21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਸਮਾਜ ਸੁਧਾਰ ਸੰਸਥਾ ਵੱਲੋਂ ਵਾਹਿਗੁਰੂ ਦੇ ਜਾਪ ਕਰਦਿਆਂ ਬੰਦੀ ਸਿੰਘਾਂ ਨੂੰ ਰਿਹਾ ਕਰਨ ਦੀ ਕੀਤੀ ਮੰਗ

ਮਜੀਠਾ, (ਅੰਮ੍ਰਿਤਸਰ), 21 ਅਗਸਤ ( ਜਗਤਾਰ ਸਿੰਘ ਸਹਿਮੀ)- ਕੌਮੀ ਇਨਸਾਫ਼ ਮੌਰਚੇ ਵੱਲੋਂ ਦਿੱਤੇ 'ਪੰਜਾਬ ਬੰਦ ' ਦੇ ਸੱਦੇ ਦੌਰਾਨ ਕਸਬਾ ਮਜੀਠਾ ਅਤੇ ਉਸ ਦੇ ਨਾਲ ਲਗਦੇ ਇਲਾਕਿਆਂ ਦੇ ਬਾਜ਼ਾਰ ਮੁਕੰਮਲ ਰੂਪ ਵਿੱਚ ਬੰਦ ਹਨ।ਪ੍ਰਾਈਵੇਟ ਵਿੱਦਿਅਕ ਸੰਸਥਾਵਾਂ ਰਹੀਆਂ ਬੰਦ ਹਨ, ਜਦੋਂ ਕਿ ਹਸਪਤਾਲ ਤੇ ਮੈਡੀਕਲ ...

Ad Position 21
No active advertisement
ਅਜੀਤ ਡੈਸਕ 21-08-2026
ਕਸਬਾ ਮਜੀਠਾ ਤੇ ਆਸ ਪਾਸ ਦੇ ਇਲਾਕਿਆਂ ਵਿੱਚ ਬੰਦ ਦੇ ਸੱਦੇ ਨੂੰ ਪਰਵਾ ਹੁੰਗਾਰਾ
ਮਜੀਠਾ, (ਅੰਮ੍ਰਿਤਸਰ), 21 ਅਗਸਤ ( ਜਗਤਾਰ ਸਿੰਘ ਸਹਿਮੀ)- ਕੌਮੀ ਇਨਸਾਫ਼ ਮੌਰਚੇ ਵੱਲੋਂ ਦਿੱਤੇ 'ਪੰਜਾਬ ਬੰਦ ' ਦੇ ਸੱਦੇ ਦੌਰਾਨ ਕਸਬਾ ਮਜੀਠਾ  ਅਤੇ ਉਸ ਦੇ ਨਾਲ ਲਗਦੇ ਇਲਾਕਿਆਂ ਦੇ ਬਾਜ਼ਾਰ ਮੁਕੰਮਲ ਰੂਪ ਵਿੱਚ ਬੰਦ ਹਨ।ਪ੍ਰਾਈਵੇਟ ਵਿੱਦਿਅਕ ਸੰਸਥਾਵਾਂ ਰਹੀਆਂ ਬੰਦ ਹਨ, ਜਦੋਂ ਕਿ ਹਸਪਤਾਲ ਤੇ ਮੈਡੀਕਲ ਦੀਆਂ ਦੁਕਾਨਾਂ ਖੋਲੀਆਂ ਗਈਆਂ ਹਨ। ਇਸ ਮੌਕੇ ਸਮਾਜ ਸੁਧਾਰ ਸੰਸਥਾ ਪੰਜਾਬ ਵੱਲੋਂ ਜਥੇਬੰਦੀ ਦੇ ਪ੍ਰਧਾਨ ਰਣਜੀਤ ਸਿੰਘ ਭੋਮਾ ਦੀ ਅਗਵਾਈ ਵਿੱਚ ਹੱਥ ਵਿੱਚ ਬੰਦੀ ਸਿੰਘ ਰਿਹਾ ਕਰੋ ਦੀਆਂ ਤਖਤੀਆਂ ਫੜ ਕੇ ਸਤਿਨਾਮ ਵਾਹਿਗੁਰੂ ਦੇ ਜਾਪ ਕਰਦਿਆਂ ਬੰਦੀ ਸਿੰਘਾਂ ਨੂੰ ਰਿਹਾ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਸੰਸਥਾ ਦੇ ਪ੍ਰਧਾਨ ਰਣਜੀਤ ਸਿੰਘ ਭੋਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੌਮੀ ਇਨਸਾਫ ਮੋਰਚੇ ਵੱਲੋਂ ਦਿੱਤੀ ਗਈ ਕਾਲ ਬੰਦ ਦੇ ਸੱਦੇ ਨੂੰ ਸਮਾਜ ਸੁਧਾਰ ਸੰਸਥਾ ਵੱਲੋਂ ਪੂਰਨ ਸਮਰਥਨ ਦਿੱਤਾ ਗਿਆ ਸੀ ਇੱਥੇ ਉਨ੍ਹਾਂ ਇਹ ਵੀ ਕਿਹਾ ਕਿ ਇਸ ਬੰਦ ਦੇ ਸੱਦੇ ਨੂੰ ਕਸਬਾ ਵਾਸੀਆਂ ਤੇ ਇਲਾਕਾ ਵਾਸੀਆਂ ਵੱਲੋਂ ਵੀ ਭਰਵਾਂ ਸਮਰਥ ਮਿਲਿਆ ਹੈ।
Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਸਿੱਧੂਪੁਰ ਤੇ ਪੇਂਡੂ ਮਜ਼ਦੂਰ ਯੂਨੀਅਨ ਵਲੋਂ ਭੁਲੱਥ ਵਿਚ ਬੰਦ ਦੇ ਸੱਦੇ ਨੂੰ ਲੈ ਕੇ ਰੋ... ਅਗਲੀ ਖ਼ਬਰ ਕੌਮੀ ਇਨਸਾਫ਼ ਮੋਰਚੇ ਦੇ ਸੱਦੇ 'ਤੇ ਝਬਾਲ ਬੰਦ, ਸਿੱਖ ਜਥੇਬੰਦੀਆਂ ਨੇ ਕੱਢਿਆ ਮਾਰਚ
Ad Position 24