25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਡੱਬਵਾਲੀ - ਹੜਤਾਲੀ ਮੁਲਾਜ਼ਮਾਂ ਨੇ ਨਗਰ ਕੌਂਸਲ ਦਫ਼ਤਰ ’ਚ ਖੜ੍ਹਾਈਆਂ ਕੂੜੇ ਨਾਲ ਭਰੀਆਂ ਗੱਡੀਆਂ

ਡੱਬਵਾਲੀ (ਹਰਿਆਣਾ), 25 ਅਗਸਤ - ਸ਼ਹਿਰ ’ਚ ਸਫ਼ਾਈ ਮੁਲਾਜ਼ਮਾਂ ਦੀ 20 ਦਿਨਾਂ ਤੋਂ ਚੱਲ ਰਹੀ ਹੜਤਾਲ ਦਰਮਿਆਨ ਨਗਰ ਕੌਂਸਲ ਪ੍ਰਸ਼ਾਸਨ ਵਲੋਂ ਠੇਕਾ ਏਜੰਸੀ ਰਾਹੀਂ ਡੋਰ-ਟੂ-ਡੋਰ ਕੂੜਾ ਚੁੱਕਵਾਉਣ ਨੂੰ ਲੈ ਕੇ ਮੰਗਲਵਾਰ...

Ad Position 21
No active advertisement
ਅਜੀਤ ਡੈਸਕ 25-08-2026

ਡੱਬਵਾਲੀ (ਹਰਿਆਣਾ), 25 ਅਗਸਤ - ਸ਼ਹਿਰ ’ਚ ਸਫ਼ਾਈ ਮੁਲਾਜ਼ਮਾਂ ਦੀ 20 ਦਿਨਾਂ ਤੋਂ ਚੱਲ ਰਹੀ ਹੜਤਾਲ ਦਰਮਿਆਨ ਨਗਰ ਕੌਂਸਲ ਪ੍ਰਸ਼ਾਸਨ ਵਲੋਂ ਠੇਕਾ ਏਜੰਸੀ ਰਾਹੀਂ ਡੋਰ-ਟੂ-ਡੋਰ ਕੂੜਾ ਚੁੱਕਵਾਉਣ ਨੂੰ ਲੈ ਕੇ ਮੰਗਲਵਾਰ ਨੂੰ ਟਕਰਾਅ ਦੀ ਸਥਿਤੀ ਬਣ ਗਈ। ਪਹਿਲੀ ਸ਼ਿਫਟ ’ਚ ਕਰੀਬ 18 ਗੱਡੀਆਂ ਰਾਹੀਂ ਕੂੜਾ ਚੁੱਕੇ ਜਾਣ ਦੀ ਸੂਚਨਾ ਮਿਲਦੇ ਹੀ ਹੜਤਾਲੀ ਪੇ-ਰੋਲ ਸਫ਼ਾਈ ਮੁਲਾਜ਼ਮਾਂ ਨੇ ਰਾਮਬਾਗ ਰੋਡ ਸਥਿਤ ਡੰਪਿੰਗ ਸਟੇਸ਼ਨ ਦੇ ਰਸਤੇ ’ਚ ਗੱਡੀਆਂ ਰੋਕ ਲਈਆਂ। ਪੁਲਿਸ ਦੀ ਮੌਜੂਦਗੀ ’ਚ ਠੇਕੇਦਾਰ ਦੇ ਸਟਾਫ਼ ਨਾਲ ਤਿੱਖੀ ਬਹਿਸ ਤੋਂ ਬਾਅਦ ਮੁਲਾਜ਼ਮਾਂ ਨੇ ਕੂੜੇ ਨਾਲ ਭਰੀਆਂ ਗੱਡੀਆਂ ਨਗਰ ਕੌਂਸਲ ਦਫ਼ਤਰ ਕੰਪਲੈਕਸ ਵਿੱਚ ਖੜ੍ਹੀਆਂ ਕਰ ਦਿੱਤੀਆਂ।
