31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਅਸਾਮ ’ਚ ਪਾਕਿਸਤਾਨ-ਅਧਾਰਿਤ ਸ਼ਹਿਜ਼ਾਦ ਭੱਟੀ ਅੱਤਵਾਦੀ ਨੈੱਟਵਰਕ ਨਾਲ ‘’ਸਬੰਧਾਂ’’ ਲਈ ਵਿਅਕਤੀ ਗ੍ਰਿਫ਼ਤਾਰ

ਗੁਹਾਟੀ, 31 ਅਗਸਤ (ਪੀ.ਟੀ.ਆਈ.) ਅਸਾਮ ਪੁਲਿਸ ਨੇ ਸੋਮਵਾਰ ਨੂੰ ਕਾਮਰੂਪ ਜ਼ਿਲ੍ਹੇ ਤੋਂ ਇੱਕ ਵਿਅਕਤੀ ਨੂੰ ਪਾਕਿਸਤਾਨ-ਅਧਾਰਿਤ ਸ਼ਹਿਜ਼ਾਦ ਭੱਟੀ ਨੈੱਟਵਰਕ ਨਾਲ ਜੁੜੇ ਇੱਕ ਅੱਤਵਾਦੀ ਮਾਡਿਊਲ ਵਿੱਚ ਕਥਿਤ ਸ਼ਮੂਲੀਅਤ ਲਈ ....

Ad Position 21
No active advertisement
ਅਜੀਤ ਡੈਸਕ 31-08-2026

ਗੁਹਾਟੀ, 31 ਅਗਸਤ (ਪੀ.ਟੀ.ਆਈ.) ਅਸਾਮ ਪੁਲਿਸ ਨੇ ਸੋਮਵਾਰ ਨੂੰ ਕਾਮਰੂਪ ਜ਼ਿਲ੍ਹੇ ਤੋਂ ਇੱਕ ਵਿਅਕਤੀ ਨੂੰ ਪਾਕਿਸਤਾਨ-ਅਧਾਰਿਤ ਸ਼ਹਿਜ਼ਾਦ ਭੱਟੀ ਨੈੱਟਵਰਕ ਨਾਲ ਜੁੜੇ ਇੱਕ ਅੱਤਵਾਦੀ ਮਾਡਿਊਲ ਵਿੱਚ ਕਥਿਤ ਸ਼ਮੂਲੀਅਤ ਲਈ ਗ੍ਰਿਫ਼ਤਾਰ ਕੀਤਾ ਹੈ। ਰਾਜ ਪੁਲਿਸ ਦੇ ਮੁੱਖ ਜਨਸੰਪਰਕ ਅਧਿਕਾਰੀ ਨੇ ਕਿਹਾ ਕਿ ਸਪੈਸ਼ਲ ਟਾਸਕ ਫੋਰਸ (ਐੱਸ ਟੀ ਐੱਫ) ਨੇ ਚਾਂਗਸਾਰੀ ਪੁਲਿਸ ਥਾਣੇ ਦੀ ਹੱਦ ਅਧੀਨ ਗੌਰੀਪੁਰ ਤੋਂ ਅੱਤਵਾਦੀ ਨੈੱਟਵਰਕ ਦੇ ਸ਼ੱਕੀ ਆਪਰੇਟਿਵ ਨੂੰ ਕਾਬੂ ਕੀਤਾ। 

