02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਰੇਲਗੱਡੀ ਦੀ ਲਪੇਟ 'ਚ ਆਉਣ ਨਾਲ ਪਰਵਾਸੀ ਮਜ਼ਦੂਰ ਦੀ ਮੌਤ

ਡੱਬਵਾਲੀ, 1 ਅਗਸਤ (ਇਕਬਾਲ ਸਿੰਘ ਸ਼ਾਂਤ)- ਕੱਲ੍ਹ ਦੇਰ ਰਾਤ ਮਲੋਟ ਰੋਡ ਰੇਲਵੇ ਓਵਰਬ੍ਰਿਜ ਹੇਠਾਂ ਰੇਲ ਗੱਡੀ ਦੀ ਲਪੇਟ ਵਿਚ ਆਉਣ ਕਾਰਨ ਬਿਹਾਰ ਦੇ ਪ੍ਰਵਾਸੀ ਮਜ਼ਦੂਰ ਸਿਕੰਦਰ ਦੀ....

Ad Position 21
No active advertisement
ਅਜੀਤ ਡੈਸਕ 01-08-2026

ਡੱਬਵਾਲੀ, 1 ਅਗਸਤ (ਇਕਬਾਲ ਸਿੰਘ ਸ਼ਾਂਤ)-  ਕੱਲ੍ਹ ਦੇਰ ਰਾਤ ਮਲੋਟ ਰੋਡ ਰੇਲਵੇ ਓਵਰਬ੍ਰਿਜ ਹੇਠਾਂ ਰੇਲ ਗੱਡੀ ਦੀ ਲਪੇਟ ਵਿਚ ਆਉਣ ਕਾਰਨ ਬਿਹਾਰ ਦੇ ਪ੍ਰਵਾਸੀ ਮਜ਼ਦੂਰ ਸਿਕੰਦਰ ਦੀ ਮੌਕੇ 'ਤੇ ਹੀ ਮੌਤ ਹੋ ਗਈ। 35 ਸਾਲਾ ਸਿਕੰਦਰ ਇਨ੍ਹੀਂ ਦਿਨੀਂ ਨੇੜਲੇ ਪਿੰਡ ਮਿੱਠੜੀ ਵਿਚ ਝੋਨੇ ਦੀ ਲੁਆਈ ਦਾ ਕੰਮ ਕਰ ਰਿਹਾ ਸੀ। ਪਰਿਵਾਰ ਦਾ ਢਿੱਡ ਪਾਲਣ ਲਈ ਘਰੋਂ ਨਿਕਲੇ ਸਿਕੰਦਰ ਦੀ ਜ਼ਿੰਦਗੀ ਰੇਲਵੇ ਟਰੈਕ 'ਤੇ ਹੀ ਠਹਿਰ ਗਈ।
ਜਾਣਕਾਰੀ ਅਨੁਸਾਰ ਰਾਤ ਕਰੀਬ 10:45 ਵਜੇ ਸਿਕੰਦਰ ਕਿਸੇ ਕੰਮ ਲਈ ਇਥੇ ਆਇਆ ਹੋਇਆ ਸੀ ਅਤੇ ਓਵਰਬ੍ਰਿਜ ਦੇ ਹੇਠਾਂ ਰੇਲਵੇ ਟਰੈਕ ਕੋਲ ਮੌਜੂਦ ਸੀ। ਇਸ ਦੌਰਾਨ ਲੰਘ ਰਹੀ ਰੇਲ ਗੱਡੀ ਦੀ ਲਪੇਟ ਵਿਚ ਆਉਣ ਨਾਲ ਹਾਦਸਾ ਵਾਪਰ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਉਸ ਦੀ ਇਕ ਲੱਤ ਅਤੇ ਇਕ ਹੱਥ ਦੀਆਂ ਉਂਗਲਾਂ ਕੱਟ ਗਈਆਂ।
ਸੂਚਨਾ ਮਿਲਣ 'ਤੇ ਰੇਲਵੇ ਪੁਲਿਸ ਮੌਕੇ 'ਤੇ ਪੁੱਜੀ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਡੱਬਵਾਲੀ ਦੇ ਸਿਵਲ ਹਸਪਤਾਲ ਭੇਜ ਦਿੱਤਾ। ਪਛਾਣ ਹੋਣ ਤੋਂ ਬਾਅਦ ਪਰਿਵਾਰ ਨੂੰ ਸੂਚਿਤ ਕੀਤਾ ਗਿਆ। ਰੇਲਵੇ ਪੁਲਿਸ ਕਾਨੂੰਨੀ ਕਾਰਵਾਈ ਕਰ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਤਾਮਿਲਨਾਡੂ ਦੌਰੇ ਲਈ ਚੇੱਨਈ ਪੁੱਜੇ ਰਾਹੁਲ ਗਾਂਧੀ ਅਗਲੀ ਖ਼ਬਰ ਕੁਲਗਾਮ ਘਟਨਾਕ੍ਰਮ: ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਵਲੋਂ ਆਰਥਿਕ ਮਦਦ ਦਾ ਐਲਾਨ
Ad Position 24
No active advertisement