01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਦਿੱਲੀ ਜਾ ਰਹੀ ਇੰਡੀਗੋ ਉਡਾਣ ਦੇ ਇੰਜਣ ’ਚ ਤਕਨੀਕੀ ਖ਼ਰਾਬੀ ਹੋਣ ਤੋਂ ਬਾਅਦ ਗੋਆ ’ਚ ਹੰਗਾਮੀ ਲੈਂਡਿੰਗ

ਪਣਜੀ, 1 ਸਤੰਬਰ (ਪੀ.ਟੀ.ਆਈ.)-ਮੰਗਲਵਾਰ ਨੂੰ 229 ਯਾਤਰੀਆਂ ਨੂੰ ਲੈ ਕੇ ਦਿੱਲੀ ਜਾ ਰਹੀ ਇੰਡਗੋ ਉਡਾਣ ਨੇ ਉਡਾਣ ਭਰਨ ਤੋਂ ਲਗਭਗ 30 ਮਿੰਟ ਬਾਅਦ ਗੋਆ ਵਾਪਸੀ ਕੀਤੀ ਅਤੇ ਹਵਾ ਵਿੱਚ ਜਹਾਜ਼ ...

Ad Position 21
repet_subhas-goyals [Copy P29]
ਅਜੀਤ ਡੈਸਕ 01-09-2026

ਪਣਜੀ, 1 ਸਤੰਬਰ (ਪੀ.ਟੀ.ਆਈ.)-ਮੰਗਲਵਾਰ ਨੂੰ 229 ਯਾਤਰੀਆਂ ਨੂੰ ਲੈ ਕੇ ਦਿੱਲੀ ਜਾ ਰਹੀ ਇੰਡਗੋ ਉਡਾਣ ਨੇ ਉਡਾਣ ਭਰਨ ਤੋਂ ਲਗਭਗ 30 ਮਿੰਟ ਬਾਅਦ ਗੋਆ ਵਾਪਸੀ ਕੀਤੀ ਅਤੇ ਹਵਾ ਵਿੱਚ ਜਹਾਜ਼ ਦੇ ਇੱਕ ਇੰਜਣ ਦੇ ਫੇਲ੍ਹ ਹੋਣ ਤੋਂ ਬਾਅਦ ਮਨੋਹਰ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕੀਤੀ। ਸੂਤਰਾਂ ਨੇ ਇਹ ਜਾਣਕਾਰੀ ਦਿੰਦਿੰਆਂ ਦੱਸਿਆ ਕਿ ਬੇਸ਼ੱਕ, ਜਹਾਜ਼ ਨੇ ਉੱਤਰੀ ਗੋਆ ਦੇ ਮੋਪਾ ਸਥਿਤ ਹਵਾਈ ਅੱਡੇ ‘ਤੇ ਸੁਰੱਖਿਅਤ ਲੈਂਡਿੰਗ ਕੀਤੀ।

ਇੰਡੀਗੋ ਉਡਾਣ 6 ਈ 2102, ਜੋ ਸਵੇਰੇ 9.16 ਵਜੇ ਗੋਆ ਤੋਂ ਦਿੱਲੀ ਲਈ ਰਵਾਨਾ ਹੋਈ ਸੀ, ਆਪਣੇ ਇੱਕ ਇੰਜਣ ਵਿੱਚ ਖਰਾਬੀ ਦੀ ਸੂਚਨਾ ਦੇਣ ਤੋਂ ਬਾਅਦ ਗੋਆ ਵਾਪਸ ਆ ਗਈ।  ਏਅਰ ਟ੍ਰੈਫਿਕ ਕੰਟਰੋਲ (ਏ ਟੀ ਸੀ) ਨੇ ਲਗਭਗ 9.30 ਵਜੇ ਪੂਰੀ ਐਮਰਜੈਂਸੀ ਐਲਾਨੀ ਅਤੇ ਜਹਾਜ਼ ਨੇ ਸਵੇਰੇ 9.51 ਵਜੇ ਰਨਵੇ 28 ‘ਤੇ ਸੁਰੱਖਿਅਤ ਲੈਂਡਿੰਗ ਕੀਤੀ,” ਇੱਕ ਸੂਤਰ ਨੇ ਕਿਹਾ।ਹਵਾਈ ਅੱਡੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਜਹਾਜ਼ ਵਿੱਚ 229 ਯਾਤਰੀ ਸਵਾਰ ਸਨ।

