28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਮਰਹੂਮ ਕਬੱਡੀ ਖਿਡਾਰੀ ਨਿਰਭੈ ਹਠੂਰ ਦੇ ਪਰਿਵਾਰ ਨੂੰ ਦਿੱਤੀ 2 ਲੱਖ ਦੀ ਸਹਾਇਤਾ

ਜਗਰਾਉਂ (ਲੁਧਿਆਣਾ), 28 ਅਗਸਤ (ਕੁਲਦੀਪ ਸਿੰਘ ਲੋਹਟ)- ਕਬੱਡੀ ਖੇਡ ਨਾਲ ਜੁੜੇ ਅਮਰੀਕਾ ਵੱਸਦੇ ਖੇਡ ਪ੍ਰਮੋਟਰਾਂ ਅਤੇ...

Ad Position 21
No active advertisement
ਅਜੀਤ ਡੈਸਕ 28-08-2026

ਜਗਰਾਉਂ (ਲੁਧਿਆਣਾ), 28 ਅਗਸਤ (ਕੁਲਦੀਪ  ਸਿੰਘ ਲੋਹਟ)-  ਕਬੱਡੀ ਖੇਡ ਨਾਲ ਜੁੜੇ ਅਮਰੀਕਾ ਵੱਸਦੇ ਖੇਡ ਪ੍ਰਮੋਟਰਾਂ ਅਤੇ ਖਿਡਾਰੀਆਂ ਨੇ ਮਰਹੂਮ ਕਬੱਡੀ ਖਿਡਾਰੀ ਨਿਰਭੈ ਹਠੂਰ ਦੇ ਪਰਿਵਾਰ ਦੀ ਬਾਂਹ ਫੜਦਿਆਂ ਦੋ ਲੱਖ ਰੁਪਏ ਦੀ ਵਿੱਤੀ ਸਹਾਇਤਾ ਭੇਜੀ ਹੈ। ਨਿਰਭੈ ਹਠੂਰ ਕੌਮਾਂਤਰੀ ਕਬੱਡੀ ਖਿਡਾਰੀ ਏਕਮ ਹਠੂਰ ਅਤੇ ਨਾਨਕ ਹਠੂਰ ਦੇ ਸਕੇ ਭਰਾ ਸਨ। ਇਹ ਸਹਾਇਤਾ ਅਮਰੀਕਾ ਵੱਸਦੇ ਖੇਡ ਪ੍ਰਮੋਟਰ ਰਾਜੂ ਪੱਤੋ, ਬਹਾਦਰ ਸਿੱਧੂ ਦੌਧਰ, ਗਾਜੀ ਮਾਣੂੰਕੇ, ਗੁਰਭੇਜ ਵਾਂਦਰ ਅਤੇ ਕਬੱਡੀ ਖਿਡਾਰੀ ਸੰਦੀਪ ਬੱਸੀਆਂ ਸਮੇਤ ਸਮੁੱਚੀ ਟੀਮ ਵਲੋਂ ਭੇਜੀ ਗਈ।

ਦੋ ਲੱਖ ਰੁਪਏ ਦੀ ਨਕਦ ਰਾਸ਼ੀ ਮਰਹੂਮ ਨਿਰਭੈ ਹਠੂਰ ਦੀ ਧਰਮਪਤਨੀ ਨੂੰ ਲੇਖਕ ਬੱਬੀ ਪੱਤੋ, ਕਬੱਡੀ ਖਿਡਾਰੀ ਸੁੱਖਾ ਲੋਪੋ ਅਤੇ ਨਿੱਕੂ ਲੋਪੋ ਰਾਹੀਂ ਸੌਂਪੀ ਗਈ। ਇਸ ਮੌਕੇ ਕਬੱਡੀ ਕੋਚ ਨੀਲੂ ਖਾਨ, ਖੇਡ ਜਗਤ ਦੀ ਨਾਮਵਰ ਹਸਤੀ ਬਿੱਟੂ ਚੱਕ ਵਾਲਾ, ਬਿੱਟੂ ਸੈਦੋਕੇ ਅਤੇ ਗੁਰਵਿੰਦਰ ਰਾਮਾਂ ਸਮੇਤ ਕਈ ਹੋਰ ਖੇਡ ਪ੍ਰੇਮੀ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਕਬੱਡੀ ਖੇਡ ਨਾਲ ਜੁੜੇ ਖਿਡਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਸਾਂਝੀ ਜ਼ਿੰਮੇਵਾਰੀ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਸਮੇਂ ਦੀ ਲੋੜ ਹੈ। ਉਨ੍ਹਾਂ ਅਮਰੀਕਾ ਵੱਸਦੇ ਕਬੱਡੀ ਪ੍ਰਮੋਟਰਾਂ ਵਲੋਂ ਕੀਤੀ ਇਸ ਸਹਾਇਤਾ ਨੂੰ ਖੇਡ ਭਾਈਚਾਰੇ ਦੀ ਸਾਂਝ ਅਤੇ ਹਮਦਰਦੀ ਦੀ ਮਿਸਾਲ ਦੱਸਿਆ।

Ad Position 22
No active advertisement
ਪਿਛਲੀ ਖ਼ਬਰ ਅਸੀਂ ਲੋਕਾਂ ਦੀ ਗੱਲ ਕਰਦੇ ਹਾਂ, ਸਿਰਫ਼ ਕੁਰਸੀ ਦੀ ਨਹੀਂ- ਮੁੱਖ ਮੰਤਰੀ ਭਗਵੰਤ ਮਾਨ ਅਗਲੀ ਖ਼ਬਰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਨਾਨਕਸਰ ਵਿਖੇ ਮੱਥਾ ਟੇਕਿਆ
Ad Position 24