29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਰੂਸ ਵਲੋਂ ਯੂਕਰੇਨ ’ਤੇ ਹਵਾਈ ਹਮਲੇ-37 ਮੌਤਾਂ

ਕੀਵ, 29 ਅਗਸਤ (ਏਜੰਸੀ)-ਯੂਕਰੇਨ ਦੀ ਰਾਜਧਾਨੀ ਕੀਵ ਦੇ ਨੇੜੇ ਬੁਚਾ ਜ਼ਿਲ੍ਹੇ ’ਤੇ ਰੂਸੀ ਹਵਾਈ ਹਮਲੇ ’ਚ ਘੱਟੋ-ਘੱਟ 37 ਲੋਕ ਮਾਰੇ ਗਏ। ਸਥਾਨਕ ਖੇਤਰੀ ਫੌਜੀ ਪ੍ਰਸ਼ਾਸਨ ਦੇ ਮੁਖੀ ਤੈਮੂਰ ਤਾਕਾਚੇਂਕੋ ਨੇ ਕਿਹਾ ਕਿ ਹਮਲੇ ਕਾਰਨ ਭਾਰੀ ਅੱਗ ਲੱਗ ਗਈ ਜੋ ਕਈ ਘਰਾਂ ਅਤੇ ...

Ad Position 21
No active advertisement
ਅਜੀਤ ਡੈਸਕ 29-08-2026

ਕੀਵ, 29 ਅਗਸਤ (ਏਜੰਸੀ)-ਯੂਕਰੇਨ ਦੀ ਰਾਜਧਾਨੀ ਕੀਵ ਦੇ ਨੇੜੇ ਬੁਚਾ ਜ਼ਿਲ੍ਹੇ ’ਤੇ ਰੂਸੀ ਹਵਾਈ ਹਮਲੇ ’ਚ ਘੱਟੋ-ਘੱਟ 37 ਲੋਕ ਮਾਰੇ ਗਏ। ਸਥਾਨਕ ਖੇਤਰੀ ਫੌਜੀ ਪ੍ਰਸ਼ਾਸਨ ਦੇ ਮੁਖੀ ਤੈਮੂਰ ਤਾਕਾਚੇਂਕੋ ਨੇ ਕਿਹਾ ਕਿ ਹਮਲੇ ਕਾਰਨ ਭਾਰੀ ਅੱਗ ਲੱਗ ਗਈ ਜੋ ਕਈ ਘਰਾਂ ਅਤੇ ਇਕ ਰੈਸਟੋਰੈਂਟ ’ਚ ਫੈਲ ਗਈ। ਉਨ੍ਹਾਂ ਕਿਹਾ ਕਿ ਹਮਲੇ ’ਚ ਘੱਟੋ-ਘੱਟ 50 ਰਿਹਾਇਸ਼ੀ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ। ਇਕ ਬਿਆਨ ’ਚ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਕਿ ਮਾਈਲਾ ਪਿੰਡ ’ਚ ਇਕ ਗੋਦਾਮ ’ਤੇ ਹਮਲਾ ਕੀਤਾ ਗਿਆ। ਜਿਸ ਤੋਂ ਬਾਅਦ ਇਕ ਧਮਾਕਾ ਹੋਇਆ। ਉਨ੍ਹਾਂ ਨੇ ਹਮਲੇ ਵਾਲੀ ਥਾਂ ਬਾਰੇ ਹੋਰ ਵੇਰਵੇ ਨਹੀਂ ਦਿੱਤੇ, ਪਰ ਉਸੇ ਸੰਦੇਸ਼ ’ਚ ਲਿਖਿਆ ਕਿ ਸਰਕਾਰੀ ਲਾਪਰਵਾਹੀ ਦੇ ਦੋਸ਼ਾਂ ’ਤੇ ਅਪਰਾਧਿਕ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜ਼ੇਲੇਂਸਕੀ ਨੇ ਕਿਹਾ ਕਿ ਬਜ਼ੁਰਗਾਂ ਤੇ ਅਪਾਹਜਾਂ ਦੀ ਦੇਖਭਾਲ ਲਈ ਬਣੇ ਘਰਾਂ ਅਤੇ ਰਿਹਾਇਸ਼ੀ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ 370 ਤੋਂ ਵੱਧ ਲੋਕਾਂ ਨੂੰ ਪਹਿਲਾਂ ਹੀ ਬਾਹਰ ਕੱਢਿਆ ਜਾ ਚੁੱਕਾ ਹੈ ਤੇ ਨਿਕਾਸੀ ਕਾਰਜ ਅਜੇ ਵੀ ਜਾਰੀ ਹਨ। ਰੂਸੀ ਰੱਖਿਆ ਮੰਤਰਾਲੇ ਨੇ ਇਕ ਬਿਆਨ ’ਚ ਕਿਹਾ ਕਿ ਉਸਨੇ ਮਾਈਲਾ ’ਚ ਇਕ ਗੋਦਾਮ ’ਤੇ ਹਮਲਾ ਕੀਤਾ। ਮੰਤਰਾਲੇ ਨੇ ਇਹ ਵੀ ਕਿਹਾ ਕਿ ਉਸ ਨੇ ਮਾਈਕੋਲਾਈਵ ਤੇ ਇਜ਼ਮਾਈਲ ਦੀਆਂ ਬੰਦਰਗਾਹਾਂ ਦੇ ਨਾਲ-ਨਾਲ ਕੀਵ ਖੇਤਰ ’ਚ ਇਕ ਲੌਜਿਸਟਿਕਸ ਸੈਂਟਰ ਤੇ ਗੋਦਾਮ ’ਤੇ ਹਮਲਾ ਕੀਤਾ ਜੋ ਯੂਕਰੇਨ ਦੀਆਂ ਫਲੇਮਿੰਗੋ ਕਰੂਜ਼ ਮਿਜ਼ਾਈਲਾਂ ਲਈ ਪੁਰਜ਼ੇ ਸਟੋਰ ਕਰਦਾ ਸੀ।

Ad Position 22
No active advertisement
ਪਿਛਲੀ ਖ਼ਬਰ ਮਮਤਾ ਬੈਨਰਜੀ ਖ਼ਿਲਾਫ਼ ਐਫ.ਆਈ.ਆਰ. ਦਰਜ ਅਗਲੀ ਖ਼ਬਰ ਭਾਰਤੀ ਖਿਡਾਰੀਆਂ ਨੂੰ ਸ੍ਰੀਲੰਕਾ ਲੜੀ ਦੇ 48 ਘੰਟਿਆਂ ਦੇ ਅੰਦਰ ਲਾਜ਼ਮੀ ਫਿਟਨੈਸ ਟੈਸਟ ਲਈ ਬੁਲਾਇਆ
Ad Position 24