ਰਾਜਪੁਰਾ, (ਪਟਿਆਲਾ), 27 ਅਗਸਤ (ਰਣਜੀਤ ਸਿੰਘ)- ਅੱਜ ਇਥੇ ਸਰਕਾਰੀ ਮੁਲਾਜ਼ਮਾਂ ਦੀ ਮਹਾ ਹੜਤਾਲ ਦੇ ਸੱਦੇ ’ਤੇ ਸਰਕਾਰੀ ਦਫ਼ਤਰਾਂ ਵਿਚ ਕੰਮ ਠੱਪ ਪਿਆ ਹੈ। ਸਿਵਲ ਹਸਪਤਾਲ ਰਾਜਪੁਰਾ ਵਿਖੇ ਉਹ ਓ.ਪੀ.ਡੀ. ਬੰਦ ਪਈ ਹੈ। ਮਾਰਕੀਟ ਕਮੇਟੀ ਦੇ ਦਫ਼ਤਰ ਦੇ ਸਮੂਹ ਮੁਲਾਜ਼ਮਾਂ ਨੇ ਇਕੱਠੇ ਹੋ ਕੇ ਪੰਜਾਬ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਕੰਮ ਕਾਰ ਪੂਰੀ ਤਰ੍ਹਾਂ ਠੱਪ ਕਰਕੇ ਬਾਹਰ ਧਰਨੇ ’ਤੇ ਬੈਠੇ ਹਨ। ਇਸੇ ਤਰ੍ਹਾਂ ਰਾਜਪੁਰਾ ਦੇ ਹੋਰ ਸਰਕਾਰੀ ਦਫ਼ਤਰਾਂ ਦੇ ਮੁਲਾਜ਼ਮ ਵੀ ਮਿੰਨੀ ਸਕੱਤਰੇਤ ਵਿਖੇ ਇਕੱਤਰ ਹੋ ਕੇ ਵੱਡੇ ਪੱਧਰ ਦੇ ਵਿਚ ਰੋਸ ਮੁਜ਼ਾਹਰਾ ਕਰ ਰਹੇ ਹਨ।
ਤਾਜ਼ਾ ਖ਼ਬਰਾਂ
Free
ਸਰਕਾਰੀ ਮੁਲਾਜ਼ਮਾਂ ਦੀ ਮਹਾ ਹੜਤਾਲ ਦੇ ਸੱਦੇ ’ਤੇ ਕੰਮ ਕਾਜ ਠੱਪ
ਰਾਜਪੁਰਾ, (ਪਟਿਆਲਾ), 27 ਅਗਸਤ (ਰਣਜੀਤ ਸਿੰਘ)- ਅੱਜ ਇਥੇ ਸਰਕਾਰੀ ਮੁਲਾਜ਼ਮਾਂ ਦੀ ਮਹਾ ਹੜਤਾਲ ਦੇ ਸੱਦੇ ’ਤੇ ਸਰਕਾਰੀ ਦਫ਼ਤਰਾਂ ਵਿਚ ਕੰਮ ਠੱਪ ਪਿਆ ਹੈ। ਸਿਵਲ ਹਸਪਤਾਲ ਰਾਜਪੁਰਾ ਵਿਖੇ ਉਹ ਓ.ਪੀ.ਡੀ. ਬੰਦ ਪਈ ਹੈ।
ਅਜੀਤ ਡੈਸਕ
27-08-2026