27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਲੁਧਿਆਣਾ ਵਿਚ ਭਾਰੀ ਮੀਂਹ ਕਾਰਨ ਕਈ ਥਾਵਾਂ ’ਤੇ ਸੜਕ ਧੱਸੀ

ਲੁਧਿਆਣਾ, 30 ਜੁਲਾਈ, (ਪਰਮਿੰਦਰ ਸਿੰਘ ਅਹੂਜਾ)- ਲੁਧਿਆਣਾ ਵਿਚ ਅੱਜ ਤੜਕੇ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਸ਼ਹਿਰ ਦੀਆਂ ਕਈ ਥਾਵਾਂ ’ਤੇ ਸੜਕ ਧੱਸ ਗਈ ਹੈ। ਜਾਣਕਾਰੀ ਅਨੁਸਾਰ ਸਥਾਨਕ...

Ad Position 21
No active advertisement
ਅਜੀਤ ਡੈਸਕ 30-07-2026

ਲੁਧਿਆਣਾ, 30 ਜੁਲਾਈ, (ਪਰਮਿੰਦਰ ਸਿੰਘ ਅਹੂਜਾ)-  ਲੁਧਿਆਣਾ ਵਿਚ ਅੱਜ ਤੜਕੇ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਸ਼ਹਿਰ ਦੀਆਂ ਕਈ ਥਾਵਾਂ ’ਤੇ ਸੜਕ ਧੱਸ ਗਈ ਹੈ। ਜਾਣਕਾਰੀ ਅਨੁਸਾਰ ਸਥਾਨਕ ਹੀਰੋ ਬੈਕਰੀ ਚੌਂਕ ਨੇੜੇ ਸੜਕ ਧੱਸਣ ਕਾਰਨ ਇਕ ਕਾਰ ਸਵਾਰ ਵਾਲ ਵਾਲ ਬਚ ਗਿਆ। ਉਹ ਕਾਰ ’ਤੇ ਜਾ ਰਿਹਾ ਸੀ ਕਿ ਅਚਾਨਕ ਸੜਕ ਧੱਸ ਗਈ ਅਤੇ ਚੱਲਦੀ ਕਾਰ ਵਿਚ ਹੀ ਉਹ ਹੇਠਾਂ ਡਿੱਗ ਪਿਆ। ਕੋਟ ਮੰਗਲ ਸਿੰਘ ਇਲਾਕੇ ਵਿਚ ਵੀ ਸੜਕ ਦੇ ਧੱਸਣ ਕਾਰਨ ਇਕ ਬਜ਼ੁਰਗ ਡਿੱਗ ਪਿਆ। ਸ਼ਹਿਰ ਵਿਚ ਪਏ ਮੀਂਹ ਕਾਰਨ ਬਹੁਤ ਜ਼ਿਆਦਾ ਪਾਣੀ ਖੜਾ ਗਿਆ ਹੈ ਅਤੇ ਆਵਾਜਾਈ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਈ ਹੈ।

Ad Position 22
No active advertisement
ਪਿਛਲੀ ਖ਼ਬਰ ਬਰਨਾਲਾ ਲਾਠੀਚਾਰਜ ਦੇ ਵਿਰੋਧ 'ਚ ਅੱਜ ਅੰਮ੍ਰਿਤਸਰ ਬੰਦ ਅਗਲੀ ਖ਼ਬਰ ਜੰਡਿਆਲਾ ਗੁਰੂ ’ਚ ਬੰਦ ਨੂੰ ਵੱਡਾ ਹੁੰਗਾਰਾ
Ad Position 24