ਤਪਾ ਮੰਡੀ (ਬਰਨਾਲਾ), 21 ਅਗਸਤ (ਪ੍ਰਵੀਨ ਗਰਗ)- ਤਪਾ ਵਿਖੇ ਕੌਮੀ ਇਨਸਾਫ ਮੋਰਚਾ ਦੀ ਮੰਗ ਤੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ 21 ਅਗਸਤ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ। ਜਿਸ ਦੇ ਚਲਦਿਆਂ ਤਪਾ ਵਿਖੇ ਪੰਜਾਬ ਬੰਦ ਨੂੰ ਰਲਵਾਂ ਮਿਲਵਾਂ ਹੁੰਗਾਰਾ ਮਿਲਿਆ। ਇਸ ਦੌਰਾਨ ਤਪਾ ਦਾ ਅੰਦਰਲਾ ਬਸ ਸਟੈਂਡ ਤੋਂ ਲੈ ਕੇ ਬਾਹਰਲੇ ਬੱਸ ਸਟੈਂਡ ਪੂਰਨ ਤੌਰ ਤੇ ਬੰਦ ਰਿਹਾ,ਜਦਕਿ ਦੂਜੇ ਪਾਸੇ ਸਦਰ ਬਾਜ਼ਾਰ ਵਿਚ ਦੁਕਾਨਾਂ ਆਮ ਵਾਂਗ ਖੁੱਲੀਆਂ ਰਹੀਆਂ। ਇਸ ਦੌਰਾਨ ਮਿੰਨੀ ਬੱਸਾਂ ਦੇ ਨਾਲ ਹੋਰ ਆਵਾਜਾਈ ਪੂਰਨ ਤੌਰ ਤੇ ਬੰਦ ਦਿਖਾਈ ਦਿੱਤੀ, ਜਦਕਿ ਆਮ ਸਹਿਰੀ ਬਾਜ਼ਾਰਾਂ 'ਚ ਟਹਿਲਦੇ ਹੋਏ ਨਜ਼ਰ ਆਏ। ਉਧਰ ਦੂਜੇ ਪਾਸੇ ਅੱਜ ਸਵੇਰ ਤੋਂ ਹੀ ਤਪਾ ਇਲਾਕੇ 'ਚ ਪਈ ਬਰਸਾਤ ਨੇ ਸ਼ਹਿਰ ਨੂੰ ਜਲ ਥਲ ਕਰਕੇ ਰੱਖ ਦਿੱਤਾ, ਜਿਸ ਕਾਰਨ ਲੋਕਾਂ ਨੂੰ ਬਰਸਾਤ ਕਰਕੇ ਵੀ ਘਰਾਂ 'ਚ ਰਹਿਣ ਲਈ ਮਜਬੂਰ ਹੋਣਾ ਪਿਆ। ਬਰਸਾਤ ਕਾਰਨ ਕਿਸਾਨਾਂ ਦੇ ਚਿਹਰਿਆਂ ਤੇ ਖੁਸ਼ੀ ਦੀ ਝਲਕ ਨਜ਼ਰ ਆਈ।
ਤਾਜ਼ਾ ਖ਼ਬਰਾਂ
Free
ਤਪਾ 'ਚ ਪੰਜਾਬ ਬੰਦ ਨੂੰ ਮਿਲਿਆ ਰਲਵਾਂ ਮਿਲਵਾਂ ਹੁੰਗਾਰਾ
ਤਪਾ ਮੰਡੀ (ਬਰਨਾਲਾ), 21 ਅਗਸਤ (ਪ੍ਰਵੀਨ ਗਰਗ)- ਤਪਾ ਵਿਖੇ ਕੌਮੀ ਇਨਸਾਫ ਮੋਰਚਾ ਦੀ ਮੰਗ ਤੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ 21 ਅਗਸਤ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ।
ਅਜੀਤ ਡੈਸਕ
21-08-2026