26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਫ਼ਿਲਮ ‘ਫੂਲ ਔਰ ਕਾਂਟੇ’ ਦੇ ਨਿਰਦੇਸ਼ਕ ਕੁੱਕੂ ਕੋਹਲੀ ਦਾ ਦਿਹਾਂਤ

ਮੁੰਬਈ, 25 ਅਗਸਤ (ਪੀ.ਟੀ.ਆਈ.)-ਬਜ਼ੁਰਗ ਫਿਲਮ ਨਿਰਮਾਤਾ ਕੁੱਕੂ ਕੋਹਲੀ, ਜਿਨ੍ਹਾਂ ਦੀ 1991 ਦੀ ਫ਼ਿਲਮ ‘ਫੂਲ ਔਰ ਕਾਂਟੇ’ ਨੇ ਅਜੇ ਦੇਵਗਨ ਦੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਕੀਤੀ ਸੀ, ਦਾ ਮੰਗਲਵਾਰ ਨੂੰ 77 ਸਾਲ ਦੀ ਉਮਰ ....

Ad Position 21
No active advertisement
ਅਜੀਤ ਡੈਸਕ 26-08-2026
ਮੁੰਬਈ, 25 ਅਗਸਤ (ਪੀ.ਟੀ.ਆਈ.)-ਬਜ਼ੁਰਗ ਫਿਲਮ ਨਿਰਮਾਤਾ ਕੁੱਕੂ ਕੋਹਲੀ, ਜਿਨ੍ਹਾਂ ਦੀ 1991 ਦੀ ਫ਼ਿਲਮ ‘ਫੂਲ ਔਰ ਕਾਂਟੇ’ ਨੇ ਅਜੇ ਦੇਵਗਨ ਦੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਕੀਤੀ ਸੀ, ਦਾ ਮੰਗਲਵਾਰ ਨੂੰ 77 ਸਾਲ ਦੀ ਉਮਰ ’ਚ  ਦਿਹਾਂਤ ਹੋ ਗਿਆ। ਉਹ ਬੇਆਰਾਮ ਮਹਿਸੂਸ ਕਰ ਰਹੇ ਸਨ ਤੇ ਇਸ ਲਈ ਉਨ੍ਹਾਂ ਨੂੰ ਕੱਲ੍ਹ ਕੋਕੀਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਉਨ੍ਹਾਂ ਦਾ ਦਿਹਾਂਤ ਸ਼ਾਮ 4:30 ਵਜੇ ਦੇ ਕਰੀਬ ਦਿਲ ਦਾ ਦੌਰਾ ਪੈਣ ਕਾਰਨ ਹੋਇਆ। ਉਨ੍ਹਾਂ ਦੇ ਦੋਸਤ ਅਸ਼ੋਕ ਪੰਡਿਤ ਨੇ ਦੱਸਿਆ ਕਿ ਕੋਹਲੀ ਜਿਸ ਦਾ ਅਸਲੀ ਨਾਂਅ ਅਵਤਾਰ ਕੋਹਲੀ ਸੀ, ਨੇ ‘ਫੂਲ ਔਰ ਕਾਂਟੇ’ ਨਾਲ ਨਿਰਦੇਸ਼ਨ ’ਚ ਸ਼ੁਰੂਆਤ ਕਰਨ ਤੋਂ ਪਹਿਲਾਂ ਰਾਜ ਕਪੂਰ ਤੇ ਹੋਰ ਫ਼ਿਲਮ ਨਿਰਮਾਤਾਵਾਂ ਦੇ ਅਧੀਨ ਕੰਮ ਕੀਤਾ, ਜਿਸ ਨਾਲ ਦੇਵਗਨ ਦੀ ਇੰਡਸਟਰੀ ਵਿਚ ਕਰੀਅਰ ਦੀ ਸ਼ੁਰੂਆਤ ਵੀ ਹੋਈ। ਇਸ ਤੋਂ ਬਾਅਦ ਉਸਨੇ ‘ਕੋਹਰਮ’ ‘ਸੁਹਾਗ’ ‘ਹਕੀਕਤ’, ‘ਅਨਾਰੀ ਨੰਬਰ 1’, ‘ਯੇ ਦਿਲ ਆਸ਼ਿਕਾਨਾ’ ਅਤੇ ‘ਵੋ ਤੇਰਾ ਨਾਮ ਥਾ’ ਵਰਗੀਆਂ ਫ਼ਿਲਮਾਂ ਦਾ ਨਿਰਦੇਸ਼ਨ ਕੀਤਾ। ਉਸ ਦੇ ਪਿੱਛੇ ਉਸ ਦੀ ਅਦਾਕਾਰਾ ਪਤਨੀ ਅਰੁਣਾ ਅਰਣੀ ਤੇ ਪਿਛਲੇ ਵਿਆਹ ਦੀਆਂ 2 ਧੀਆਂ ਹਨ।
Ad Position 22
No active advertisement
ਅਗਲੀ ਖ਼ਬਰ ਮੁੰਬਈ-ਅਹਿਮਦਾਬਾਦ ਵੰਦੇ ਭਾਰਤ ਐਕਸਪ੍ਰੈੱਸ ’ਤੇ ਪੱਥਰ ਮਾਰੇ-ਰੇਲ ਗੱਡੀ ’ਚ ਯੂ.ਪੀ. ਦੀ ਰਾਜਪਾਲ ਸੀ ਸਵਾਰ
Ad Position 24