14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਉਲੰਘਣਾ ’ਤੇ 4 ਸੇਵਾਦਾਰਾਂ ਨੂੰ ਸਾਰੇ ਅਹੁਦਿਆਂ ਤੋਂ 5 ਸਾਲ ਲਈ ਕੀਤਾ ਬਰਖ਼ਾਸਤ

ਅੰਮ੍ਰਿਤਸਰ, 14 ਅਗਸਤ- ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਪਾਰਟੀ....

Ad Position 21
No active advertisement
ਅਜੀਤ ਡੈਸਕ 14-08-2026

ਅੰਮ੍ਰਿਤਸਰ, 14 ਅਗਸਤ- ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਪਾਰਟੀ ਦੇ ਸੰਵਿਧਾਨ, ਅਨੁਸ਼ਾਸਨ ਅਤੇ ਨੀਤੀਆਂ ਦੇ ਉਲਟ ਗਤੀਵਿਧੀਆਂ ਕਰਨ, ਪਾਰਟੀ ਦੇ ਹੁਕਮਾਂ ਦੀ ਉਲੰਘਣਾ ਕਰਨ ਅਤੇ ਪਾਰਟੀ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ਾਂ ਨੂੰ ਗੰਭੀਰਤਾ ਨਾਲ ਵਿਚਾਰਨ ਉਪਰੰਤ ਪਾਰਟੀ ਵਲੋਂ ਕੁੱਝ ਸੇਵਾਦਾਰਾਂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਸਮੇਤ ਸਾਰੇ ਅਹੁਦਿਆਂ ਤੋਂ ਪੰਜ (5) ਸਾਲ ਲਈ ਬਰਖ਼ਾਸਤ ਕੀਤਾ ਗਿਆ ਹੈ।

ਜਿਨ੍ਹਾਂ ਵਿਚ ਅਮਰਜੀਤ ਸਿੰਘ ਮਠਾੜੂ, ਜ਼ਿਲਾ ਮੀਤ ਪ੍ਰਧਾਨ, ਫਿਰੋਜ਼ਪੁਰ, ਹਰਦਾਸਾ ਸਿੰਘ, ਜ਼ਿਲਾ ਸਕੱਤਰ, ਫਿਰੋਜ਼ਪੁਰ,  ਡਾ. ਸੁਖਚੈਨ ਸਿੰਘ, ਜ਼ਿਲਾ ਕਮੇਟੀ ਮੈਂਬਰ, ਕਪੂਰਥਲਾ ਅਤੇ ਦਿਲਬਾਗ ਸਿੰਘ, ਆਈ.ਟੀ.ਸੈਲ ਮੈਂਬਰ ਸ਼ਾਮਿਲ ਹਨ।

ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਵੇਗਾ। ਬਰਖ਼ਾਸਤ ਕੀਤੇ ਗਏ ਵਿਅਕਤੀ ਪਾਰਟੀ ਦੇ ਕਿਸੇ ਵੀ ਅਹੁਦੇ, ਗਤੀਵਿਧੀ ਜਾਂ ਪ੍ਰੋਗਰਾਮ ਵਿਚ ਪਾਰਟੀ ਦੇ ਨੁਮਾਇੰਦੇ ਵਜੋਂ ਸ਼ਾਮਿਲ ਹੋਣ ਦੇ ਅਧਿਕਾਰ ਨਹੀਂ ਰੱਖਣਗੇ।

ਪਾਰਟੀ ਦੇ ਸਮੂਹ ਸੇਵਾਦਾਰਾਂ ਅਤੇ ਅਹੁਦੇਦਾਰਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਇਸ ਹੁਕਮ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਵੇਗਾ।

Ad Position 22
No active advertisement
ਪਿਛਲੀ ਖ਼ਬਰ ਕਿਸਾਨ ਯੂਨੀਅਨ ਵਲੋਂ ਰੇਲਵੇ ਟਰੈਕ ’ਤੇ ਧਰਨਾ, ਰੇਲ ਆਵਾਜਾਈ ਪ੍ਰਭਾਵਿਤ ਅਗਲੀ ਖ਼ਬਰ ਸੜਕ ਹਾਦਸੇ ਦੇ ਮ੍ਰਿਤਕ ਦੇ ਪਰਿਵਾਰ ਨੂੰ ਬੀਮਾ ਕੰਪਨੀ ਨੇ ਦਿੱਤਾ ਇਕ ਕਰੋੜ ਰੁਪਏ ਦਾ ਮੁਆਵਜ਼ਾ
Ad Position 24