31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਸ੍ਰੀ ਚਮਕੌਰ ਸਾਹਿਬ ਤੋਂ ਭੈਰੋਮਾਜਰਾ ਮਾਰਗ ਦੇ ਹੇਠਾਂ ਤੇਜੀ ਨਾਲ ਰਿੱਸ ਰਿਹੈ ਸਰਹਿੰਦ ਨਹਿਰ ਦਾ ਪਾਣੀ, ਪਿੰਡਾਂ ਦੇ ਲੋਕ ਸਹਿਮੇਂ

ਸ੍ਰੀ ਚਮਕੌਰ ਸਾਹਿਬ (ਰੂਪਨਗਰ), 31 ਅਗਸਤ (ਜਗਮੋਹਣ ਸਿੰਘ ਨਾਰੰਗ) - ਸ੍ਰੀ ਚਮਕੌਰ ਸਾਹਿਬ ਤੋਂ ਭੈਰੋਮਾਜਰਾ ਮਾਰਗ ਹੇਠਾਂ ਤੋਂ ਸਰਹਿੰਦ ਨਹਿਰ ਦਾ ਪਾਣੀ ਰਿਸਣ ਕਾਰਨ ਕਈ ਪਿੰਡਾ ਦੇ ਲੋਕ ਭੈਅ ਵਿਚ ਹਨ। ਅੱਜ ਸਵੇਰੇ...

Ad Position 21
No active advertisement
ਅਜੀਤ ਡੈਸਕ 31-08-2026

ਸ੍ਰੀ ਚਮਕੌਰ ਸਾਹਿਬ (ਰੂਪਨਗਰ), 31 ਅਗਸਤ (ਜਗਮੋਹਣ ਸਿੰਘ ਨਾਰੰਗ) - ਸ੍ਰੀ ਚਮਕੌਰ ਸਾਹਿਬ ਤੋਂ ਭੈਰੋਮਾਜਰਾ ਮਾਰਗ ਹੇਠਾਂ ਤੋਂ ਸਰਹਿੰਦ ਨਹਿਰ ਦਾ ਪਾਣੀ ਰਿਸਣ ਕਾਰਨ ਕਈ ਪਿੰਡਾ ਦੇ ਲੋਕ ਭੈਅ ਵਿਚ ਹਨ। ਅੱਜ ਸਵੇਰੇ ਇਸ ਗੱਲ ਦਾ ਪਤਾ ਲਗਦਿਆਂ ਕਈ ਪਿੰਡਾਂ ਦੇ ਲੋਕ ਮੌਕੇ 'ਤੇ ਇਕੱਠੇ ਹੋ ਗਏ ਤੇ ਉਨ੍ਹਾਂ ਪ੍ਰਸਾਸਨਿਕ ਅਧਿਕਾਰੀਆਂ ਨੂੰ ਸੂਚਿਤ ਕੀਤਾ, ਪਰ ਮੌਕੇ ਤੇ ਕੋਈ ਨਹੀ ਪਹੁੰਚਿਆ ਜਿਸ ਕਾਰਨ ਲੋਕਾਂ ੱਚ ਰੋਸ ਪੈਦਾ ਹੋ ਗਿਆ। ਲੋਕਾਂ ਨੇ ਜਾਮ ਤੱਕ ਲਗਾਉਣ ਦੀ ਚਿਤਾਵਨੀ ਦਿੱਤੀ। ਪਿੰਡ ਜਟਾਣਾ ਟੱਪਰੀਆਂ, ਭੈਰੋਮਾਜਰਾ, ਭੋਜੇਮਾਜਰਾ ਦੇ ਇੱਕਠੇ ਹੋਏ ਲੋਕਾਂ ਨੇ ਦੱਸਿਆ ਕਿ ਸਰਹਿੰਦ ਨਹਿਰ ਵਿਚ ਪਾਣੀ ਦੀ ਮਾਤਰਾ ਵਧੇਰੇ ਛੱਡੇ ਜਾਣ ਕਾਰਨ ਉਨ੍ਹਾਂ ਨੂੰ ਡਰ ਹੈ ਕਿ ਸੜਕ ਦੇ ਹੇਠਾਂ ਤੋਂ ਤੇਜੀ ਨਾਲ ਰਿਸ ਰਹੇ ਪਾਣੀ ਕਾਰਨ ਇਥੇ ਪਾੜ ਨਾ ਪੈ ਜਾਵੇ ਕਿਉਂਕਿ ਨਹਿਰ ਦਾ ਪਾਣੀ ਸੜਕ ਤੋਂ ਇੱਕ ਡੇਢ ਫੁੱਟ ਹੀ ਨੀਵਾਂ ਚੱਲ ਰਿਹਾ ਹੈ। ਪਿੰਡ ਵਾਸੀਆਂ ਨੇ ਰੋਸ ਜਤਾਇਆ ਕਿ ਸ੍ਰੀ ਚਮਕੌਰ ਸਾਹਿਬ ਦੇ ਪੁੱਲ ਹੇਠ ਜਮਾਂ ਹੋਇਆ ਕੂੜਾ, ਝਾੜੀਆਂ ਆਦਿ ਨੇ ਵੀ ਪਾਣੀ ਵਿਚ ਖੜੋਤ ਪੈਦਾ ਕੀਤੀ ਹੈ, ਜਿਸ ਕਾਰਨ ਪਾਣੀ ਪਿੱਛੇ ਇਕੱਠਾ ਹੋ ਰਿਹਾ ਹੈ। ਕਰੀਬ 12 ਵਜੇ ਸਥਾਨਕ ਪਟਵਾਰੀ ਅਤਰੀ ਨੇ ਮੌਕੇ ਦਾ ਜਾਇਜਾ ਲਿਆ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸੂਚਿਤ  ਕੀਤਾ, ਜਿਸ 'ਤੇ ਨਹਿਰੀ ਵਿਭਾਗ ਦੀ ਟੀਮ ਨੇ ਪੁੱਜ ਕੇ ਰਿਸ ਰਹੇ ਪਾਣੀ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਆਰੰਭ ਕਰ ਦਿੱਤੀਆਂ ਹਨ। ਨਹਿਰ ਦੇ ਪਾਣੀ ਦਾ ਸੜਕ ਹੇਠਾਂ ਤੋਂ ਤੇਜ਼ੀ ਨਾਲ ਚੱਲਣ ਕਾਰਨ ਨਜ਼ਦੀਕ ਹੀ ਗੁਰੂੁ ਰਾਮ ਰਾਏ ਸਕੂਲ ਪ੍ਰਬੰਧਕਾਂ ਨੇ ਬੱਚਿਆਂ ਨੂੰ ਛੁੱਟੀ ਕਰ ਦਿੱਤੀ।

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਚੋਣਾਂ ਨੂੰ ਲੈ ਕੇ ਵੋਟਾਂ ਦੀ ਗਿਣਤੀ ਸ਼ੁਰੂ
Ad Position 24