01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਕਿਰਗਿਜ਼ਸਤਾਨ ਤੇ ਉਜ਼ਬੇਕਿਸਤਾਨ ਦੇ ਆਗੂਆਂ ਨੂੰ ਮੋਦੀ ਨੇ ਤੋਹਫ਼ੇ ਦਿੱਤੇ

ਨਵੀਂ ਦਿੱਲੀ, 1 ਸਤੰਬਰ (ਪੀ.ਟੀ.ਆਈ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਹਾਲ ਹੀ ’ਚ ਕੇਂਦਰੀ ਏਸ਼ੀਆ ਦੇ ਦੋ ਦੇਸ਼ਾਂ ਦੇ ਦੌਰੇ ਦੌਰਾਨ ਉਜ਼ਬੇਕਿਸਤਾਨ ਅਤੇ ਕਿਰਗਿਜ਼ਸਤਾਨ ਦੀ ਲੀਡਰਸ਼ਿਪ ਨੂੰ ਦਿੱਤੇ ਗਏ ਤੋਹਫ਼ਿਆਂ ਵਿਚ ਮਹਾਭਾਰਤ ਦਾ ਅੰਗਰੇਜ਼ੀ ਅਨੁਵਾਦ, ਲੱਦਾਖੀ ...

Ad Position 21
repet_subhas-goyals [Copy P29]
ਅਜੀਤ ਡੈਸਕ 02-09-2026

ਨਵੀਂ ਦਿੱਲੀ, 1 ਸਤੰਬਰ (ਪੀ.ਟੀ.ਆਈ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਹਾਲ ਹੀ ’ਚ ਕੇਂਦਰੀ ਏਸ਼ੀਆ ਦੇ ਦੋ ਦੇਸ਼ਾਂ ਦੇ ਦੌਰੇ ਦੌਰਾਨ ਉਜ਼ਬੇਕਿਸਤਾਨ ਅਤੇ ਕਿਰਗਿਜ਼ਸਤਾਨ ਦੀ ਲੀਡਰਸ਼ਿਪ ਨੂੰ ਦਿੱਤੇ ਗਏ ਤੋਹਫ਼ਿਆਂ ਵਿਚ ਮਹਾਭਾਰਤ ਦਾ ਅੰਗਰੇਜ਼ੀ ਅਨੁਵਾਦ, ਲੱਦਾਖੀ ‘ਤਸੁਗ-ਦੁਲ’ ਕੰਬਲ ਅਤੇ ਚੰਦਨ ਦੀ ਲੱਕੜ ਨਾਲ ਬਣੀ ‘ਸ਼ਤ ਤੰਤਰੀ ਵੀਣਾ’ ਸ਼ਾਮਿਲ ਸਨ। ਇਨ੍ਹਾਂ ਤੋਹਫ਼ਿਆਂ ’ਚ ਪ੍ਰੀਮੀਅਮ ਕਾਂਗੜਾ ਚਾਹ ਦੇ ਦੋ ਡੱਬੇ, ਬਨਾਰਸੀ ਰੇਸ਼ਮੀ ਸਟੋਲ, ਸੰਗਮਰਮਰ ਦੀ ਜੜਾਈ ਵਾਲਾ ਡੱਬਾ ਅਤੇ ਚਾਂਦੀ ਦਾ ਬਰੋਚ ਵੀ ਸ਼ਾਮਿਲ ਸੀ।ਪ੍ਰਧਾਨ ਮੰਤਰੀ ਨੇ ਕਿਰਗਿਜ਼ਸਤਾਨ ਦੇ ਰਾਸ਼ਟਰਪਤੀ ਸਾਦਿਰ ਜਾਪਾਰੋਵ ਨੂੰ ਅਰਥਸ਼ਾਸਤਰੀ ਬਿਬੇਕ ਦੇਬਰਾਏ ਵਲੋਂ ਕੀਤੇ ਮਹਾਭਾਰਤ ਦੇ 10 ਖੰਡਾਂ ਵਾਲੇ ਅੰਗਰੇਜ਼ੀ ਅਨੁਵਾਦ ਦਾ ਸੈੱਟ ਭੇਟ ਕੀਤਾ। ਮੋਦੀ ਨੇ ਕਿਰਗਿਜ਼ਸਤਾਨ ਦੇ ਰਾਸ਼ਟਰਪਤੀ ਨੂੰ ‘ਤਸੁਗ-ਦੁਲ’ ਕੰਬਲ ਵੀ ਭੇਟ ਕੀਤਾ।

