29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਬਿਜਲੀ ਬਿੱਲ ਦਾ ਬਕਾਇਆ ਨਾ ਦੇਣ 'ਤੇ ਕੁਨੈਕਸ਼ਨ ਕੱਟਣ ਉਪਰੰਤ ਹੋਈ ਲੜਾਈ 'ਚ ਬਿਜਲੀ ਮੁਲਾਜ਼ਮ ਸਮੇਤ ਦੋ ਜ਼ਖਮੀ

ਕਪੂਰਥਲਾ, 29 ਅਗਸਤ (ਅਮਨਜੋਤ ਸਿੰਘ ਵਾਲੀਆ)- ਬਿਜਲੀ ਬਿੱਲ ਦੀ ਅਦਾਇਗੀ ਨਾ ਕਰਨ 'ਤੇ ਪਾਵਰਕਾਮ ਦੇ...

Ad Position 21
No active advertisement
ਅਜੀਤ ਡੈਸਕ 29-08-2026

ਕਪੂਰਥਲਾ, 29 ਅਗਸਤ (ਅਮਨਜੋਤ ਸਿੰਘ ਵਾਲੀਆ)- ਬਿਜਲੀ ਬਿੱਲ ਦੀ ਅਦਾਇਗੀ ਨਾ ਕਰਨ 'ਤੇ ਪਾਵਰਕਾਮ ਦੇ ਮੁਲਾਜ਼ਮਾਂ ਵਲੋਂ ਪਿੰਡ ਸਿੱਧਵਾਂ ਦੋਨਾਂ ਵਿਖੇ ਇਕ ਘਰ ਦਾ ਕੁਨੈਕਸ਼ਨ ਕੱਟਣ ਤੋਂ ਬਾਅਦ ਹੋਈ ਲੜਾਈ ਵਿਚ ਦੋ ਵਿਅਕਤੀ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਜੇਰੇ ਇਲਾਜ ਪਾਵਰਕਾਮ ਦੇ ਮੁਲਾਜ਼ਮ ਗੁਰਦੇਵ ਸਿੰਘ ਪੁੱਤਰ ਅਰਜਨ ਸਿੰਘ ਵਾਸੀ ਸਿਆਲ ਨੇ ਦੱਸਿਆ ਕਿ ਉਹ ਪਾਵਰਕਾਮ ਦਾ ਮੁਲਾਜ਼ਮ ਹੈ ਤੇ ਉਸਨੂੰ ਖੈੜਾ ਮੰਦਿਰ ਬਿਜਲੀ ਘਰ ਤੋਂ ਸਿੱਧਵਾਂ ਦੋਨਾਂ ਵਿਖੇ ਬਕਾਏ ਬਿੱਲਾਂ ਦੀ ਵਸੂਲੀ ਵਾਸਤੇ ਭੇਜਿਆ ਗਿਆ ਸੀ।

ਜਦੋਂ ਉਹ ਸੁਖਪ੍ਰੀਤ ਸਿੰਘ ਪੁੱਤਰ ਰਮਨ ਸਿੰਘ ਵਾਸੀ ਸਿੱਧਵਾਂ ਦੋਨਾਂ ਦੇ ਘਰ ਬਿਜਲੀ ਬਿੱਲ ਦਾ ਬਕਾਇਆ ਲੈਣ ਗਿਆ ਤਾਂ ਉਪ ਭੋਗਤਾ ਵਲੋਂ ਬਕਾਇਆ ਦੇਣ ਦੀ ਬਜਾਏ ਬਹਿਸਬਾਜ਼ੀ ਕਰਨ ਲੱਗੇ ਜਿਸ 'ਤੇ ਉਨ੍ਹਾਂ ਹਦਾਇਤਾਂ ਅਨੁਸਾਰ ਉਨ੍ਹਾਂ ਦਾ ਬਿਜਲੀ ਕੁਨੈਕਸ਼ਨ ਕੱਟ ਕੇ ਉੱਥੋਂ ਚਲਾ ਗਿਆ ਤਾਂ ਕੁੱਝ ਦੇਰ ਬਾਅਦ ਰਸਤੇ ਵਿਚ ਉਸਨੂੰ ਸੁਖਪ੍ਰੀਤ ਸਿੰਘ ਨੇ ਘੇਰ ਲਿਆ ਤੇ ਕਥਿਤ ਤੌਰ 'ਤੇ ਹਮਲਾ ਕਰਕੇ ਮੈਨੂੰ ਜ਼ਖਮੀ ਕਰ ਦਿੱਤਾ।

ਦੂਜੇ ਪਾਸੇ ਜੇਰੇ ਇਲਾਜ ਸੁਖਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਬਿਜਲੀ ਬਿੱਲ ਦਾ ਬਕਾਇਆ 9 ਹਜ਼ਾਰ ਰੁਪਏ ਦੇਣਾ ਸੀ ਤੇ ਉਨ੍ਹਾਂ ਇਸ ਲਈ ਉਨ੍ਹਾਂ ਸਮਾਂ ਵੀ ਲਿਆ ਹੋਇਆ ਸੀ ਪਰ ਇਸਦੇ ਬਾਵਜੂਦ ਉਨ੍ਹਾਂ ਅੱਜ ਸਾਡਾ ਕੁਨੈਕਸ਼ਨ ਕੱਟ ਦਿੱਤਾ। ਜਦੋਂ ਸੁਖਪ੍ਰੀਤ ਸਿੰਘ ਨੇ ਇਸਦਾ ਵਿਰੋਧ ਕੀਤਾ ਤਾਂ ਗੁਰਦੇਵ ਸਿੰਘ ਨੇ ਕਥਿਤ ਤੌਰ 'ਤੇ ਹਮਲਾ ਕਰਕੇ ਉਸਨੂੰ ਜ਼ਖਮੀ ਕਰ ਦਿੱਤਾ। ਦੋਵਾਂ ਦਾ ਇਲਾਜ ਡਿਊਟੀ ਡਾ. ਕਰਨਪ੍ਰੀਤ ਸਿੰਘ ਵਲੋਂ ਕੀਤਾ ਜਾ ਰਿਹਾ ਹੈ ਤੇ ਐਮ.ਐਲ.ਆਰ. ਕੱਟ ਕੇ ਥਾਣਾ ਸਦਰ ਨੂੰ ਭੇਜ ਦਿੱਤੀ ਗਈ ਹੈ। ਮੌਕੇ 'ਤੇ ਪੁਲਿਸ ਪਾਰਟੀ ਸਮੇਤ ਪਹੁੰਚੇ ਏ.ਐਸ.ਆਈ. ਬਖ਼ਸ਼ੀਸ਼ ਸਿੰਘ ਨੇ ਦੱਸਿਆ ਕਿ ਦੋਵਾਂ ਧਿਰਾਂ ਦੇ ਬਿਆਨ ਦਰਜ ਕਰਕੇ ਬਣਦੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਦੋ ਦਿਨਾਂ ਦੇ ਉਜ਼ਬੇਕਿਸਤਾਨ ਦੌਰੇ ’ਤੇ, ਰਾਸ਼ਟਰਪਤੀ ਮਿਰਜ਼ਿਓਯੇਵ ਨੇ ਕੀਤਾ ਸਵਾਗਤ ਅਗਲੀ ਖ਼ਬਰ ਸੋਨੀਆ ਗਾਂਧੀ ਦੀ ਕਿਤਾਬ ਪ੍ਰਕਾਸ਼ਨ ਤੋਂ ਪਹਿਲਾਂ ਹੀ ਵਿਵਾਦ ’ਚ ਘਿਰੀ
Ad Position 24