21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਜੋਧਾਂ ਇਲਾਕੇ ਵਿੱਚ ਬੰਦ ਨੂੰ ਭਰਪੂਰ ਹੁੰਗਾਰਾ

ਜੋਧਾਂ (ਲੁਧਿਆਣਾ), 21 ਅਗਸਤ (ਗੁਰਵਿੰਦਰ ਸਿੰਘ ਹੈਪੀ)- ਕੌਮੀ ਇਨਸਾਫ਼ ਮੋਰਚੇ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਦਿੱਤੇ ਬੰਦੇ ਦੇ ਸੱਦੇ ਨੂੰ ਕਸਬਾ ਜੋਧਾਂ ਤੇ ਨਾਲ ਲਗਦੇ ਇਲਾਕੇ ਵਿੱਚ ਭਰਪੂਰ ਸਮਰਥਨ...

Ad Position 21
No active advertisement
ਅਜੀਤ ਡੈਸਕ 21-08-2026

ਜੋਧਾਂ (ਲੁਧਿਆਣਾ), 21 ਅਗਸਤ (ਗੁਰਵਿੰਦਰ ਸਿੰਘ ਹੈਪੀ)- ਕੌਮੀ ਇਨਸਾਫ਼ ਮੋਰਚੇ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਦਿੱਤੇ ਬੰਦੇ ਦੇ ਸੱਦੇ ਨੂੰ ਕਸਬਾ ਜੋਧਾਂ ਤੇ ਨਾਲ ਲਗਦੇ ਇਲਾਕੇ ਵਿੱਚ ਭਰਪੂਰ ਸਮਰਥਨ ‌ਮਿਲਿਆ। ਸਿੱਖ ਜਥੇਬੰਦੀਆਂ ਵਲੋਂ ਦਿੱਤੇ ਬੰਦ ਦੇ ਸੱਦੇ ਤੇ ਕਸਬਾ ਜੋਧਾਂ ਦੇ ਦੁਕਾਨਦਾਰਾਂ ਨੂੰ ਆਪਣੀ ਦੁਕਾਨਾਂ ਬੰਦ ਕਰਕੇ ਭਰਪੂਰ ਸਮਰਥਨ ਦਿੱਤਾ ਉੱਥੇ ਇਲਾਕੇ ਦੇ ਨਿੱਜੀ ਸਕੂਲ ਅਤੇ ਆਵਾਜਾਈ ਵੀ ਪੂਰਨ ਤੌਰ ਤੇ ਬੰਦ ਰਹੀ। ਇਸ ਦੌਰਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਤੇ ਹਰਦੀਪ ਸਿੰਘ ਬੱਲੋਵਾਲ, ਬਲਦੇਵ ਸਿੰਘ ਦੇਵ ਸਰਾਭਾ ਤੇ ਸਾਬਕਾ ਸਰਪੰਚ ਕੁਲਦੀਪ ਸਿੰਘ ਮੋਹੀ ਦੀ ਅਗਵਾਈ ਧਰਨਾ ਲਗਾ ਕੇ ਜਿੱਥੇ ਬੰਦੀ ਸਿੰਘਾ ਦੀ ਰਿਹਾਈ ਲਈ ਆਪਣੇ ਵਿਚਾਰ ਸਾਂਝੇ ਕੀਤੇ ਉੱਥੇ ਸਰਕਾਰ ਖ਼ਿਲਾਫ਼ 
ਨਾਅਰੇਬਾਜ਼ੀ ਕੀਤੀ ਗਈ।

Ad Position 22
No active advertisement
ਪਿਛਲੀ ਖ਼ਬਰ ਵਿਆਹ ਦਾ ਝਾਂਸਾ ਦੇ ਕੇ ਠੱਗਣ ਦੇ ਦੋਸ਼ ਹੇਠ 3 ਖ਼ਿਲਾਫ਼ ਮਾਮਲਾ ਦਰਜ, ਮੁਲਜ਼ਮ ਫਰਾਰ ਅਗਲੀ ਖ਼ਬਰ ਕੌਮੀ ਇਨਸਾਫ ਸੰਘਰਸ਼ ਮੋਰਚਾ ਵੱਲੋਂ ਬੰਦ ਨੂੰ ਮਿਲਿਆ ਭਰਪੂਰ ਸਮਰਥਨ
Ad Position 24