24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਐਚ.ਵੰਨ ਐਨ. ਵੰਨ ਦਾ ਕੋਈ ਨਵਾਂ ਸਟ੍ਰੇਨ ਨਹੀਂ, ਸਵਾਈਨ ਫਲੂ ਦੇ ਮਾਮਲੇ ਵਧੇ-ਆਈ.ਸੀ.ਐਮ.ਆਰ.

ਨਵੀਂ ਦਿੱਲੀ, 23 ਅਗਸਤ (ਪੀਟੀਆਈ) : ਦਿੱਲੀ ਤੇ ਦੇਸ਼ ਦੇ ਹੋਰ ਹਿੱਸਿਆਂ ਵਿਚ ਸਵਾਈਨ ਫਲੂ ਦੇ ਮਾਮਲਿਆਂ ਵਿਚ ਵਾਧੇ ਦੇ ਵਿਚਕਾਰ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈ.ਸੀ.ਐਮ.ਆਰ.) ਦੇ ਸੂਤਰਾਂ ਨੇ ਐਤਵਾਰ ਨੂੰ ਕਿਹਾ ਕਿ ਐਚ.1 ਐਨ.1. ਦਾ ਕੋਈ ਨਵਾਂ ਸਟ੍ਰੇਨ ਨਹੀਂ ਪਛਾਣਿਆ ਗਿਆ ਹੈ ਅਤੇ ...

Ad Position 21
No active advertisement
ਅਜੀਤ ਡੈਸਕ 24-08-2026
ਨਵੀਂ ਦਿੱਲੀ, 23 ਅਗਸਤ (ਪੀਟੀਆਈ) : ਦਿੱਲੀ ਤੇ ਦੇਸ਼ ਦੇ ਹੋਰ ਹਿੱਸਿਆਂ ਵਿਚ ਸਵਾਈਨ ਫਲੂ ਦੇ ਮਾਮਲਿਆਂ ਵਿਚ ਵਾਧੇ ਦੇ ਵਿਚਕਾਰ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈ.ਸੀ.ਐਮ.ਆਰ.) ਦੇ ਸੂਤਰਾਂ ਨੇ ਐਤਵਾਰ ਨੂੰ ਕਿਹਾ ਕਿ ਐਚ.1 ਐਨ.1. ਦਾ ਕੋਈ ਨਵਾਂ ਸਟ੍ਰੇਨ ਨਹੀਂ ਪਛਾਣਿਆ ਗਿਆ ਹੈ ਅਤੇ ਘਬਰਾਉਣ ਦਾ ਕੋਈ ਕਾਰਨ ਨਹੀਂ ਹੈ । ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿਚ ਘੁੰਮ ਰਹੇ ਇਨਫਲੂਐਂਜ਼ਾ ਸਟ੍ਰੇਨ ‘ਉੱਤਰੀ ਗੋਲਿਸਫਾਇਰ ਲਈ ਸਿਫ਼ਾਰਸ਼ ਕੀਤੇ ਗਏ ਟੀਕੇ ਦੇ ਸਟ੍ਰੇਨ ਨਾਲ ਚੰਗੀ ਤਰ੍ਹਾਂ ਮੇਲ ਖਾਂਦੇ ਹਨ । ਮੌਸਮੀ ਇਨਫਲੂਐਂਜ਼ਾ, ਜਿਸ ਵਿਚ ਐਚ.1ਐਨ.1. ਵੀ ਸ਼ਾਮਿਲ ਹੈ, ਜ਼ਿਆਦਾਤਰ ਸਵੈ-ਸੀਮਤ ਹੁੰਦਾ ਹੈ । ਆਮ ਲੱਛਣਾਂ ਵਿਚ ਬੁਖਾਰ, ਖੰਘ, ਸਿਰ ਦਰਦ ਅਤੇ ਸਰੀਰ ਵਿੱਚ ਦਰਦ ਸ਼ਾਮਲ ਹਨ, ਅਤੇ ਜ਼ਿਆਦਾਤਰ ਲੋਕ ਢੁੱਕਵੀਂ ਦੇਖਭਾਲ ਅਤੇ ਆਰਾਮ ਨਾਲ ਠੀਕ ਹੋ ਜਾਂਦੇ ਹਨ । ਹਾਲਾਂਕਿ, ਛੋਟੇ ਬੱਚੇ, ਬਜ਼ੁਰਗ ਵਿਅਕਤੀ ਅਤੇ ਅੰਡਰਲਾਈਂਗ ਡਾਕਟਰੀ ਸਥਿਤੀਆਂ ਵਾਲੇ ਵਿਅਕਤੀ ਜਟਿਲਤਾਵਾਂ ਦੇ ਵਧੇਰੇ ਜ਼ੋਖ਼ਮ ਵਿਚ ਹੋ ਸਕਦੇ ਹਨ, ਸੂਤਰਾਂ ਨੇ ਕਿਹਾ । ਆਈ.ਸੀ.ਐਮ.