ਜ਼ੀਰਕਪੁਰ (ਮੁਹਾਲੀ), 1 ਸਤੰਬਰ (ਮਨਿੰਦਰ ਸਿੰਘ) - ਅੱਜ ਸਵੇਰੇ ਦਸਮੇਸ਼ ਨਗਰ ਵਿਚ ਇਕ ਔਰਤ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾਗਿਆ।। ਘਟਨਾ ਤੋਂ ਬਾਅਦ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਿਆ। ਜਾਣਕਾਰੀ ਮਿਲਣ 'ਤੇ ਪੁਲਿਸ ਟੀਮ ਤੁਰੰਤ ਮੌਕੇ 'ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।ਮੁੱਢਲੀ ਜਾਣਕਾਰੀ ਅਨੁਸਾਰ ਮ੍ਰਿਤਕਾ ਦੀ ਪਛਾਣ ਪੂਨਮ (37) ਵਜੋਂ ਹੋਈ ਹੈ। ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਔਰਤ ਦਾ ਆਪਣੇ ਪਹਿਲੇ ਪਤੀ ਨਾਲ ਝਗੜਾ ਚਲ ਰਿਹਾ ਸੀ। ਪੁਲਿਸ ਦੇ ਅਨੁਸਾਰ ਔਰਤ ਦੇ ਸਰੀਰ 'ਤੇ ਤਿੰਨ ਤੋਂ ਚਾਰ ਚਾਕੂ ਦੇ ਜ਼ਖ਼ਮ ਮਿਲੇ ਹਨ।
ਜਾਣਕਾਰੀ ਅਨੁਸਾਰ ਪੂਨਮ ਪਿਛਲੇ ਦੋ ਤੋਂ ਢਾਈ ਸਾਲਾਂ ਤੋਂ ਆਪਣੇ ਦੂਜੇ ਪਤੀ ਨਾਲ ਦਸ਼ਮੇਸ਼ ਨਗਰ ਵਿਚ ਰਹਿ ਰਹੀ ਸੀ। ਉਸ ਦਾ ਪਹਿਲਾ ਪਤੀ ਵੀ ਉਸ ਨੂੰ ਫ਼ੋਨ ਕਰਕੇ ਮਿਲਣ ਆਇਆ ਸੀ। ਦੱਸਿਆ ਗਿਆ ਹੈ ਕਿ ਮੰਗਲਵਾਰ ਸਵੇਰੇ ਦੋਵਾਂ ਵਿਚ ਝਗੜਾ ਹੋਇਆ ਸੀ ਅਤੇ ਇਸ ਦੌਰਾਨ ਚਾਕੂ ਮਾਰਨ ਦਾ ਸ਼ੱਕ ਹੈ।ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਹੈ ਅਤੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ।
ਤਾਜ਼ਾ ਖ਼ਬਰਾਂ
Free
37 ਸਾਲਾ ਔਰਤ ਦਾ ਚਾਕੂ ਮਾਰ ਕੇ ਕਤਲ
ਜ਼ੀਰਕਪੁਰ (ਮੁਹਾਲੀ), 1 ਸਤੰਬਰ (ਮਨਿੰਦਰ ਸਿੰਘ) - ਅੱਜ ਸਵੇਰੇ ਦਸਮੇਸ਼ ਨਗਰ ਵਿਚ ਇਕ ਔਰਤ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾਗਿਆ।। ਘਟਨਾ ਤੋਂ ਬਾਅਦ ਦੋਸ਼ੀ ਮੌਕੇ...
ਅਜੀਤ ਡੈਸਕ
01-09-2026