01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਸਿਹਤ ਖ਼ਰਾਬ ਹੋਣ ਕਾਰਨ ਸਮਾਜਸੇਵੀ ਆਗੂ ਅੰਨਾ ਹਜ਼ਾਰੇ ਹਸਪਤਾਲ ’ਚ ਦਾਖਲ

ਮੁੰਬਈ, 1 ਸਤੰਬਰ (ਪੀ.ਟੀ.ਆਈ.)-ਸਮਾਜਿਕ ਕਾਰਕੁੰਨ ਅੰਨਾ ਹਜ਼ਾਰੇ ਨੂੰ ਖੂਨ ਦੀਆਂ ਜਾਂਚ ਰਿਪੋਰਟਾਂ ਵਿਚ ਗੁਰਦੇ ਦੀ ਇਨਫੈਕਸ਼ਨ ਦਾ ਸੰਕੇਤ ਮਿਲਣ ਤੋਂ ਬਾਅਦ ਮੁੰਬਈ ਦੇ ਇਕ ਹਸਪਤਾਲ ਵਿਚ ਦਾਖਲ ..

Ad Position 21
repet_subhas-goyals [Copy P29]
ਅਜੀਤ ਡੈਸਕ 01-09-2026

ਮੁੰਬਈ, 1 ਸਤੰਬਰ (ਪੀ.ਟੀ.ਆਈ.)-ਸਮਾਜਿਕ ਕਾਰਕੁੰਨ ਅੰਨਾ ਹਜ਼ਾਰੇ ਨੂੰ ਖੂਨ ਦੀਆਂ ਜਾਂਚ ਰਿਪੋਰਟਾਂ ਵਿਚ ਗੁਰਦੇ ਦੀ ਇਨਫੈਕਸ਼ਨ ਦਾ ਸੰਕੇਤ ਮਿਲਣ ਤੋਂ ਬਾਅਦ ਮੁੰਬਈ ਦੇ ਇਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੇ ਸਹਿਯੋਗੀ ਨੇ ਦੱਸਿਆ ਕਿ ਹਜ਼ਾਰੇ (89) ਨੂੰ ਸੋਮਵਾਰ ਰਾਤ ਅਹਿਮਦਨਗਰ ਜ਼ਿਲ੍ਹੇ ਦੇ ਆਪਣੇ ਜੱਦੀ ਪਿੰਡ ਰਾਲੇਗਣ ਸਿੱਧੀ ਤੋਂ ਦੱਖਣੀ ਮੁੰਬਈ ਦੇ ਬੰਬੇ ਹਸਪਤਾਲ ਲਿਆਂਦਾ ਗਿਆ, ਜਿੱਥੇ ਉਨ੍ਹਾਂ ਨੂੰ ਸ਼ੁਰੂਆਤੀ ਇਲਾਜ ਲਈ ਇਕ ਸਥਾਨਕ ਮੈਡੀਕਲ ਸਹੂਲਤ ਵਿਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦੇ ਸਹਾਇਕ ਦੱਤਾ ਅਵਾਰੀ ਨੇ ਦੱਸਿਆ ਕਿ ਅੰਨਾ ਦੀਆਂ ਖੂਨ ਦੀਆਂ ਰਿਪੋਰਟਾਂ ਮੁਤਾਬਿਕ, ਉਨ੍ਹਾਂ ਨੂੰ ਗੁਰਦੇ ਦੀ ਇਨਫੈਕਸ਼ਨ ਸੀ ਪਰ ਹੁਣ ਉਹ ਠੀਕ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਚਲਾਉਣ ਵਾਲੇ ਨੂੰ ਪਿਛਲੇ ਹਫ਼ਤੇ ਅਹਿਮਦਨਗਰ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਅਤੇ ਉਹ ਠੀਕ ਹੋ ਗਏ ਸਨ। ਬੰਬੇ ਹਸਪਤਾਲ ਦੇ ਡਾਕਟਰ ਹਜ਼ਾਰੇ ਦੀ ਹਾਲਤ ਦਾ ਵਿਸਥਾਰਪੂਰਵਕ ਮੁਲਾਂਕਣ ਕਰ ਰਹੇ ਹਨ।

Ad Position 22
No active advertisement
ਪਿਛਲੀ ਖ਼ਬਰ ਰੂਸ ਵਲੋਂ ਯੂਕਰੇਨ ’ਤੇ ਤਾਜ਼ਾ ਹਮਲੇ-ਭਾਰਤੀ ਸਮੇਤ 12 ਮੌਤਾਂ ਅਗਲੀ ਖ਼ਬਰ ਚਿਰਾਗ ਪਾਸਵਾਨ ਨੂੰ ਜਾਨੋ ਮਾਰਨ ਦੀ ਮਿਲੀ ਧਮਕੀ
Ad Position 24