ਲਾਲੜੂ (ਮੁਹਾਲੀ) 1 ਸਤੰਬਰ (ਰਾਜਬੀਰ ਸਿੰਘ) - ਕੰਢੀ ਖੇਤਰ ਵਿਚ ਪੈਂਦੇ ਕੰਢੀ ਏ.ਪੀ. ਫੀਡਰਾਂ ਨੂੰ 18-20 ਘੰਟੇ ਬਿਜਲੀ ਸਪਲਾਈ ਦੇਣ ਦੀ ਮੰਗ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ ’ਤੇ ਜਾਮ ਲਗਾਇਆ ਗਿਆ। ਇਸ ਦੌਰਾਨ ਮੌਕੇ ’ਤੇ ਪੁੱਜੇ ਪਾਵਰਕਾਮ ਦੇ ਐਕਸੀਅਨ ਵਲੋਂ ਕਿਸਾਨਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਉਨ੍ਹਾਂ ਦੀ ਮੰਗ 15 ਸਤੰਬਰ ਤੱਕ ਪੂਰੀ ਕਰ ਦਿੱਤੀ ਜਾਵੇਗੀ। ਭਰੋਸੇ ਮਗਰੋਂ ਕਿਸਾਨਾਂ ਨੇ ਜਾਮ ਖੋਲ੍ਹ ਦਿੱਤਾ। ਜਾਮ ਕਾਰਨ ਕੌਮੀ ਮਾਰਗ ’ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਅਤੇ ਆਵਾਜਾਈ ਪ੍ਰਭਾਵਿਤ ਹੋਈ।
ਤਾਜ਼ਾ ਖ਼ਬਰਾਂ
Free
ਕੰਢੀ ਏ.ਪੀ. ਫੀਡਰਾਂ ਨੂੰ 18-20 ਘੰਟੇ ਬਿਜਲੀ ਦੇਣ ਦੀ ਮੰਗ ਨੂੰ ਲੈ ਕੇ ਕਿਸਾਨਾਂ ਵਲੋਂ ਹਾਈਵੇ ਜਾਮ
ਲਾਲੜੂ (ਮੁਹਾਲੀ) 1 ਸਤੰਬਰ (ਰਾਜਬੀਰ ਸਿੰਘ) - ਕੰਢੀ ਖੇਤਰ ਵਿਚ ਪੈਂਦੇ ਕੰਢੀ ਏ.ਪੀ. ਫੀਡਰਾਂ ਨੂੰ 18-20 ਘੰਟੇ ਬਿਜਲੀ ਸਪਲਾਈ ਦੇਣ ਦੀ ਮੰਗ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਅੰਬਾਲਾ-ਚੰਡੀਗੜ੍ਹ...
ਅਜੀਤ ਡੈਸਕ
01-09-2026