“ਉਡਾਣ ਆਪਣੇ ਇੱਕ ਇੰਜਣ ਵਿੱਚ ਖਰਾਬੀ ਆਉਣ ਤੋਂ ਬਾਅਦ ਵਾਪਸ ਆਈ,” ਅਧਿਕਾਰੀ ਨੇ ਕਿਹਾ।ਇੰਡੀਗੋ  ਦੇ ਇੱਕ ਬੁਲਾਰੇ ਨੇ ਇੱਕ ਬਿਆਨ ਵਿੱਚ ਕਿਹਾ, “ਉੱਤਰੀ ਗੋਆ ਤੋਂ ਦਿੱਲੀ ਜਾ ਰਹੀ ਇੰਡਗੋ ਉਡਾਣ 6 ਈ 2102 ਦੇ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਇੱਕ ਤਕਨੀਕੀ ਸਮੱਸਿਆ ਦਾ ਪਤਾ ਲੱਗਿਆ।” ਏਅਰਲਾਈਨ ਨੇ ਕਿਹਾ,”ਮਿਆਰੀ ਸੰਚਾਲਨ ਪ੍ਰਕਿਰਿਆ ਦੇ ਅਨੁਸਾਰ, ਸਬੰਧਤ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ, ਅਤੇ ਪਾਇਲਟਾਂ ਨੇ ਵਾਪਸ ਮੁੜ ਕੇ ਜਹਾਜ਼ ਨੂੰ ਮਨੋਹਰ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸੁਰੱਖਿਅਤ ਲੈਂਡ ਕਰਵਾਇਆ,” । ਜਹਾਜ਼ ਇਸ ਸਮੇਂ ਰੱਖ-ਰਖਾਅ ਜਾਂਚਾਂ ਵਿੱਚੋਂ ਲੰਘ ਰਿਹਾ ਹੈ ਅਤੇ ਸਾਰੀਆਂ ਲੋੜੀਂਦੀਆਂ ਮਨਜ਼ੂਰੀਆਂ ਪ੍ਰਾਪਤ ਕਰਨ ਤੋਂ ਬਾਅਦ ਸੇਵਾਵਾਂ ਮੁੜ ਸ਼ੁਰੂ ਕਰੇਗਾ। ਗਾਹਕਾਂ ਨੂੰ ਉਨ੍ਹਾਂ ਦੀ ਮੰਜ਼ਿਲ ਤੱਕ ਪਹੁੰਚਾਉਣ ਲਈ ਵਿਕਲਪਿਕ ਪ੍ਰਬੰਧ ਵੀ ਕੀਤੇ ਹਨ।

Ad Position 22
No active advertisement
ਪਿਛਲੀ ਖ਼ਬਰ ਕੋਲਕਾਤਾ ਹਾਈ ਕੋਰਟ ਦੇ ਹੁਕਮ: ਮਹੂਆ ਮੋਇਤਰਾ ਦੇ ਹਲਕੇ ਦੇ ਦੌਰੇ ਦੌਰਾਨ ਦੋ ਪੁਲਿਸ ਕਰਮਚਾਰੀ ਉਨ੍ਹਾਂ ਦੇ ਨਾਲ ਹੋਣਗੇ ਅਗਲੀ ਖ਼ਬਰ ਭਾਰਤ ’ਚ ਫੈਟੀ ਲੀਵਰ ਤੇ ਕੋਲੋਰੈਕਟਲ ਕੈਂਸਰ ਦੇ ਮਾਮਲਿਆਂ ’ਚ ਵਾਧਾ
Ad Position 24