ਆਰ. ਦੇ ਸੂਤਰਾਂ ਨੇ ਦੱਸਿਆ ਕਿ ਦੇਸ਼ ਵਿਚ ਇਸ ਸਮੇਂ ਘੁੰਮ ਰਹੇ ਇਨਫਲੂਐਂਜ਼ਾ ਏ, ਪੀਡੀਐਮ 09 ਵਾਇਰਸ ਏ/ਮਿਸੌਰੀ/11/2025 (ਐਚ.1ਐਨ.1.) ਪੀ.ਡੀ.ਐਮ.09 ਵਰਗੇ ਵਾਇਰਸ ਸਟ੍ਰੇਨ ਨਾਲ ਸਬੰਧਿਤ ਹਨ। ਇਹ ਵਾਇਰਸ ਕਲੇਡ 6ਬੀ.1ਏ.5ਏ2ਏ, ਸਬਕਲੇਡ ਡੀ.3.1.1 ਨਾਲ ਸਬੰਧਿਤ ਹਨ, ਅਤੇ 2025 ਤੋਂ ਪ੍ਰਚਲਿਤ ਹਨ । ਜੇਕਰ ਲੱਛਣ ਬਣੇ ਰਹਿੰਦੇ ਹਨ, ਵਿਗੜ ਜਾਂਦੇ ਹਨ ਜਾਂ ਗੰਭੀਰ ਹੋ ਜਾਂਦੇ ਹਨ, ਤਾਂ ਡਾਕਟਰ ਨਾਲ ਸਮੇਂ ਸਿਰ ਸਲਾਹ-ਮਸ਼ਵਰਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ । ਸੂਤਰਾਂ ਨੇ ਕਿਹਾ ਕਿ ਨਿਯਮਤ ਨਿਗਰਾਨੀ ਦੁਆਰਾ ਸਥਿਤੀ ਦੀ ਨੇੜਿਓਂ ਨਿਗਰਾਨੀ ਕੀਤੀ ਜਾ ਰਹੀ ਹੈ ਤੇ ਜ਼ਰੂਰੀ ਜਨਤਕ ਸਿਹਤ ਉਪਾਅ ਕੀਤੇ ਜਾ ਰਹੇ ਹਨ । ਰਾਸ਼ਟਰੀ ਰਾਜਧਾਨੀ ਵਿਚ ਇਸ ਸਾਲ 2,300 ਤੋਂ ਵੱਧ ਇਨਫਲੂਐਂਜ਼ਾ-ਏ ਕੇਸ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿਚ ਸ਼ੁੱਕਰਵਾਰ ਤੱਕ 1,777 ਤੋਂ ਵੱਧ ਐਚ1ਐਨ1 ਕੇਸ ਸ਼ਾਮਿਲ ਹਨ। ਸਿਹਤ ਵਿਭਾਗ ਨੇ ਕਿਹਾ ਕਿ ਵੀਰਵਾਰ ਨੂੰ ਹੀ 114 ਐਚ1ਐਨ1 ਕੇਸ ਸਾਹਮਣੇ ਆਏ । ਦਿੱਲੀ ਸਰਕਾਰ ਨੇ ਇੱਕ ਸਿਹਤ ਸਲਾਹ ਜਾਰੀ ਕੀਤੀ ਹੈ ਜਿਸ ਵਿੱਚ ਲੋਕਾਂ ਨੂੰ ਸਾਹ ਦੀ ਸਫਾਈ ਦੀ ਪਾਲਣਾ ਕਰਨ, ਭੀੜ ਵਾਲੀਆਂ ਥਾਵਾਂ ਤੋਂ ਬਚਣ ਅਤੇ ਸਮੇਂ ਸਿਰ ਡਾਕਟਰੀ ਸਲਾਹ ਲੈਣ ਦੀ ਅਪੀਲ ਕੀਤੀ ਗਈ ਹੈ। 
ਕੇਂਦਰੀ ਸਿਹਤ ਮੰਤਰੀ ਜੇ.ਪੀ. ਨੱਡਾ ਨੇ ਸ਼ੁੱਕਰਵਾਰ ਨੂੰ ਦੇਸ਼ ਭਰ ਵਿਚ ਮੌਜੂਦਾ ਐਚ1ਐਨ1 ਇਨਫਲੂਐਂਜ਼ਾ ਸਥਿਤੀ ਅਤੇ ਤਿਆਰੀ ਦੀ ਸਮੀਖਿਆ ਕੀਤੀ, ਖਾਸ ਤੌਰ ’ਤੇ ਰਾਸ਼ਟਰੀ ਰਾਜਧਾਨੀ ’ਤੇ ਧਿਆਨ ਕੇਂਦ੍ਰਤ ਕਰਦੇ ਹੋਏ ਅਤੇ ਨਿਰੰਤਰ ਚੌਕਸੀ, ਮਜ਼ਬੂਤ ਨਿਗਰਾਨੀ ਅਤੇ ਸਰਗਰਮ ਤਿਆਰੀ ਦਾ ਸੱਦਾ ਦਿੱਤਾ ।
Ad Position 22
No active advertisement
ਪਿਛਲੀ ਖ਼ਬਰ ਅਮਰੀਕੀ ਮੈਮੋਰੰਡਮ ਰੁਕੀ ਹੋਈ ਜੰਗ ਤੋਂ ਬਾਹਰ ਨਿਕਲਣ ਦਾ ਸਭ ਤੋਂ ਵਧੀਆ ਰਸਤਾ ਹੈ-ਰਾਸ਼ਟਰਪਤੀ ਈਰਾਨ ਅਗਲੀ ਖ਼ਬਰ ਸਮਝੌਤੇ ਲਈ ਬੇਚੈਨ ਹੈ ਈਰਾਨ-ਟਰੰਪ
Ad Position 24