25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਨੇਹਾ ਕਤਲ ਮਾਮਲਾ: ਥਾਣਾ ਮੁਖੀ ਦੀ ਬਦਲੀ ਤੇ ਏ. ਐੱਸ. ਆਈ. ਸਸਪੈਂਡ

ਕਰਤਾਰਪੁਰ, 25 ਅਗਸਤ (ਭਜਨ ਸਿੰਘ)- ਆੜ੍ਹਤੀ ਦੀ ਪਤਨੀ ਨੇਹਾ ਭਗਰੀਆ ਹੱਤਿਆ ਕਾਂਡ ਦੀ ਆਖ਼ਰ...

Ad Position 21
No active advertisement
ਅਜੀਤ ਡੈਸਕ 25-08-2026

ਕਰਤਾਰਪੁਰ, 25 ਅਗਸਤ (ਭਜਨ ਸਿੰਘ)- ਆੜ੍ਹਤੀ ਦੀ ਪਤਨੀ ਨੇਹਾ ਭਗਰੀਆ ਹੱਤਿਆ ਕਾਂਡ ਦੀ ਆਖ਼ਰ ਅੱਜ ਗਾਜ ਸਥਾਨਕ ਪੁਲਿਸ ਤੇ ਝਾੜਦਿਆਂ ਸੀਨੀਅਰ ਅਫ਼ਸਰਾਂ ਵਲੋਂ ਥਾਣਾ ਕਰਤਾਰਪੁਰ ਦੇ ਮੁਖੀ ਇੰਸਪੈਕਟਰ ਰਮਨਦੀਪ ਸਿੰਘ ਦੀ ਬਦਲੀ ਥਾਣਾ ਮਕਸੂਦਾਂ ਵਿਖੇ ਕਰ ਦਿੱਤੀ ਗਈ ਜਦਕਿ ਤਫਤੀਸ਼ੀ ਅਫ਼ਸਰ ਏ. ਐੱਸ. ਆਈ. ਬੋਧ ਰਾਜ ਨੂੰ ਸਸਪੈਂਡ ਕਰ ਦਿੱਤਾ ਗਿਆ।

ਉੱਧਰ ਪੁਲਿਸ ਵਲੋਂ ਵੀ ਦੋਸ਼ੀ ਉਮੰਗ ਬੱਸੀ ਨੂੰ ਲੱਭਣ ਲਈ ਥਾਂ-ਥਾਂ ਛਾਪੇਮਾਰੀ ਕੀਤੀ ਜਾ ਰਹੀ ਤੇ ਕਈ ਸਕੇ ਸੰਬੰਧੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉੱਧਰ ਪੁਲਿਸ ਵਲੋਂ ਦੋਸ਼ੀਆਂ ਉਮੰਗ ਬੱਸੀ ਤੇ ਸੱਸ ਦੀ ਐੱਲ. ਓ. ਸੀ. ਖੋਲ ਦਿੱਤੀ ਗਈ ਹੈ। ਥਾਣਾ ਮੁਖੀ ਇੰਸਪੈਕਟਰ ਰਮਨਦੀਪ ਸਿੰਘ ਨੇ ਕਿਹਾ ਕਿ ਪੁਲਿਸ ਵੱਖ-ਵੱਖ ਐਗਲਾਂ ਤੇ ਕੰਮ ਕਰ ਰਹੀ ਹੈ ਤੇ ਦੋਸ਼ੀਆਂ ਤੱਕ ਪੁਲਿਸ ਜਲਦ ਪਹੁੰਚ ਜਾਵੇਗੀ।

Ad Position 22
No active advertisement
ਪਿਛਲੀ ਖ਼ਬਰ ਜਾਤੀ ਜਨਗਣਨਾ ਨੂੰ ਲੈ ਕੇ ਖੜਗੇ, ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲਿਖਿਆ ਤੀਜਾ ਪੱਤਰ ਅਗਲੀ ਖ਼ਬਰ ਤਖ਼ਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਏ ਸ਼੍ਰੋਮਣੀ ਅਕਾਲੀ ਦਲ (ਬ) ਪ੍ਰਧਾਨ ਸੁਖਬੀਰ ਸਿੰਘ ਬਾਦਲ
Ad Position 24