01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਸੋਨਾ ਚੋਰੀ ਮਾਮਲੇ ’ਚ ਕਿਸਾਨਾਂ ਵਲੋਂ ਥਾਣਾ ਦਿੜ੍ਹਬਾ ਅੱਗੇ ਧਰਨਾ ਲਗਾਇਆ ਗਿਆ

ਦਿੜਬਾ ਮੰਡੀ (ਸੰਗਰੂਰ), 1 ਸਤੰਬਰ (ਜਸਵੀਰ ਸਿੰਘ ਔਜਲਾ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ...

Ad Position 21
repet_subhas-goyals [Copy P29]
ਅਜੀਤ ਡੈਸਕ 01-09-2026

ਦਿੜਬਾ ਮੰਡੀ (ਸੰਗਰੂਰ), 1 ਸਤੰਬਰ (ਜਸਵੀਰ ਸਿੰਘ ਔਜਲਾ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਦਿੜ੍ਹਬਾ ਵਲੋਂ ਅੱਜ ਸੋਨਾ ਚੋਰੀ ਦੇ ਮਾਮਲੇ ਨੂੰ ਲੈ ਕੇ ਥਾਣਾ ਦਿੜ੍ਹਬਾ ਅੱਗੇ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਬਲਾਕ ਦਿੜ੍ਹਬਾ ਦੇ ਪ੍ਰਧਾਨ ਹਰਜੀਤ ਸਿੰਘ ਮਹਿਲਾ ਅਤੇ ਜ਼ਿਲ੍ਹਾ ਖ਼ਜ਼ਾਨਚੀ ਅਮਨਦੀਪ ਸਿੰਘ ਮਹਿਲਾ ਨੇ ਦੱਸਿਆ ਕਿ 7 ਅਗਸਤ ਨੂੰ ਮਨਜੀਤ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਦਿੜ੍ਹਬਾ ਦੇ ਘਰੋਂ 12 ਤੋਲੇ ਸੋਨਾ ਅਤੇ 95 ਹਜ਼ਾਰ ਰੁਪਏ ਚੋਰੀ ਹੋ ਗਏ ਸਨ।

ਆਗੂਆਂ ਨੇ ਦੱਸਿਆ ਕਿ ਪੁਲਿਸ ਥਾਣਾ ਦਿੜ੍ਹਬਾ ਵਲੋਂ ਇਸ ਮਾਮਲੇ ਵਿਚ 74 ਗ੍ਰਾਮ ਸੋਨਾ ਬਰਾਮਦ ਕਰਨ ਦੀ ਗੱਲ ਆਖੀ ਗਈ ਸੀ। ਐੱਸ.ਐੱਚ.ਓ. ਵਲੋਂ ਦੱਸਿਆ ਗਿਆ ਕਿ ਕੁਲਦੀਪ ਸਿੰਘ ਪੁੱਤਰ ਦਲੇਲ ਸਿੰਘ ਵਾਸੀ ਦਿੜ੍ਹਬਾ ਨੇ ਸੋਨੇ ਦੀ ਚੋਰੀ ਕੀਤੀ ਸੀ, ਜਿਸ ਸਬੰਧੀ ਐੱਫ.ਆਈ.ਆਰ. ਦਰਜ ਕਰਕੇ ਪੁੱਛਗਿੱਛ ਦੌਰਾਨ ਸੋਨਾ ਬਰਾਮਦ ਕੀਤਾ ਗਿਆ। ਪੁਲਿਸ ਮੁਤਾਬਕ ਕੁਲਦੀਪ ਸਿੰਘ ਨੇ ਬਾਕੀ ਸੋਨਾ ਆਪਣੇ ਪਿਤਾ ਦਲੇਲ ਸਿੰਘ ਕੋਲ ਹੋਣ ਦੀ ਗੱਲ ਦੱਸੀ ਹੈ, ਪਰ ਪਰਿਵਾਰ ਦਾ ਦੋਸ਼ ਹੈ ਕਿ ਪੁਲਿਸ ਵਲੋਂ ਦਲੇਲ ਸਿੰਘ ਨੂੰ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ।

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਪ੍ਰੋਗਰਾਮ ਸੱਥ ਤਹਿਤ ਪਿੰਡ ਤੀੜਾ ਨਿਊ ਚੰਡੀਗੜ੍ਹ ਪੁੱਜੇ ਅਗਲੀ ਖ਼ਬਰ ਭੇਦਭਰੇ ਹਾਲਾਤ ਵਿਚ ਨਾਬਾਲਗ ਲਾਪਤਾ, ਪਿਤਾ ਨੇ ਕਿਸੇ ਸਾਜ਼ਿਸ਼ ਦੀ ਜਤਾਇਆ ਅੰਦੇਸ਼ਾ
Ad Position 24