ਟੱਪਰੀਆਂ ਖੁਰਦ (ਨਵਾਂਸ਼ਹਿਰ), 31 ਅਗਸਤ (ਬੂਥਗੜ੍ਹੀਆ)- ਪੰਜਾਬ ਸੂਬੇ ਦੇ ਅੰਦਰ ਰਾਜ ਕਰ ਰਹੀ ਪੰਜਾਬ ਦੀ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੇ ਵਲੋਂ ਵੱਖ-ਵੱਖ ਹਲਕਿਆਂ ਦੇ ਅੰਦਰ ਨੌਜਵਾਨਾਂ ਨੂੰ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਤੇ ਮਨੀਸ਼ ਸਸੋਦਿਆ ਦੀ ਅਗੁਵਾਈ ਦੇ ਵਿਚ ਵੱਖ-ਵੱਖ ਹਲਕਿਆ ਤੋਂ ਜ਼ਿੰਮੇਵਾਰੀਆਂ ਸੌਪੀਆ ਗਈਆਂ। ਜਿਸ ਦੇ ਵਿਚ ਨੌਜਵਾਨ ਆਗੂ ਸ਼ਾਮ ਸੁੰਦਰ ਸੇਠੀ ਭੂੰਬਲਾ ਮਾਲੇਵਾਲ ਨੂੰ ਆਮ ਆਦਮੀ ਪਾਰਟੀ ਦੇ ਵਲੋਂ ਹਲਕਾ ਬਲਾਚੌਰ ਦਾ ਯੂਥ ਬਲਾਕ ਕੋਆਡੀਨੇਟਰ ਨਿਯੁਕਤ ਕੀਤਾ ਗਿਆ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵ ਨਿਯੁਕਤ ਯੂਥ ਬਲਾਕ ਕੋਆਡੀਨੇਟਰ ਸ਼ਾਮ ਸੁੰਦਰ ਸੇਠੀ ਚੌਧਰੀ ਨੇ ਕਿਹਾ ਕਿ ਪਾਰਟੀ ਦੇ ਵਲੋਂ ਮੇਰੇ ਤੇ ਵਿਸ਼ਵਾਸ ਭਰੋਸਾ ਕਰਕੇ ਸੌਪੀ ਮੈਨੂੰ ਇਹ ਜ਼ਿੰਮੇਵਾਰੀ ਮੈਂ ਪੂਰੀ ਤਨਦੇਹੀ ਨਾਲ ਨਿਭਾਵਾਗਾਂ ਤੇ ਜ਼ਿਲ੍ਹਾਂ ਨਵਾਂਸ਼ਹਿਰ ਦੇ ਸਮੂਹ ਨੌਜਵਾਨ ਯੂਥ ਨੂੰ ਵੱਧ ਤੋਂ ਵੱਧ ਪਾਰਟੀ ਦੇ ਨਾਲ ਜੋੜ ਕੇ ਹਲਕਾ ਬਲਾਚੌਰ ਦੇ ਅੰਦਰ ਆਮ ਦੇ ਆਦਮੀ ਪਾਰਟੀ ਨੂੰ ਮਜ਼ਬੂਤ ਕੀਤਾ ਜਾਵੇਗਾ।
ਇਸ ਮੌਕੇ ਸੇਠੀ ਚੌਧਰੀ ਵਲੋਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ, ਵਿਧਾਇਕ ਸ਼ੰਤੋਸ ਕਟਾਰੀਆ, ਅਸ਼ੋਕ ਕਟਾਰੀਆ ਆਪ ਆਗੂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਯੂਥ ਹਲਕਾ ਪ੍ਰਧਾਨ ਕਰਨਵੀਰ ਕਟਾਰੀਆ ਤੇ ਸਮੁੱਚੀ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ। ਜਿਨ੍ਹਾਂ ਦੀ ਕੋਸ਼ਿਸ਼ਾਂ ਸਦਕਾ ਮੈਨੂੰ ਇਹ ਹਲਕੇ ਦੇ ਵਿਚ ਪਾਰਟੀ ਦੇ ਵਲੋਂ ਵੱਡਾ ਮਾਣ ਸਨਮਾਨ ਬਖਸ਼ਿਆ ਗਿਆ ਹੈ।