31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਏਅਰ ਇੰਡੀਆ ਦੀ ਦਮਾਮ-ਦਿੱਲੀ ਫਲਾਈਟ ਨੂੰ ਮਿਲੀ ਬੰਬ ਦੀ ਧਮਕੀ, ਅਹਿਮਦਾਬਾਦ ਵਿਚ ਸੁਰੱਖਿਅਤ ਲੈਂਡਿੰਗ

ਅਹਿਮਦਾਬਾਦ, 31 ਅਗਸਤ- ਅਹਿਮਦਾਬਾਦ ਹਵਾਈ ਅੱਡੇ 'ਤੇ ਸੋਮਵਾਰ ਸ਼ਾਮ ਉਸ ਵੇਲੇ ਹਫੜਾ-ਦਫੜੀ....

Ad Position 21
No active advertisement
ਅਜੀਤ ਡੈਸਕ 31-08-2026

ਅਹਿਮਦਾਬਾਦ, 31 ਅਗਸਤ- ਅਹਿਮਦਾਬਾਦ ਹਵਾਈ ਅੱਡੇ 'ਤੇ ਸੋਮਵਾਰ ਸ਼ਾਮ ਉਸ ਵੇਲੇ ਹਫੜਾ-ਦਫੜੀ ਮਚ ਗਈ, ਜਦੋਂ ਦਮਾਮ ਤੋਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ ਉਡਾਣ ਨੂੰ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਅਹਿਮਦਾਬਾਦ ਵੱਲ ਮੋੜ ਦਿੱਤਾ ਗਿਆ। ਜਹਾਜ਼ ਵਿਚ 32 ਯਾਤਰੀ ਸਵਾਰ ਸਨ। ਜਾਣਕਾਰੀ ਮੁਤਾਬਕ, ਉਡਾਣ ਭਰਨ ਤੋਂ ਬਾਅਦ ਏਅਰ ਹੋਸਟੈੱਸ ਨੂੰ ਜਹਾਜ਼ ਦੇ ਟਾਇਲਟ ਵਿਚੋਂ ਇਕ ਕਾਗਜ਼ ਦੀ ਪਰਚੀ ਮਿਲੀ, ਜਿਸ 'ਤੇ ਅੰਗਰੇਜ਼ੀ ਵਿਚ ਸਿਰਫ਼ ‘ਬੰਬ’ ਲਿਖਿਆ ਹੋਇਆ ਸੀ। ਪਰਚੀ ਮਿਲਦੇ ਹੀ ਕਰੂ ਮੈਂਬਰਾਂ ਨੇ ਤੁਰੰਤ ਪਾਇਲਟ ਅਤੇ ਸਬੰਧਤ ਸੁਰੱਖਿਆ ਏਜੰਸੀਆਂ ਨੂੰ ਸੂਚਿਤ ਕੀਤਾ।

ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਜਹਾਜ਼ ਨੂੰ ਨਜ਼ਦੀਕੀ ਢੁਕਵੇਂ ਹਵਾਈ ਅੱਡੇ, ਸਰਦਾਰ ਵੱਲਭਭਾਈ ਪਟੇਲ ਅੰਤਰਰਾਸ਼ਟਰੀ ਹਵਾਈ ਅੱਡੇ, ਅਹਿਮਦਾਬਾਦ ਵੱਲ ਡਾਇਵਰਟ ਕਰਨ ਦਾ ਫੈਸਲਾ ਕੀਤਾ ਗਿਆ। ਜਹਾਜ਼ ਦੇ ਅਹਿਮਦਾਬਾਦ ਵਿਚ ਸੁਰੱਖਿਅਤ ਲੈਂਡ ਕਰਨ ਤੋਂ ਬਾਅਦ ਸਾਰੇ 32 ਯਾਤਰੀਆਂ ਨੂੰ ਸੁਰੱਖਿਅਤ ਤਰੀਕੇ ਨਾਲ ਬਾਹਰ ਕੱਢ ਲਿਆ ਗਿਆ। ਘਟਨਾ ਤੋਂ ਬਾਅਦ ਸੁਰੱਖਿਆ ਏਜੰਸੀਆਂ ਵਲੋਂ ਜਹਾਜ਼ ਦੀ ਜਾਂਚ ਕੀਤੀ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ।

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ 'ਇਕ ਸ਼ਾਮ ਭਗਵਾਨ ਸ਼ਿਵ ਦੇ ਨਾਮ' ਸਮਾਗਮ ਵਿਚ ਪਹੁੰਚੇ ਅਗਲੀ ਖ਼ਬਰ 140 ਸਾਲ ਪੁਰਾਣਾ ‘ਲਿਟਲ ਰੈੱਡ ਹਾਊਸ’ ਅੱਗ ਨਾਲ ਤਬਾਹ
Ad Position 24