ਹਰਿਆਣਾ, 27 ਅਗਸਤ (ਹਰਮੇਲ ਸਿੰਘ ਖੱਖ)- ਅੱਜ ਪੀ.ਐਸ.ਪੀ.ਸੀ.ਐਲ ਦਫਤਰ ਸਬ ਡਵੀਜਨ ਹਰਿਆਣਾ ਵਿਖੇ ਜੁਆਇੰਟ ਫੋਰਸ ਦੇ ਸੱਦੇ ਉਤੇ ਸਮੂਹ ਮੁਲਾਜਮਾਂ ਵੱਲੋਂ ਗੇਟ ਰੈਲੀ ਕੀਤੀ ਗਈ ਤੇ ਪੰਜਾਬ ਸਰਕਾਰ ਖਿਲਾਫ ਜਮ ਕੇ ਨਾਅਰੇਬਾਜੀ ਕੀਤੀ ਗਈ।ਅੱਜ ਪੰਜਾਬ ਦੀਆਂ ਸਮੂਹ ਮੁਲਾਜਮ ਜਥੇਬੰਦੀਆਂ ਵਲੋਂ ਪੰਜਾਬ ਸਰਕਾਰ ਦੇ ਵਿਰੋਧ ਵਿਚ ਸਮੂਹਿਕ ਹੜਤਾਲ ਕੀਤੀ ਹੈ। ਇਸ ਮੌਕੇ ਆਗੂਆਂ ਨੇ ਕਿਹਾ ਕਿ ਮੁਲਾਜ਼ਮ ਜਥੇਬੰਦੀਆਂ ਵਲੋਂ ਪਿੱਛਲੇ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਲਈ ਸਰਕਾਰ ਨਾਲ ਗੱਲਬਾਤ ਕੀਤੀ ਜਾ ਰਹੀ ਸੀ ਪਰ ਪੰਜਾਬ ਸਰਕਾਰ ਮੁਲਾਜਮਾਂ ਦੀਆਂ ਮੰਗਾਂ ਮੰਨਣ ਵੱਲ ਕੋਈ ਵੀ ਧਿਆਨ ਨਹੀਂ ਦੇ ਰਹੀ, ਜਿਸ ਕਾਰਨ ਹੀ ਅੱਜ ਸਮੂਹ ਜਥੇਬੰਦੀਆਂ ਦੇ ਸੱਦੇ ਉਤੇ ਪੂਰੇ ਪੰਜਾਬ ਦੇ ਸਰਕਾਰੀ ਅਦਾਰਿਆਂ ਦੇ ਮੁਲਾਜ਼ਮ ਸਮੂਹਿਕ ਰੂਪ ਵਿਚ ਹੜਤਾਲ ਉਤੇ ਆ ਚੁੱਕੇ ਹਨ।
ਇਸ ਗੇਟ ਰੈਲੀ ਵਿੱਚ ਇੰਪਲਾਈਨ ਫੈਡਰੇਸ਼ਨ ਦੇ ਪ੍ਰਧਾਨ ਜਸਵਿੰਦਰ ਸਿੰਘ, ਟੀ. ਐਸ.ਯੂ ਦੇ ਬਘੇਲ ਸਿੰਘ, ਸੰਜੀਤ ਸਿੰਘ ਏਟਕ, ਸਿਮਰਨਜੀਤ ਸਿੰਘ ਮੀਤ ਪ੍ਰਧਾਨ, ਇੰਜੀ ਪ੍ਰਕਾਸ਼ ਸਿੰਘ ਜੇ.ਏ, ਇੰਜੀ. ਗੁਰਪ੍ਰੀਤ ਸਿੰਘ ਜੇ. ਈ, ਇੰਜ਼: ਕੁਲਬੀਰ ਸਿੰਘ ਜੇ. ਈ, ਸੰਦੀਪ ਕੁਮਾਰ ਆਰ.ਏ, ਬਲਵਿੰਦਰ ਕੋਡ ਯੂ.ਡੀ.ਸੀ, ਦਵਿੰਦਰ ਕੌਰ, ਸੁਨੀਲ ਪਾਂਡੇ ਕੈਸ਼ੀਅਰ, ਕਰਨੈਲ ਸਿੰਘ ਲਾਈਨਮੈਨ, ਰਮਤੇਸ਼ ਸਿੰਘ ਲਾਈਨਮੈਨ, ਸੁਰਜੀਤ ਸਿੰਘ ਲਾਈਨਮੈਨ, ਬਾਲ ਕਿਸ਼ਨ ਲਾਈਨਮੈਨ, ਰਵਿੰਦਰ ਕੁਮਾਰ ਐਸ.ਐਸ.ਏ, ਵਿਪਨ ਕੁਮਾਰ ਤੇ ਹੋਰ ਹਾਜਰ ਸਨ।