ਪਰਸੋਂ ਸਫ਼ਾਈ ਮੁਲਾਜ਼ਮਾਂ ਦੀ ਹੜਤਾਲ ਕਾਰਨ ਪ੍ਰਸ਼ਾਸਨ ਵਲੋੰ ਸ਼ਹਿਰ ’ਚ ਥਾਂ-ਥਾਂ ਜਮ੍ਹਾਂ ਕੂੜੇ ਦੇ ਢੇਰ ਭਾਰੀ ਪੁਲਿਸ ਬਲ ਦੀ ਮੌਜੂਦਗੀ ’ਚ ਚੁਕਵਾਏ ਗਏ ਸਨ। ਇਸ ਤੋਂ ਬਾਅਦ ਨਗਰ ਕੌਂਸਲ ਕਮੇਟੀ ਪ੍ਰਸ਼ਾਸਨ ਨੇ ਅੱਜ ਠੇਕਾ ਏਜੰਸੀ ਰਾਹੀਂ ਡੋਰ-ਟੂ-ਡੋਰ ਕੂੜਾ ਇਕੱਠਾ ਕਰਵਾਉਣਾ ਸ਼ੁਰੂ ਕਰ ਦਿੱਤਾ। ਪਹਿਲੀ ਸ਼ਿਫਟ ’ਚ ਡੇਢ ਦਰਜਨ ਦੇ ਕਰੀਬ ਗੱਡੀਆਂ ਰਾਹੀਂ ਘਰ-ਘਰ ਤੋਂ ਕੂੜਾ ਇਕੱਠਾ ਕੀਤਾ ਗਿਆ। ਇਸ ਦੀ ਭਿਣਕ ਪੈਂਦਿਆਂ ਹੀ ਹੜਤਾਲੀ ਮੁਲਾਜ਼ਮ ਰਾਮਬਾਗ ਨੇੜੇ ਡੰਪਿੰਗ ਸਟੇਸ਼ਨ ’ਤੇ ਪੁੱਜ ਗਏ ਅਤੇ ਗੱਡੀਆਂ ਰੋਕ ਲਈਆਂ।
ਇਸ ਦੌਰਾਨ ਸਫ਼ਾਈ ਮੁਲਾਜ਼ਮ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਸੂਰਜ ਕੁਮਾਰ ਅਤੇ ਠੇਕੇਦਾਰ ਦੇ ਮੈਨੇਜਰ ਵਿਜੇ ਕੁਮਾਰ ਵਿਚਕਾਰ ਕਾਫੀ ਤਲਖ ਕਲਾਮੀ ਵੀ ਹੋਈ। ਸੂਰਜ ਕੁਮਾਰ ਮੁਤਾਬਕ ਉਨ੍ਹਾਂ ਮੈਨੇਜਰ ਨੂੰ ਗੱਡੀਆਂ ’ਚ ਭਰਿਆ ਕੂੜਾ ਖਾਲੀ ਕਰਵਾ ਕੇ ਉਨ੍ਹਾਂ ਨੂੰ ਨਗਰ ਕੌਂਸਲ ਦਫ਼ਤਰ ਭੇਜਣ ਲਈ ਕਿਹਾ ਸੀ, ਤਾਂ ਜੋ ਮੁਲਾਜ਼ਮ ਉਥੇ ਮਜ਼ਬੂਤੀ ਅਤੇ ਸ਼ਾਂਤਮਈ ਢੰਗ ਨਾਲ ਆਪਣਾ ਸੰਘਰਸ਼ ਜਾਰੀ ਰੱਖ ਸਕਣ। ਉਨ੍ਹਾਂ ਦੋਸ਼ ਲਾਇਆ ਕਿ ਮੈਨੇਜਰ ਨੇ ਤਿੰਨ-ਚਾਰ ਗੱਡੀਆਂ ਨੂੰ ਡੰਪਿੰਗ ਸਟੇਸ਼ਨ ਅੰਦਰ ਬੰਦ ਕਰਵਾ ਦਿੱਤਾ। ਇਸ ਤੋਂ ਬਾਅਦ ਮੁਲਾਜ਼ਮ ਕੂੜੇ ਨਾਲ ਭਰੀਆਂ ਹੋਰ ਗੱਡੀਆਂ ਨਗਰ ਕੌਂਸਲ ਦਫ਼ਤਰ ਕੰਪਲੈਕਸ ਵਿਚ ਲੈ ਆਏ।
ਸੂਰਜ ਕੁਮਾਰ ਨੇ ਕਿਹਾ ਕਿ ਮੁਲਾਜ਼ਮ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਸ਼ਾਂਤਮਈ ਧਰਨੇ ’ਤੇ ਬੈਠੇ ਹਨ ਪਰ ਪ੍ਰਸ਼ਾਸਨ ਗੱਲਬਾਤ ਰਾਹੀਂ ਹੱਲ ਕੱਢਣ ਦੀ ਬਜਾਏ ਹੜਤਾਲ ਨੂੰ ਜਬਰੀ ਤੋੜਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਮੰਗਾਂ ਦਾ ਹੱਲ ਹੋਣ ਤੱਕ ਕਿਸੇ ਵੀ ਠੇਕਾ ਗੱਡੀ ਨੂੰ ਸ਼ਹਿਰ ’ਚ ਨਹੀਂ ਚੱਲਣ ਦਿੱਤਾ ਜਾਵੇਗਾ। ਯੂਨੀਅਨ ਵਲੋਂ ਠੇਕਾ ਵਾਹਨਾਂ ’ਤੇ ਦਿਨ-ਰਾਤ ਨਿਗਰਾਨੀ ਰੱਖਣ ਦੀ ਗੱਲ ਵੀ ਆਖੀ ਗਈ ਹੈ।
