29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਆਸਟਰੀਆ ਦੇ ਹੋਟਲ ’ਚ ਦਸਤਾਰ ਸਜਾਉਣ ਵਾਲੇ ਸਿੱਖਾਂ ਨਾਲ ਵਿਤਕਰਾ- ਵਿਧਾਇਕ ਗਿਆਸਪੁਰਾ

ਮਲੌਦ (ਲੁਧਿਆਣਾ), 29 ਅਗਸਤ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਆਸਟਰੀਆ ਦੇ ਸਾਲਜ਼ਬਰਗ ਸਥਿਤ....

Ad Position 21
No active advertisement
ਅਜੀਤ ਡੈਸਕ 29-08-2026

ਮਲੌਦ (ਲੁਧਿਆਣਾ), 29 ਅਗਸਤ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਆਸਟਰੀਆ ਦੇ ਸਾਲਜ਼ਬਰਗ ਸਥਿਤ ‘ਕੂਲ ਮਾਮਾ’ ਹੋਟਲ ਵਿਚ ਪੰਜਾਬ ਤੋਂ ਗਏ ਕੁਝ ਸਿੱਖ ਨੌਜਵਾਨਾਂ ਨਾਲ ਕਥਿਤ ਤੌਰ ’ਤੇ ਵਿਤਕਰਾ ਕਰਨ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਰੋਸ ਪੈਦਾ ਹੋ ਗਿਆ ਹੈ। ਮੋਹਾਲੀ ਵਿਚ ਵਪਾਰਕ ਫਰਮ ਚਲਾਉਣ ਵਾਲੇ ਜਸਪ੍ਰੀਤ ਸਿੰਘ ਨੇ ਦੋਸ਼ ਲਾਇਆ ਹੈ ਕਿ ਹੋਟਲ ਪ੍ਰਬੰਧਨ ਨੇ ਉਨ੍ਹਾਂ ਨੂੰ ਪੱਗ ਸਜਾਈ ਹੋਣ ਕਾਰਨ ਹੋਟਲ ਵਿਚ ਠਹਿਰਣ ਦੀ ਇਜਾਜ਼ਤ ਨਹੀਂ ਦਿੱਤੀ।

ਜਸਪ੍ਰੀਤ ਸਿੰਘ ਮੁਤਾਬਕ, 27 ਅਗਸਤ ਨੂੰ ਉਹ ਆਪਣੇ ਸਾਥੀਆਂ ਸਮੇਤ ਪਹਿਲਾਂ ਤੋਂ ਕੀਤੀ ਆਨਲਾਈਨ ਬੁਕਿੰਗ ਤਹਿਤ ਹੋਟਲ ਪਹੁੰਚੇ ਸਨ। ਬੁਕਿੰਗ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਕਥਿਤ ਤੌਰ ’ਤੇ ਦਾਖ਼ਲਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਉਨ੍ਹਾਂ ਦਾ ਦਾਅਵਾ ਹੈ ਕਿ ਹੋਟਲ ਪ੍ਰਬੰਧਨ ਵਲੋਂ ਸਿੱਧੇ ਤੌਰ ’ਤੇ ਕਿਹਾ ਗਿਆ ਕਿ ਪੱਗ ਸਜਾਉਣ ਵਾਲੇ ਵਿਅਕਤੀਆਂ ਨੂੰ ਹੋਟਲ ਵਿਚ ਰਹਿਣ ਦੀ ਇਜਾਜ਼ਤ ਨਹੀਂ ਹੈ। ਇਹ ਦੋਸ਼ ਸਾਹਮਣੇ ਆਉਂਦਿਆਂ ਹੀ ਮਾਮਲਾ ਗੰਭੀਰ ਰੂਪ ਧਾਰ ਗਿਆ ਹੈ। ਹਲਕਾ ਪਾਇਲ ਤੋਂ ਵਿਧਾਇਕ ਇੰਜ: ਮਨਵਿੰਦਰ ਸਿੰਘ ਗਿਆਸਪੁਰਾ ਨੇ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਇਸ ਨੂੰ ਨਸਲੀ ਅਤੇ ਧਾਰਮਿਕ ਵਿਤਕਰੇ ਦਾ ਗੰਭੀਰ ਮਾਮਲਾ ਕਰਾਰ ਦਿੱਤਾ ਹੈ।

Ad Position 22
No active advertisement
ਪਿਛਲੀ ਖ਼ਬਰ ਬੱਤੀਆਂ ਵਾਲੇ ਚੌਂਕ ਵਿਖੇ ਟਰੈਫਿਕ ਪੁਲਿਸ ਵਲੋਂ ਨਾਕਾਬੰਦੀ, ਨਿਯਮ ਤੋੜਨ ਵਾਲਿਆਂ ਦੇ ਕੀਤੇ ਚਲਾਨ ਅਗਲੀ ਖ਼ਬਰ ਸਾਨੂੰ ਬੀਜੇਪੀ ਨਾਲ ਗਠਜੋੜ ਵਿਚ ਕੋਈ ਦਿੱਕਤ ਨਹੀਂ- ਗਿਆਨੀ ਹਰਪ੍ਰੀਤ ਸਿੰਘ
Ad Position 24