30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

: ਖੜਗੇ ‘ਸ਼ੁੱਧੀਕਰਨ’ ਵਿਵਾਦ :: ਪ੍ਰਧਾਨ ਮੰਤਰੀ ਐੱਸ.ਸੀ./ਐੱਸ.ਟੀ ਐਕਟ ਤਹਿਤ ਦੋਸ਼ੀਆਂ ਵਿਰੁੱਧ ਐੱਫ.ਆਈ.ਆਰ. ਦਰਜ ਕਰਵਾਉਣ-ਪ੍ਰਿਅੰਕਾ ਗਾਂਧੀ ਵਾਡਰਾ

ਨਵੀਂ ਦਿੱਲੀ, 30 ਅਗਸਤ (ਪੀ.ਟੀ.ਆਈ.)-ਭਾਜਪਾ ਵਿਰੁੱਧ ਆਪਣਾ ਰੁਖ਼ ਸਖ਼ਤ ਕਰਦੇ ਹੋਏ, ਕਾਂਗਰਸ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਐਤਵਾਰ ਨੂੰ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੱਚਮੁੱਚ ਸੰਵਿਧਾਨ ਦਾ ਸਤਿਕਾਰ ....

Ad Position 21
No active advertisement
ਅਜੀਤ ਡੈਸਕ 31-08-2026

ਨਵੀਂ ਦਿੱਲੀ, 30 ਅਗਸਤ (ਪੀ.ਟੀ.ਆਈ.)-ਭਾਜਪਾ ਵਿਰੁੱਧ ਆਪਣਾ ਰੁਖ਼ ਸਖ਼ਤ ਕਰਦੇ ਹੋਏ, ਕਾਂਗਰਸ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਐਤਵਾਰ ਨੂੰ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੱਚਮੁੱਚ ਸੰਵਿਧਾਨ ਦਾ ਸਤਿਕਾਰ ਕਰਦੇ ਹਨ, ਤਾਂ ਉਨ੍ਹਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉੱਤਰਾਖੰਡ ਦੇ ਹਲਦਵਾਨੀ ’ਚ ਪਾਰਟੀ ਮੁਖੀ ਮਲਿਕਅਰਜੁਨ ਖੜਗੇ ਦੀ ਰੈਲੀ ਵਾਲੀ ਥਾਂ ’ਤੇ ‘ਸ਼ੁੱਧੀਕਰਨ’ ਦਾ “ਅਪਰਾਧ” ਕਰਨ ਵਾਲਿਆਂ ਵਿਰੁੱਧ ਐੱਫ.ਆਈ.ਆਰ. ਦਰਜ ਕੀਤੀ ਜਾਵੇ। ਪ੍ਰਿਅੰਕਾ ਗਾਂਧੀ ਨੇ ਜ਼ੋਰ ਦੇ ਕੇ ਕਿਹਾ ਕਿ ਮੋਦੀ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਇਸ ਮਹੀਨੇ ਦੇ ਸ਼ੁਰੂ ’ਚ “ਸ਼ੁੱਧੀਕਰਨ” ਸਮਾਰੋਹ ਕਰਵਾਉਣ ਵਾਲਿਆਂ ਵਿਰੁੱਧ ਐੱਸ.ਸੀ./ਐੱਸ.ਟੀ. ਐਕਟ ਤਹਿਤ ਕਾਰਵਾਈ ਕੀਤੀ ਜਾਵੇ।

ਐਕਸ ’ਤੇ ਇਕ ਹਿੰਦੀ ਪੋਸਟ ’ਚ, ਕਾਂਗਰਸ ਜਨਰਲ ਸਕੱਤਰ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨੇ ਹਲਦਵਾਨੀ ’ਚ ਇਕ ਰੈਲੀ ਨੂੰ ਸੰਬੋਧਨ ਕੀਤਾ, ਜਿਸ ਤੋਂ ਬਾਅਦ ਭਾਜਪਾ-ਆਰ.ਐੱਸ.ਐੱਸ. ਦੇ ਲੋਕਾਂ ਨੇ ਉਨ੍ਹਾਂ ਦੇ ਮੰਚ ਨੂੰ ‘ਸ਼ੁੱਧ’ ਕੀਤਾ। ਇਹ ‘ਸ਼ੁੱਧੀਕਰਨ’ ਨਾ ਸਿਰਫ਼ ਇਕ ਬਹੁਤ ਹੀ ਨਿੰਦਣਯੋਗ ਅਤੇ ਸ਼ਰਮਨਾਕ ਮਾਨਸਿਕਤਾ ਨੂੰ ਦਰਸਾਉਂਦਾ ਹੈ, ਸਗੋਂ ਸਾਡੇ ਸੰਵਿਧਾਨ ਤੇ ਐੱਸ.ਸੀ./ਐੱਸ.ਟੀ ਐਕਟ ਦੀ ਗੰਭੀਰ ਉਲੰਘਣਾ ਵੀ ਹੈ ਅਤੇ ਇਹ ਇਕ ਅਪਰਾਧ ਹੈ।” ਉਨ੍ਹਾਂ ਕਿਹਾ ਕਿ 20 ਦਿਨ ਬੀਤ ਗਏ ਹਨ, ਪਰ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ, ਉਨ੍ਹਾਂ ਪੁੱਛਿਆ ਕਿ ਇਸਦਾ ਕਾਰਨ ਕੀ ਹੈ।

ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਮੋਦੀ ਜੀ ਸੱਚਮੁੱਚ ਸਾਡੇ ਦੇਸ਼ ਦੇ ਸੰਵਿਧਾਨ ਦਾ ਸਤਿਕਾਰ ਕਰਦੇ ਹਨ, ਤਾਂ ਉਨ੍ਹਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਤਰਾਖੰਡ ਵਿੱਚ ਇਸ ਅਪਰਾਧ ਨੂੰ ਕਰਨ ਵਾਲਿਆਂ ਵਿਰੁੱਧ ਐੱਫ.ਆਈ.ਆਰ. ਦਰਜ ਕੀਤੀ ਜਾਵੇ ਅਤੇ ਐੱਸ.ਸੀ./ਐੱਸ.ਟੀ. ਐਕਟ ਤਹਿਤ ਕਾਰਵਾਈ ਕੀਤੀ ਜਾਵੇ।”

Ad Position 22
No active advertisement
ਪਿਛਲੀ ਖ਼ਬਰ ਈਰਾਨ ਦੀ ਮਨਜ਼ੂਰੀ ਤੋਂ ਬਿਨਾਂ ਕੋਈ ਵੀ ਜਹਾਜ਼ ਹੋਰਮੁਜ਼ ਤੋਂ ਨਹੀਂ ਲੰਘਦਾ-ਵਿਦੇਸ਼ ਮੰਤਰਾਲਾ ਅਗਲੀ ਖ਼ਬਰ ਨਵੀਂ ਜੇ.ਕੇ. ਦਹਿਸ਼ਤੀ ਰਣਨੀਤੀ: ਪੋਰਨੋਗ੍ਰਾਫੀ ਐਪਸ, ਗੁਪਤ ਸੁਨੇਹਿਆਂ ਲਈ ਟੋਰ ਨੈੱਟਵਰਕ ਦੀ ਵਰਤੋਂ
Ad Position 24