ਵੈਨਕੂਵਰ,28 ਅਗਸਤ (ਮਲਕੀਤ ਸਿੰਘ)-ਵੈਨਕੂਵਰ ਆਈਲੈਂਡ ’ਚ ਹਾਈਵੇਅ 19 ’ਤੇ ਵਾਪਰੇ ਦੋ ਵੱਖ-ਵੱਖ ਭਿਆਨਕ ਸੜਕ ਹਾਦਸਿਆਂ ਵਿਚ ਤਿੰਨ ਵਿਅਕਤੀਆਂ ਦੀ ਮੌਤ ਹੋ ਜਾਣ ਦੀ ਸੂਚਨਾ ਹੈ। ਇਨ੍ਹਾਂ ਵਿਚੋਂ ਇਕ ਹਾਦਸੇ ਸੰਬੰਧੀ ਇਕ 16 ਸਾਲਾ ਚਾਲਕ ਨੂੰ ਨਸ਼ੇ ਦੀ ਹਾਲਤ ਵਿਚ ਵਾਹਨ ਚਲਾਉਣ ਕਾਰਨ ਗ੍ਰਿਫ਼ਤਾਰ ਕੀਤਾ ਗਿਆ ਹੈ।
ਦੋਵੇਂ ਹਾਦਸਿਆਂ ਵਿਚ ਕੁੱਲ ਤਿੰਨ ਜਾਨਾਂ ਜਾਣ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਹੈ। ਪੁਲਿਸ ਵਲੋਂ ਹਾਦਸਿਆਂ ਦੇ ਕਾਰਨਾਂ ਅਤੇ ਵਾਪਰੀਆਂ ਘਟਨਾਵਾਂ ਦੇ ਹਾਲਾਤ ਦੀ ਜਾਂਚ ਜਾਰੀ ਹੈ।