21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਮਾਨਾਂਵਾਲਾ ਤੇ ਆਸ ਪਾਸ ਦੇ ਇਲਾਕੇ ਵਿਚ ਬੰਦ ਨੂੰ ਰਲਵਾ ਮਿਲਵਾ ਹੁੰਗਾਰਾ

ਮਾਨਾਂਵਾਲਾ, 21 ਅਗਸਤ (ਗੁਰਦੀਪ ਸਿੰਘ ਨਾਗੀ)- ਕੌਮੀ ਇਨਸਾਫ ਮੋਰਚੇ ਵਲੋਂ ਦਿੱਤੇ ਗਏ ਬੰਦ ਦੇ ਸੱਦੇ ਨੂੰ ਲੈ ਕੇ ਮਾਨਾਂਵਾਲਾ ਤੇ ਆਸ ਪਾਸ ਦੇ ਇਲਾਕੇ ਵਿੱਚ ਰਲਵਾ ਮਿਲਵਾ ਹੁੰਗਾਰਾ ਮਿਲ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 21-08-2026

ਮਾਨਾਂਵਾਲਾ, 21 ਅਗਸਤ (ਗੁਰਦੀਪ ਸਿੰਘ ਨਾਗੀ)- ਕੌਮੀ ਇਨਸਾਫ ਮੋਰਚੇ ਵਲੋਂ ਦਿੱਤੇ ਗਏ ਬੰਦ ਦੇ ਸੱਦੇ ਨੂੰ ਲੈ ਕੇ ਮਾਨਾਂਵਾਲਾ ਤੇ ਆਸ ਪਾਸ ਦੇ ਇਲਾਕੇ ਵਿੱਚ  ਰਲਵਾ ਮਿਲਵਾ ਹੁੰਗਾਰਾ ਮਿਲ ਰਿਹਾ ਹੈ। ਇਸ ਮੌਕੇ  ਜਿਆਦਾਤਰ ਬਾਜ਼ਾਰ ਬੰਦ ਰਹੇ ਪਰ ਕੁਝ ਦੁਕਾਨਦਾਰਾਂ ਨੇ ਦੁਕਾਨਾਂ ਅੱਧੀਆਂ ਕੁ ਖੋਲੀਆਂ ਤੇ ਕੁਝ ਦੁਕਾਨਦਾਰ ਦੁਕਾਨਾਂ ਦੇ ਬਾਹਰ ਬੈਠ ਕੇ 2 ਵੱਜਣ ਦੀ ਉਡੀਕ ਕਰਦੇ ਦਿਖਾਈ ਦਿੱਤੇ। ਇਸ ਮੌਕੇ ਮਾਨਾਂਵਾਲਾ ਦੇ ਕੁੱਝ ਦੁਕਾਨਦਾਰਾਂ ਸਰਬਜੀਤ ਸਿੰਘ ਰਿੰਕੂ, ਨਿਤਿਨ ਕੁਮਾਰ, ਜਗਰੂਪ ਸਿੰਘ, ਪ੍ਰਿੰਸ, ਸੁੱਖ ਵਡਾਲੀ, ਕਰਨ ਬੁੰਮਰਾਹ ਨੇ ਆਖਿਆ ਕਿ ਹਰ ਉਸ ਜਥੇਬੰਦੀ ਦਾ ਸਤਿਕਾਰ ਕਰਦੇ ਹਨ ਜੋ ਆਪਣੀਆਂ ਮੰਗਾਂ ਲਈ ਬੰਦ ਦਾ ਸੱਦਾ ਦਿੰਦੀਆਂ ਹਨ ਤੇ ਉਹ ਉਨਾ ਦਾ ਸਾਥ ਵੀ ਦਿੰਦੇ ਹਨ ਅਤੇ ਆਪਣੀਆਂ ਦੁਕਾਨਾਂ ਬੰਦ ਕਰ ਦਿੰਦੇ ਹਨ ਪਰ ਕਿਰਾਏ ‘ਤੇ ਦੁਕਾਨਾਂ ਲੈ ਕੇ ਆਪਣਾ ਕੰਮ ਕਰਨ ਵਾਲਿਆਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਕਿਉਂਕਿ ਕਿਰਾਏਦਾਰਾਂ ਨੂੰ ਕਿਰਾਏ ਤੋਂ ਇਲਾਵਾ ਬਹੁਤ ਸਾਰੇ ਖਰਚੇ ਪੈਂਦੇ ਹਨ, ਜਿੰਨਾ ਵਿੱਚ ਕੋਈ ਛੋਟ ਨਹੀਂ ਮਿਲਦੀ ਅਤੇ ਦੁਕਾਨਾਂ ਬੰਦ ਹੋਣ ਨਾਲ ਗ੍ਰਾਹਕ ਨਹੀਂ ਆਉਂਦੇ ਤੇ ਨਾ ਹੀ ਉਨ੍ਹਾਂ ਦਾ ਕੰਮ ਚੱਲਦਾ ਹੈ, ਜਿਸ ਕਰਕੇ ਉਹ ਪ੍ਰੇਸ਼ਾਨ ਦਿਖਾਈ ਦਿੱਤੇ। ਬੰਦ ਕਾਰਨ ਆਵਾਜਾਈ ਵੀ ਨਾ ਦੇ ਬਰਾਬਰ ਨਜ਼ਰ ਆਈ।

Ad Position 22
No active advertisement
ਪਿਛਲੀ ਖ਼ਬਰ ਪੰਜਾਬ ਬੰਦ ਦੌਰਾਨ ਲੋਹੀਆਂ ਮੁਕੰਮਲ ਬੰਦ ਅਗਲੀ ਖ਼ਬਰ ਪੰਜਾਬ ਬੰਦ ਦਾ ਭੋਗਪੁਰ ’ਚ ਵਿਆਪਕ ਅਸਰ; ‘ਮੁੱਖ ਮੰਤਰੀ ਤੀਰਥ ਯਾਤਰਾ’ ਦੀ ਬੱਸ ਵੀ ਜਾਮ ਵਿਚ ਫਸੀ
Ad Position 24