12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਸਕੂਲਾਂ ਕੋਲ ਐਨ.ਈ.ਪੀ. ਮਾਡਲ ਤਹਿਤ ਤੀਜੀ-ਭਾਸ਼ਾ ਰਣਨੀਤੀ ਤਿਆਰ ਕਰਨ ਲਈ ਸਮੇਂ ਦੀ ਘਾਟ : ਸੰਸਦੀ ਕਮੇਟੀ

ਨਵੀਂ ਦਿੱਲੀ, 12 ਅਗਸਤ (ਪੀ. ਟੀ. ਆਈ.)-ਇੱਕ ਸੰਸਦੀ ਕਮੇਟੀ ਨੇ ਕਿਹਾ ਹੈ ਕਿ ਸਕੂਲਾਂ ਨੂੰ 6ਵੀਂ ਜਮਾਤ ਤੋਂ ਤੀਜੀ ਭਾਸ਼ਾ ਦੀ ਸ਼ੁਰੂਆਤ ਲਈ ਤਿਆਰੀ ਕਰਨ ਲਈ ਲੋੜੀਂਦਾ ਸਮਾਂ ਨਹੀਂ ਦਿੱਤਾ ਗਿਆ ਸੀ । ਕਮੇਟੀ ਨੇ ਨੋਟ ਕੀਤਾ ਕਿ ਸਟਾਫ ਭਰਤੀ, ਅਧਿਐਨ ਸਮੱਗਰੀ ਦੀ ...

Ad Position 21
No active advertisement
ਅਜੀਤ ਡੈਸਕ 13-08-2026

ਨਵੀਂ ਦਿੱਲੀ, 12 ਅਗਸਤ (ਪੀ. ਟੀ. ਆਈ.)-ਇੱਕ ਸੰਸਦੀ ਕਮੇਟੀ ਨੇ ਕਿਹਾ ਹੈ ਕਿ ਸਕੂਲਾਂ ਨੂੰ 6ਵੀਂ ਜਮਾਤ ਤੋਂ ਤੀਜੀ ਭਾਸ਼ਾ ਦੀ ਸ਼ੁਰੂਆਤ ਲਈ ਤਿਆਰੀ ਕਰਨ ਲਈ ਲੋੜੀਂਦਾ ਸਮਾਂ ਨਹੀਂ ਦਿੱਤਾ ਗਿਆ ਸੀ । ਕਮੇਟੀ ਨੇ ਨੋਟ ਕੀਤਾ ਕਿ ਸਟਾਫ ਭਰਤੀ, ਅਧਿਐਨ ਸਮੱਗਰੀ ਦੀ ਉਪਲਬਧਤਾ ਅਤੇ ਭਾਸ਼ਾ ਚੋਣ ਸੰਬੰਧੀ ਸਪੱਸ਼ਟਤਾ ਦੀ ਘਾਟ ਵਰਗੇ ਮੁੱਦਿਆਂ ਨੇ ਵਿਦਿਆਰਥੀਆਂ, ਅਧਿਆਪਕਾਂ, ਮਾਪਿਆਂ ਅਤੇ ਸਕੂਲ ਪ੍ਰਸ਼ਾਸਨ ਲਈ ਤਣਾਅ ਪੈਦਾ ਕੀਤਾ । ਇਹ ਨਿਰੀਖਣ ਅਨੁਮਾਨ ਕਮੇਟੀ (2026-27) ਦੀ 10ਵੀਂ ਰਿਪੋਰਟ ਦਾ ਹਿੱਸਾ ਹਨ, ਜੋ ਬੁੱਧਵਾਰ ਨੂੰ ਲੋਕ ਸਭਾ ਵਿਚ ਪੇਸ਼ ਕੀਤੀ ਗਈ ਸੀ। ਰਿਪੋਰਟ ਦੇਸ਼ ਵਿਚ ਕਿਫਾਇਤੀ ਅਤੇ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਨ ਲਈ ਬਜਟ ਅਤੇ ਨੀਤੀਗਤ ਪਹਿਲੂਆਂ ’ਤੇ ਕੇਂਦ੍ਰਿਤ ਹੈ, ਜਿਸ ਵਿਚ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਦੀ ਸਮੀਖਿਆ ਵੀ ਸ਼ਾਮਿਲ ਹੈ। ਕਮੇਟੀ ਨੇ ਸਵੀਕਾਰ ਕੀਤਾ ਕਿ ਕੇਂਦਰੀ ਸਿੱਖਿਆ ਮੰਤਰਾਲੇ ਨੇ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਤਹਿਤ ਸ਼ੁਰੂਆਤੀ ਸਕੂਲ ਕਲਾਸਾਂ ਵਿਚ ਮਾਤ-ਭਾਸ਼ਾ-ਅਧਾਰਿਤ ਅਤੇ ਬਹੁ-ਭਾਸ਼ਾਈ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਮਹੱਤਵਪੂਰਨ ਅਤੇ ਵਿਹਾਰਕ ਕਦਮ ਚੁੱਕੇ ਹਨ ।

Ad Position 22
No active advertisement
ਪਿਛਲੀ ਖ਼ਬਰ ਸੀ.ਜੇ.ਪੀ. ਜੰਤਰ-ਮੰਤਰ ਦਾ ਸੀਜ਼ਨ 2 ਬਹੁਤ ਜਲਦੀ ਸ਼ੁਰੂ ਹੋਵੇਗਾ-ਦਿਪਕੇ ਅਗਲੀ ਖ਼ਬਰ ਅਮਰੀਕਾ ਵਿਚ ਵਿਦਿਆਰਥੀਆਂ ਦੇ ਦਾਖ਼ਲੇ ਨੂੰ ਪ੍ਰਭਾਵਿਤ ਕਰਨ ਲਈ ਸਖ਼ਤ ਵੀਜ਼ਾ ਨਿਯਮ-ਰਿਪੋਰਟ
Ad Position 24