30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਬਿਆਸ ਵਿਚ ਲੱਗਾ ਭਾਰੀ ਟਰੈਫਿਕ ਜਾਮ, ਪਿਛਲੇ ਚਾਰ ਤੋਂ ਪੰਜ ਘੰਟਿਆਂ ਵਿਚ ਨਹੀਂ ਖੁੱਲਿਆ ਜਾਮ

ਬਿਆਸ, 30 ਅਗਸਤ (ਨਰਿੰਦਰ ਸਿੰਘ)- ਪਿਛਲੇਂ ਇਕ ਮਹੀਨੇ ਦੌਰਾਨ ਚਾਰ ਤੋਂ ਪੰਜ ਵਾਰ ਬਿਆਸ ਦਰਿਆ ਪੁਲ ਤੋਂ...

Ad Position 21
No active advertisement
ਅਜੀਤ ਡੈਸਕ 30-08-2026

ਬਿਆਸ, 30 ਅਗਸਤ (ਨਰਿੰਦਰ ਸਿੰਘ)- ਪਿਛਲੇਂ ਇਕ ਮਹੀਨੇ ਦੌਰਾਨ ਚਾਰ ਤੋਂ ਪੰਜ ਵਾਰ ਬਿਆਸ ਦਰਿਆ ਪੁਲ ਤੋਂ ਦੋਨੋਂ ਤਰਫ ਨੈਸ਼ਨਲ ਹਾਈਵੇ ਉੱਤੇ ਭਾਰੀ ਜਾਮ ਲੱਗ ਚੁੱਕਾ। ਬਿਆਸ ਦਰਿਆ ਪੁੱਲ ਤੇ ਜਲੰਧਰ ਤੋਂ ਅੰਮ੍ਰਿਤਸਰ ਵੱਲ ਉਸਾਰੀ ਦਾ ਕੰਮ ਚੱਲ ਰਿਹਾ ਹੈ। ਹਾਲਾਂਕਿ ਆਮ ਲੋਕਾਂ ਨੂੰ ਅਤੇ ਨਿਰੰਤਰ ਚੱਲਣ ਵਾਲੇ ਰਾਹਗੀਰਾਂ ਨੂੰ ਇਸ ਇਕ ਸਾਈਡ ਦੀ ਉਸਾਰੀ ਬਾਰੇ ਜਾਣਕਾਰੀ ਹੈ। ਪਰ ਪ੍ਰਸ਼ਾਸਨ ਨੂੰ ਕਿਤੇ ਨਾ ਕਿਤੇ ਇਸ ਟਰੈਫਿਕ ਸਮੱਸਿਆ ਨੂੰ ਹੱਲ ਕਰਨ ਵਿਚ ਮੁਸ਼ਕਿਲ ਪੇਸ਼ ਆ ਰਹੀ ਹੈ।

ਅੱਜ ਦਾ ਇਹ ਕਾਫੀ ਭਾਰੀ ਜਾਮ ਹੈ ਜੋ ਕਿ ਪਿਛਲੇ ਚਾਰ ਤੋਂ ਪੰਜ ਘੰਟਿਆਂ ਦੇ ਬਾਅਦ ਵੀ ਚਾਰ ਤੋਂ ਪੰਜ ਘੰਟਿਆਂ ਤੋਂ ਬਾਅਦ ਵੀ ਇਹ ਜਾਮ ਨਹੀਂ ਖੁੱਲ ਸਕਿਆ। ਰਾਹਗੀਰਾਂ ਨੂੰ ਚਾਹੇ ਉਹ ਵੱਡੇ ਟਰੈਫਿਕ ਗੱਡੀਆਂ ਵਾਲੇ ਹੋਣ ਜਾਂ ਛੋਟੀਆਂ ਵਾਲੇ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਵੀ ਰਾਹਤ ਨਹੀਂ ਮਿਲ ਪਾ ਰਹੀ। ਬੱਸਾਂ ਦੇ ਵਿਚੋਂ ਸਵਾਰੀਆਂ ਆਪ ਹੀ ਉੱਤਰ ਕੇ ਤੁਰ ਕੇ ਜਾਂਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਬੱਚਿਆਂ ਸਮੇਤ ਜਨਾਨੀਆਂ ਆਪਣੇ ਸਮਾਨ ਸਮੇਤ ਇੱਧਰ ਉੱਧਰ ਜਾਂਦੀਆਂ ਗਰਮੀ ਦੇ ਵਿਚ ਨਜ਼ਰ ਆਈਆਂ। 

Ad Position 22
No active advertisement
ਪਿਛਲੀ ਖ਼ਬਰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਵਫ਼ਦ ਨੇ ਕੀਤੀ ਮੁਲਾਕਾਤ ਅਗਲੀ ਖ਼ਬਰ ਜੇਕਰ ਸਰਕਾਰੀ ਮੁਲਾਜ਼ਮ ਸੰਪਰਕ ਕਰਦੇ ਹਨ, ਤਾਂ ਸਰਕਾਰ ਨੂੰ ਜ਼ਰੂਰ ਕਹਾਂਗਾ- ਰਾਜਪਾਲ
Ad Position 24