27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਸਾਈਬਰ ਠੱਗਾਂ ਨੇ ਵਿਅਕਤੀ ਦੇ ਖਾਤੇ ਚੋਂ ਉਡਾਏ 46 ਹਜਾਰ

ਕਾਲਾ ਸੰਘਿਆਂ (ਕਪੂਰਥਲਾ), 27 ਅਗਸਤ (ਬਲਜੀਤ ਸਿੰਘ ਸੰਘਾ) - ਸਥਾਨਕ ਕਸਬੇ ਦੇ ਨਿਵਾਸੀ ਅਤੇ ਜਲੰਧਰ ਰੋਡ 'ਤੇ ਹਾਰਡਵੇਅਰ ਦੀ ਦੁਕਾਨ ਚਲਾ ਰਹੇ ਗੁਰਦਾਵਰ ਸਿੰਘ ਬੱਸਣ ਦੇ ਖਾਤੇ ਚੋਂ ਸਾਈਬਰ ਠੱਗਾਂ ਵਲੋਂ 46000 ਰੂਪਏ ਉਡਾ ਲਏ ਜਾਣ...

Ad Position 21
No active advertisement
ਅਜੀਤ ਡੈਸਕ 27-08-2026

ਕਾਲਾ ਸੰਘਿਆਂ (ਕਪੂਰਥਲਾ), 27 ਅਗਸਤ (ਬਲਜੀਤ ਸਿੰਘ ਸੰਘਾ) - ਸਥਾਨਕ ਕਸਬੇ ਦੇ ਨਿਵਾਸੀ ਅਤੇ ਜਲੰਧਰ ਰੋਡ 'ਤੇ ਹਾਰਡਵੇਅਰ ਦੀ ਦੁਕਾਨ ਚਲਾ ਰਹੇ  ਗੁਰਦਾਵਰ ਸਿੰਘ ਬੱਸਣ ਦੇ ਖਾਤੇ ਚੋਂ ਸਾਈਬਰ ਠੱਗਾਂ ਵਲੋਂ 46000 ਰੂਪਏ ਉਡਾ ਲਏ ਜਾਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਪੀੜਿਤ ਗੁਰਦਾਵਰ ਸਿੰਘ ਬੱਸਣ ਨੇ ਕਿਹਾ ਕਿ ਉਹ ਫੇਸਬੁਕ ਵੇਖ ਰਹੇ ਸਨ ਕਿ ਉਨ੍ਹਾਂ ਦੇ ਫੋਨ 'ਤੇ ਅਪਡੇਟ ਦੀ ਆਪਸ਼ਨ ਆਈ ਤਾਂ ਉਨ੍ਹਾਂ ਫੋਨ ਰੱਖ ਦਿੱਤਾ ਕਿ ਸ਼ਾਇਦ ਹੁਣ ਅਪਡੇਟ ਹੋ ਰਿਹਾ ਹੈ ਅਤੇ ਫੋਨ ਦੀ ਸਕਰੀਨ ਬਲੈਕ ਹੋ ਗਈ। ਉਸ ਤੋਂ ਕੁਝ ਘੰਟਿਆਂ ਬਾਅਦ ਜਦੋਂ ਉਨ੍ਹਾਂ ਗੂਗਲ ਪੇ ਤੋਂ ਕੋਈ ਟਰਾਂਸਫਰ ਕਰਨੀ ਚਾਹੀ ਤਾਂ ਖਾਤੇ ਵਿਚੋਂ 46 ਹਜਾਰ ਰੁਪਏ ਗਾਇਬ ਸਨ ਭਾਵ ਕਿ ਜਿੰਨੇ ਪੈਸੇ ਖਾਤੇ ਵਿਚ ਸਨ ਸਾਈਬਰ ਠੱਗਾਂ ਵਲੋਂ ਸਾਰੇ ਉਡਾ ਲਏ ਗਏ ਸਨ ਤੇ ਸਿਰਫ਼ ਕੁਝ ਰੁਪਏ ਹੀ ਬਾਕੀ ਬਚੇ ਸਨ। ਉਪਰੰਤ ਗੁਰਦਾਵਰ ਸਿੰਘ ਨੇ ਇਸ ਘਟਨਾ ਦੀ ਆਨਲਾਈਨ ਕੰਪਲੇਂਟ ਪਾਈ ਅਤੇ ਸਾਈਬਰ ਕਰਾਈਮ ਸੈਲ ਕਪੂਰਥਲਾ ਵਿਖੇ ਸ਼ਿਕਾਇਤ ਦਰਜ ਕਰਾਈ ਪਰ ਅਜੇ ਤੱਕ ਕੋਈ ਵੀ ਸਫਲਤਾ ਨਹੀਂ ਮਿਲ ਸਕੀ। ਉਕਤ ਦੁਕਾਨਦਾਰ ਨੇ ਕਿਹਾ ਕਿ ਬਿਨਾਂ ਕਿਸੇ ਓਟੀਪੀ ਤੋਂ ਇਸ ਤਰ੍ਹਾਂ ਖਾਤੇ ਦੇ ਸਾਰੇ ਪੈਸੇ ਉਡਾ ਲਏ ਜਾਣੇ ਇਕ ਵੱਡਾ ਸਵਾਲ ਖੜਾ ਕਰਦਾ ਹੈ। ਸੰਬੰਧਿਤ ਕੇਨਰਾ ਬੈਂਕ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਇਹ ਖਾਤਾ ਅਰਨਵ ਸਰਮਾ ਪੁੱਤਰ ਵਿਵੇਕਾ ਨੰਦ ਸਰਮਾ ਦੇ ਨਾਮ 'ਤੇ ਚੱਲਦਾ ਹੈ, ਪਰ ਗੂਗਲ ਤੋਂ ਟਰਾਂਜੈਕਸ਼ਨ ਹੋਣ ਕਾਰਨ ਉਸ ਦਾ ਪੂਰਾ ਐਡਰੈਸ ਵੀ ਨਹੀਂ ਸ਼ੋ ਹੋ ਰਿਹਾ। ਇਲਾਕੇ ਦੇ ਸਮੂਹ ਦੁਕਾਨਦਾਰਾਂ ਨੇ ਸਾਈਬਰ ਕ੍ਰਾਈਮ 'ਤੇ ਸਖਤੀ ਨਾਲ ਨੱਥ ਪਾਈ ਜਾਣ ਦੀ ਮੰਗ ਕੀਤੀ ਹੈ।

Ad Position 22
No active advertisement
ਪਿਛਲੀ ਖ਼ਬਰ ਹਰਿਆਣਾ : ਭੁਪਿੰਦਰ ਹੁੱਡਾ ਵਿਰੋਧੀ ਧਿਰ ਦੇ ਨੇਤਾ, ਪਰ ਉਨ੍ਹਾਂ ਨਾਲ ਕੀਤਾ ਗਿਆ ਦੁਰਵਿਵਹਾਰ - ਵਿਨੇਸ਼ ਫੋਗਾਟ ਅਗਲੀ ਖ਼ਬਰ ਨਿਪਾਲ-ਤਿੱਬਤ ਚ ਆਏ ਵਿਨਾਸ਼ਕਾਰੀ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਲਈ ਪ੍ਰਾਰਥਨਾ ਕਰਨ ਵਾਸਤੇ 2,000 ਤੋਂ ਵੱਧ ਤਿੱਬਤੀਆਂ ਵ...
Ad Position 24