 “ਕਾਬੂ ਕੀਤੇ ਵਿਅਕਤੀ ਦੀ ਪਛਾਣ ਮ੍ਰਿਗੇਨ ਸਲੋਈ (31) ਵਜੋਂ ਹੋਈ ਹੈ। ਕਾਰਵਾਈ ਦੌਰਾਨ ਉਸ ਦੇ ਕਬਜ਼ੇ ਵਿੱਚੋਂ ਇਲੈਕਟ੍ਰਾਨਿਕ ਉਪਕਰਣਾਂ ਅਤੇ ਦਸਤਾਵੇਜ਼ਾਂ ਸਮੇਤ ਇਤਰਾਜ਼ਯੋਗ ਸਮੱਗਰੀ ਜ਼ਬਤ ਕੀਤੀ ਗਈ ਹੈ।ਇਸ ਗ੍ਰਿਫ਼ਤਾਰੀ ਨਾਲ ਸ਼ਹਿਜ਼ਾਦ ਭੱਟੀ ਨੈੱਟਵਰਕ ਦੇ ਸਬੰਧ ਵਿੱਚ ਕਾਬੂ ਕੀਤੇ ਗਏ ਲੋਕਾਂ ਦੀ ਕੁੱਲ ਗਿਣਤੀ ਪੰਜ ਹੋ ਗਈ ਹੈ। ਅੱਤਵਾਦੀ ਨੈੱਟਵਰਕ ਨਾਲ ਜੁੜੀਆਂ ਪਹਿਲਾਂ ਦੀਆਂ ਗ੍ਰਿਫ਼ਤਾਰੀਆਂ ਧੁਬਰੀ, ਚਿਰਾਂਗ, ਬਾਰਪੇਟਾ ਅਤੇ ਹੈਲਾਕਾਂਡੀ ਜ਼ਿਲ੍ਹਿਆਂ ਵਿੱਚ ਕੀਤੀਆਂ ਗਈਆਂ ਸਨ। 

 ਅਸਾਮ ਪੁਲਿਸ ਦੇ ਬੁਲਾਰੇ ਨੇ ਕਿਹਾ, “ਨਲਬਾੜੀ ਜ਼ਿਲ੍ਹੇ ਦੇ ਬੇਲਸੋਰ ਦਾ ਸਥਾਈ ਵਸਨੀਕ ਮ੍ਰਿਗੇਨ ਸਲੋਈ ਲਗਭਗ ਇੱਕ ਸਾਲ ਤੋਂ ਚਾਂਗਸਾਰੀ ਵਿੱਚ ਇੱਕ ਨਿੱਜੀ ਕੰਪਨੀ ਵਿੱਚ ਕੰਮ ਕਰ ਰਿਹਾ ਸੀ। ਉਸ ਨੂੰ ਸੋਮਵਾਰ ਤੜਕੇ ਇੱਕ ਕਿਰਾਏ ਦੇ ਮਕਾਨ ਤੋਂ ਕਾਬੂ ਕੀਤਾ ਗਿਆ। ਜਾਂਚ ਦੌਰਾਨ ਪਤਾ ਲੱਗਾ ਕਿ ਉਹ ਪਾਕਿਸਤਾਨ-ਅਧਾਰਿਤ ਕਈ ਵਿਅਕਤੀਆਂ ਦੇ ਸੰਪਰਕ ਵਿੱਚ ਸੀ, ਜਿਨ੍ਹਾਂ ਦੇ ਸ਼ਹਿਜ਼ਾਦ ਭੱਟੀ ਨੈੱਟਵਰਕ ਨਾਲ ਜੁੜੇ ਹੋਣ ਦਾ ਸ਼ੱਕ ਹੈ।”   ਉਸ ਨੇ ਅੱਗੇ ਕਿਹਾ ਕਿ ਇਹ ਕਾਰਵਾਈ ਐੱਸ.ਟੀ.ਐੱਫ. ਵੱਲੋਂ ਕੱਟੜਪੰਥੀ ਅਤੇ ਰਾਸ਼ਟਰ-ਵਿਰੋਧੀ ਨੈੱਟਵਰਕਾਂ ਅਤੇ ਉਨ੍ਹਾਂ ਦੇ ਆਪਰੇਟਿਵਾਂ ਵਿਰੁੱਧ ਲਗਾਤਾਰ ਜਾਂਚ ਅਤੇ ਕਾਰਵਾਈ ਦਾ ਹਿੱਸਾ ਸੀ।

Ad Position 22
No active advertisement
ਪਿਛਲੀ ਖ਼ਬਰ ਚੋਣ ਕਮਿਸ਼ਨ ਦੇਸ਼ ਦੀ ਆਬਾਦੀ ਘਟਾ ਕੇ 50 ਕਰੋੜ ਕਰ ਦੇਵੇਗਾ-ਕੇਜਰੀਵਾਲ ਅਗਲੀ ਖ਼ਬਰ ਸੁਪਰੀਮ ਕੋਰਟ ਨੇ ਤੇਜ਼ਾਬ ਦੀ ਵਿਕਰੀ ’ਤੇ ਪਾਬੰਦੀ ਬਾਰੇ ਕੇਂਦਰ ਤੋਂ ਮੰਗਿਆ ਜਵਾਬ
Ad Position 24