ਚੰਡੀਗੜ੍ਹ, 25 ਅਗਸਤ- 27 ਅਗਸਤ ਨੂੰ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਵਲੋਂ ਮੁਕੰਮਲ ਹੜਤਾਲ ਦਾ ਐਲਾਨ ਕੀਤਾ ਗਿਆ ਹੈ। ਹੜਤਾਲ ਦੌਰਾਨ ਤਹਿਸੀਲ ਦਫ਼ਤਰਾਂ ਤੋਂ ਲੈ ਕੇ ਡੀ.ਸੀ ਦਫ਼ਤਰਾਂ ਤੱਕ ਕੰਮਕਾਜ ਪ੍ਰਭਾਵਿਤ ਰਹੇਗਾ। ਪੰਜਾਬ ਦੇ ਵੱਖ-ਵੱਖ ਵਿਭਾਗਾਂ ਦੇ ਮੁੱਖ ਦਫ਼ਤਰਾਂ ਅਤੇ ਸਿਵਲ ਸਕੱਤਰੇਤ-1 ਤੇ 2 ਵਿਚ ਵੀ 27 ਅਗਸਤ ਨੂੰ ਕੰਮਕਾਜ ਬੰਦ ਰਹਿਣ ਦੀ ਗੱਲ ਕਹੀ ਗਈ ਹੈ।
ਮੁਲਾਜ਼ਮ ਡੀ.ਏ ਦੀ ਲੰਬਿਤ ਕਿਸ਼ਤ ਸਮੇਤ ਆਪਣੀਆਂ ਹੋਰ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰਨਗੇ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਅਦਾਲਤੀ ਫ਼ੈਸਲਿਆਂ ਦੇ ਬਾਵਜੂਦ ਮੰਗਾਂ ’ਤੇ ਫ਼ੈਸਲਾ ਨਾ ਹੋਣ ਕਾਰਨ ਇਹ ਕਦਮ ਚੁੱਕਿਆ ਗਿਆ ਹੈ। ਪਰ ਦੂਜੇ ਪਾਸੇ ਲੋਕਾਂ ਲਈ ਰਾਹਤ ਵਾਲੀ ਗੱਲ ਇਹ ਹੈ ਕਿ 27 ਅਗਸਤ ਨੂੰ ਹੜਤਾਲ ਦੌਰਾਨ ਸੜਕਾਂ, ਸਕੂਲ-ਕਾਲਜ ਅਤੇ ਬਾਜ਼ਾਰ ਖੁੱਲ੍ਹੇ ਰਹਿਣਗੇ।