ਕੂੜਾ ਚੁੱਕਣ ਵਾਲੀ ਏਜੰਸੀ ਪੂਜਾ ਵੇਸਟ ਮੈਨੇਜਮੈਂਟ ਦੇ ਸਥਾਨਕ ਮੈਨੇਜਰ ਵਿਜੇ ਕੁਮਾਰ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਕੂੜਾ ਚੁੱਕਣ ਲਈ ਗੱਡੀਆਂ ਭੇਜੀਆਂ ਗਈਆਂ ਸਨ। ਹੜਤਾਲੀ ਮੁਲਾਜ਼ਮ ਮੌਕੇ ’ਤੇ ਪਹੁੰਚ ਗਏ ਅਤੇ ਵਿਰੋਧ ਕਰਦਿਆਂ ਇਕ ਗੱਡੀ ’ਚੋਂ ਕੂੜਾ ਕੱਢ ਕੇ ਸੜਕ ’ਤੇ ਸੁੱਟ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਮੁਲਾਜ਼ਮਾਂ ਨੇ ਇਕ ਜੇਸੀਬੀ ਦੇ ਟਾਇਰ ਦੀ ਹਵਾ ਵੀ ਕੱਢ ਦਿੱਤੀ।
ਉਧਰ, ਨਗਰ ਕੌਂਸਲ ਦੇ ਈਓ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਸ਼ਹਿਰ ’ਚ ਲੰਮੇ ਸਮੇਂ ਤੋਂ ਕੂੜਾ ਜਮ੍ਹਾਂ ਹੋਣ ਕਾਰਨ ਨਾਗਰਿਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਬਿਮਾਰੀ ਫੈਲਣ ਦਾ ਖ਼ਤਰਾ ਬਣਿਆ ਹੋਇਆ ਸੀ। ਇਸਦੇ ਮੱਦੇਨਜ਼ਰ ਅੱਜ ਠੇਕਾ ਏਜੰਸੀ ਰਾਹੀਂ ਡੋਰ-ਟੂ-ਡੋਰ ਕੂੜਾ ਚੁੱਕਣ ਦਾ ਕੰਮ ਸ਼ੁਰੂ ਕਰਵਾਇਆ ਗਿਆ।

Ad Position 22
No active advertisement
ਪਿਛਲੀ ਖ਼ਬਰ ਸੁਪਰੀਮ ਕੋਰਟ ਨੇ 20 ਬਾਗ਼ੀ ਤ੍ਰਿਣਮੂਲ ਕਾਂਗਰਸ ਸੰਸਦ ਮੈਂਬਰਾਂ ਤੋਂ ਮੰਗਿਆ ਜਵਾਬ ਅਗਲੀ ਖ਼ਬਰ ਜੰਮੂ-ਕਸ਼ਮੀਰ - ਸਾਂਝੇ ਆਪ੍ਰੇਸ਼ਨ ਦੌਰਾਨ ਸੁਰੱਖਿਆ ਬਲਾਂ ਵਲੋਂ ਗੋਲਾ-ਬਾਰੂਦ ਦਾ ਵੱਡਾ ਜ਼ਖੀਰਾ ਅਤੇ ਹੋਰ ਜੰਗੀ ਸਮਾਨ ਬਰਾਮ...
Ad Position 24