ਮਲੋਟ, 21 ਅਗਸਤ (ਪਾਟਿਲ)-ਬੰਦੀ ਸਿੰਘਾਂ ਦੀ ਰਿਹਾਈ ਸਮੇਤ ਵੱਖ-ਵੱਖ ਮੰਗਾਂ ਨੂੰ ਲੈ ਕੇ ਕੌਮੀ ਇਨਸਾਫ਼ ਮੋਰਚੇ ਵਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਅੱਜ ਮਲੋਟ ਵਿਖੇ ਭਰਵਾਂ ਹੁੰਗਾਰਾ ਮਿਲਿਆ। ਪੰਜਾਬ ਬੰਦ ਦਾ ਸੱਦਾ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਦਿੱਤਾ ਗਿਆ ਸੀ। ਮਲੋਟ ਦੇ ਮੁੱਖ ਬਾਜ਼ਾਰ ਗੁਰਦੁਆਰਾ ਰੋਡ, ਸਿਟੀ ਬਾਜ਼ਾਰ, ਇੰਦਰਾ ਰੋਡ, ਦਵਿੰਦਰਾ ਰੋਡ ਸਮੇਤ ਦੁਕਾਨਾਂ ਅਤੇ ਵਪਾਰਕ ਅਦਾਰੇ ਬੰਦ ਰਹੇ, ਜਿਸ ਕਾਰਨ ਬਾਜਾਰ ਵਿਚ ਸੁੰਨਸਾਨ ਪਸਰੀ ਰਹੀ। ਬੰਦ ਦੌਰਾਨ ਲੋਕਾਂ ਵਲੋਂ ਸ਼ਾਂਤਮਈ ਢੰਗ ਨਾਲ ਸਹਿਯੋਗ ਦਿੱਤਾ ਗਿਆ। ਇਸ ਮੌਕੇ ਪ੍ਰਾਈਵੇਟ ਸਕੂਲ ਵੀ ਬੰਦ ਰੱਖੇ ਰਹੇ|
ਤਾਜ਼ਾ ਖ਼ਬਰਾਂ
Free
ਮਲੋਟ 'ਚ ਪੰਜਾਬ ਬੰਦ ਦੌਰਾਨ ਸੁੰਨਸਾਨ ਨਜ਼ਰ ਆਏ ਬਾਜ਼ਾਰ
ਮਲੋਟ, 21 ਅਗਸਤ (ਪਾਟਿਲ)-ਬੰਦੀ ਸਿੰਘਾਂ ਦੀ ਰਿਹਾਈ ਸਮੇਤ ਵੱਖ-ਵੱਖ ਮੰਗਾਂ ਨੂੰ ਲੈ ਕੇ ਕੌਮੀ ਇਨਸਾਫ਼ ਮੋਰਚੇ ਵਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਅੱਜ ਮਲੋਟ ਵਿਖੇ ਭਰਵਾਂ ਹੁੰਗਾਰਾ ਮਿਲਿਆ।
ਅਜੀਤ ਡੈਸਕ
21-08-2026