30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਘੱਟ ਗਿਣਤੀਆਂ ਬਾਰੇ ਆਰ.ਐਸ.ਐਸ. ਦੇ ਰੁਖ ’ਤੇ ਓਵੈਸੀ ਨੇ ਚੁੱਕੇ ਸਵਾਲ

ਹੈਦਰਾਬਾਦ, 30 ਅਗਸਤ (ਯੂਐਨਆਈ): ਏ.ਆਈ.ਐਮ.ਆਈ.ਐਮ. ਦੇ ਪ੍ਰਧਾਨ ਅਸਦੁੱਦੀਨ ਓਵੈਸੀ ਨੇ ਮੁਸਲਮਾਨਾਂ ਅਤੇ ਹੋਰ ਘੱਟ ਗਿਣਤੀਆਂ ਨੂੰ ਲੈ ਕੇ ਆਰ.ਐਸ.ਐਸ. ਦੇ ਰੁਖ ’ਤੇ ਸਵਾਲ ਚੁੱਕੇ ਹਨ । ਉਨ੍ਹਾਂ ਨੇ ਆਰ.ਐਸ.ਐਸ. ਮੁਖੀ ...

Ad Position 21
No active advertisement
ਅਜੀਤ ਡੈਸਕ 31-08-2026

ਹੈਦਰਾਬਾਦ, 30 ਅਗਸਤ (ਯੂਐਨਆਈ): ਏ.ਆਈ.ਐਮ.ਆਈ.ਐਮ. ਦੇ ਪ੍ਰਧਾਨ ਅਸਦੁੱਦੀਨ ਓਵੈਸੀ ਨੇ ਮੁਸਲਮਾਨਾਂ ਅਤੇ ਹੋਰ ਘੱਟ ਗਿਣਤੀਆਂ ਨੂੰ ਲੈ ਕੇ ਆਰ.ਐਸ.ਐਸ. ਦੇ ਰੁਖ ’ਤੇ ਸਵਾਲ ਚੁੱਕੇ ਹਨ । ਉਨ੍ਹਾਂ ਨੇ ਆਰ.ਐਸ.ਐਸ. ਮੁਖੀ ਮੋਹਨ ਭਾਗਵਤ ਦੇ ਹਾਲੀਆ ਬਿਆਨਾਂ ਦਾ ਹਵਾਲਾ ਦਿੰਦਿਆਂ ਇਹ ਟਿੱਪਣੀ ਕੀਤੀ । ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਇੱਕ ਪੋਸਟ ਵਿਚ ਓਵੈਸੀ ਨੇ ਕਿਹਾ ਕਿ ਭਾਗਵਤ ਨੇ ਕਥਿਤ ਤੌਰ ’ਤੇ ਕਿਹਾ ਹੈ ਕਿ ਜਿਹੜਾ ਹਿੰਦੂ ਇਹ ਮੰਨਦਾ ਹੈ ਕਿ ਭਾਰਤ ਵਿਚ ਕੋਈ ਮੁਸਲਮਾਨ ਨਹੀਂ ਹੋਣਾ ਚਾਹੀਦਾ, ਉਹ ਹਿੰਦੂ ਨਹੀਂ ਰਹੇਗਾ । ਹਾਲਾਂਕਿ, ਓਵੈਸੀ ਨੇ ਦੋਸ਼ ਲਗਾਇਆ ਕਿ ਆਰ.ਐਸ.ਐਸ. ਨੇ ਇਤਿਹਾਸਕ ਤੌਰ ’ਤੇ ਆਮ ਲੋਕਾਂ ਤੇ ਆਪਣੇ ਮੈਂਬਰਾਂ ਸਾਹਮਣੇ ਵੱਖ-ਵੱਖ ਰੁਖ ਅਪਣਾਏ ਹਨ । ਓਵੈਸੀ ਨੇ ਮੋਹਨ ਭਾਗਵਤ ਨੂੰ ਅਪੀਲ ਕੀਤੀ ਕਿ ਉਹ ਵੀ. ਡੀ. ਸਾਵਰਕਰ, ਕੇ. ਬੀ. ਹੇਡਗੇਵਾਰ ਅਤੇ ਐੱਮ. ਐੱਸ. ਗੋਲਵਾਲਕਰ ਦੀਆਂ ਰਚਨਾਵਾਂ ਦੇ ਸੰਬੰਧਤ ਹਿੱਸੇ ਜਨਤਕ ਤੌਰ ’ਤੇ ਪੜ੍ਹ ਕੇ ਸੁਣਾਉਣ, ਤਾਂ ਜੋ ਲੋਕ ਖੁਦ ਆਰ.ਐਸ.ਐਸ. ਅਤੇ ਇਸ ਦੀ ਵਿਚਾਰਧਾਰਾ ਬਾਰੇ ਆਪਣੀ ਰਾਏ ਬਣਾ ਸਕਣ ।

Ad Position 22
No active advertisement
ਪਿਛਲੀ ਖ਼ਬਰ ਨਵੀਂ ਜੇ.ਕੇ. ਦਹਿਸ਼ਤੀ ਰਣਨੀਤੀ: ਪੋਰਨੋਗ੍ਰਾਫੀ ਐਪਸ, ਗੁਪਤ ਸੁਨੇਹਿਆਂ ਲਈ ਟੋਰ ਨੈੱਟਵਰਕ ਦੀ ਵਰਤੋਂ ਅਗਲੀ ਖ਼ਬਰ ਸਵਾਲ ਪੁੱਛਣ ’ਤੇ ਵਿਦਿਆਰਥੀਆਂ ਨੂੰ ਸਜ਼ਾ ਦੇਣਾ ਗੈਰ-ਸੰਵਿਧਾਨਕ ਹੈ-ਸਪਰੀਮ ਕੋਰਟ ਜੱਜ
Ad Position 24