂੰ ਅਪੀਲ ਕੀਤੀ ਕਿ ਉਹ ਇਸ ਬੰਦ ਨੂੰ ਸਫ਼ਲ ਬਣਾਉਣ ਲਈ ਉਨ੍ਹਾਂ ਨੂੰ ਪੂਰਾ ਸਹਿਯੋਗ ਦੇਣ। ਬੰਦ ਦੌਰਾਨ ਐਮਰਜੇਂਸੀ ਸੇਵਾਵਾਂ ਹਸਪਤਾਲ, ਮੈਡੀਕਲ ਦੁਕਾਨਾਂ ਖੁੱਲੀਆਂ ਹਨ।

Ad Position 22
No active advertisement
ਪਿਛਲੀ ਖ਼ਬਰ ਰਾਜਪੁਰਾ ’ਚ ਬੰਦ ਨੂੰ ਵੱਡਾ ਹੁੰਗਾਰਾ ਅਗਲੀ ਖ਼ਬਰ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਮੌਕੇ ਤਰਨ ਤਾਰਨ ਸ਼ਹਿਰ ਰਿਹਾ ਬੰਦ
Ad Position 24