ਪੱਟੀ 27 ਅਗਸਤ (ਕੁਲਵਿੰਦਰ ਪਾਲ ਸਿੰਘ ਕਾਲੇਕੇ ਅਵਤਾਰ ਸਿੰਘ ਖਹਿਰਾ)- ਪੰਜਾਬ ਭਰ ਵਿੱਚ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਜੋ ਆਪਣੀਆਂ ਮੰਗਾਂ ਲਈ ਸਮੂਹਿਕ ਤੌਰ ਤੇ ਛੁੱਟੀ ਲੈ ਕੇ ਹੜਤਾਲ ਕੀਤੀ ਉਸ ਉਸ ਦੇ ਸੰਬੰਧ ਵਿੱਚ ਸਿਵਲ ਹਸਪਤਾਲ ਪੱਟੀ ਦੇ ਸਮੂਹ ਡਾਕਟਰ ਸਾਹਿਬਾਨ ਅਤੇ ਪੈਰਾ ਮੈਡੀਕਲ ਸਟਾਫ ਨੇ ਅੱਜ ਮਹਾਂ ਹੜਤਾਲ ਦੇ ਸਬੰਧ ਵਿੱਚ ਪੂਰਨ ਤੌਰ ਤੇ ਓ ਪੀ ਡੀ ਸੇਵਾਵਾਂ ਬੰਦ ਰੱਖੀਆਂ ਅਤੇ ਸਰਕਾਰ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਰੋਸ ਪ੍ਰਦਰਸ਼ਨ ਕਰਦੇ ਸਮੇਂ ਉਨ੍ਹਾਂ ਨੇ ਸਰਕਾਰ ਨੂੰ ਤਾੜਨਾ ਕੀਤੀ ਕੇ ਜੇਕਰ ਸਾਡੀਆਂ ਹੱਕੀ ਅਤੇ ਜਾਇਜ ਮੰਗਾਂ ਨੂੰ ਜਲਦੀ ਤੋਂ ਜਲਦੀ ਹੱਲ ਨਾ ਕੀਤਾ ਤਾਂ ਇਹ ਹੜਤਾਲ ਹਮੇਸ਼ਾ ਲਈ ਜਾਰੀ ਰਹੇਗੀ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਅਸ਼ੀਸ਼ ਗੁਪਤਾ, ਡਾਕਟਰ ਪੰਕਜ ਅਰੋੜਾ ਜਨਰਲ ਸਕੱਤਰ ਪੀ ਸੀ ਐਮ ਐਸ ਡੈਂਟਲ ਅਸੋਸੀਏਸ਼ਨ ਤਰਨ ਤਾਰਨ, ਡਾਕਟਰ ਗੁਰਸਿਮਰਨ ਸਿੰਘ, ਡਾਕਟਰ ਲਵਿਸ਼, ਡਾਕਟਰ ਹਰਸਿਮਰਨਪ੍ਰੀਤ ਸਿੰਘ, ਡਾਕਟਰ ਪਵਨਦੀਪ ਸਿੰਘ, ਨਰਸਿੰਗ ਸਿਸਟਰ ਬਲਜੀਤ ਕੌਰ, ਰਾਜਬੀਰ ਕੌਰ, ਭਗਵੰਤ ਕੌਰ, ਜੁਗਰਾਜ ਸਿੰਘ, ਗੁਰਬਿੰਦਰ ਸਿੰਘ, ਨਵਕਿਰਨ ਸਿੰਘ ਫਾਰਮੇਸੀ ਅਫ਼ਸਰ, ਸੁਮਨ ਸ਼ਰਮਾ ਰੇਡੀਉਗਰਾਫਰ, ਸਰਬਜੀਤ ਸਿੰਘ ਰੇਡੀਉਗਰਾਫਰ, ਸੁਰਿੰਦਰ ਕੌਰ ਰੇਡੀਉਗਰਾਫਰ ਨੇ ਅੱਜ ਦੀ ਮਹਾਂ ਹੜਤਾਲ ਵਿੱਚ ਸਮੂਲੀਅਤ ਕੀਤੀ।
ਤਾਜ਼ਾ ਖ਼ਬਰਾਂ
Free
ਸਿਵਲ ਹਸਪਤਾਲ ਪੱਟੀ ਵਿੱਚ ਡਾਕਟਰਾਂ, ਸਿਹਤ ਅਤੇ ਪੈਰਾਮੈਡੀਕਲ ਸਟਾਫ ਵੱਲੋਂ ਹੜਤਾਲ ਕਰਦਿਆਂ ਕੀਤਾ ਰੋਸ ਪ੍ਰਦਰਸ਼ਨ
ਪੱਟੀ 27 ਅਗਸਤ (ਕੁਲਵਿੰਦਰ ਪਾਲ ਸਿੰਘ ਕਾਲੇਕੇ ਅਵਤਾਰ ਸਿੰਘ ਖਹਿਰਾ)- ਪੰਜਾਬ ਭਰ ਵਿੱਚ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਜੋ ਆਪਣੀਆਂ ਮੰਗਾਂ ਲਈ ਸਮੂਹਿਕ ਤੌਰ ਤੇ ਛੁੱਟੀ ਲੈ ਕੇ ਹੜਤਾਲ ਕੀਤੀ
ਅਜੀਤ ਡੈਸਕ
27-08-2026