ਇਹ ਲੱਦਾਖ ਦਾ ਰਵਾਇਤੀ ਊਨੀ ਕੱਪੜਾ ਹੈ, ਜੋ ਆਪਣੇ ਚਮਕਦਾਰ ਰੰਗਾਂ ਅਤੇ ਜਿਓਮੈਟ੍ਰਿਕ, ਫੁੱਲਦਾਰ ਤੇ ਸ਼ੈਲੀਬੱਧ ਡਿਜ਼ਾਈਨਾਂ ਲਈ ਜਾਣਿਆ ਜਾਂਦਾ ਹੈ। ਕਿਰਗਿਜ਼ਸਤਾਨ ਦੇ ਪ੍ਰਧਾਨ ਮੰਤਰੀ ਅਦਿਲਬੇਕ ਕਾਸਿਮਾਲੀਏਵ ਨੂੰ ਡੋਕਰਾ ਕਲਾ-ਕ੍ਰਿਤੀ ‘ਰਵਾਇਤੀ ਸੰਗੀਤਕਾਰਾਂ ਦੀ ਜੋੜੀ’ ਭੇਟ ਕੀਤੀ ਗਈ। ਮੋਦੀ ਨੇ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਸ਼ਾਵਕਤ ਮਿਰਜ਼ਿਯੋਯੇਵ ਨੂੰ ਚੰਦਨ ਦੀ ਲੱਕੜ ਨਾਲ ਬਣੀ ‘ਸ਼ਤ ਤੰਤਰੀ ਵੀਣਾ’ ਭੇਟ ਕੀਤੀ। ਇਸ ਦੇ ਇਲਾਵਾ ਮਿਰਜ਼ਿਯੋਯੇਵ ਨੂੰ ਪ੍ਰੀਮੀਅਮ ਕਾਂਗੜਾ ਚਾਹ ਦੇ ਦੋ ਡੱਬੇ ਲੱਕੜ ਦੇ ਨੱਕਾਸ਼ੀਦਾਰ ਡੱਬੇ ’ਚ ਭੇਟ ਕੀਤੇ।ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਨੂੰ ਸ਼ਤਰੰਜ ਗ੍ਰੈਂਡਮਾਸਟਰ ਜਾਵੋਖਿਰ ਸਿੰਦਾਰੋਵ ਦੀ ਹੱਥ ਨਾਲ ਲਿਖੀ ਅਸਲ ਸਕੋਰਸ਼ੀਟ ਵੀ ਭੇਟ ਕੀਤੀ ਗਈ। ਮੋਦੀ ਨੇ ਮਿਰਜ਼ਿਯੋਯੇਵ ਦੀ ਪਤਨੀ ਨੂੰ ਸੰਗਮਰਮਰ ਦੀ ਜੜਾਈ ਵਾਲਾ ਡੱਬਾ ਅਤੇ ਬਨਾਰਸੀ ਰੇਸ਼ਮੀ ਸਟੋਲ ਭੇਟ ਕੀਤਾ। ਮੋਦੀ ਨੇ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਦੀ ਧੀ ਨੂੰ ਚਾਂਦੀ ਦਾ ਸ਼ਾਨਦਾਰ ਬਰੋਚ ਭੇਟ ਕੀਤਾ। ਉਜ਼ਬੇਕਿਸਤਾਨ ਦੇ ਪ੍ਰਧਾਨ ਮੰਤਰੀ ਅਬਦੁੱਲਾ ਅਰੀਪੋਵ ਨੂੰ ਸੰਗਮਰਮਰ ਦੀ ਜੜਾਈ ਵਾਲੀ ਸਜਾਵਟੀ ਪਲੇਟ ਭੇਟ ਕੀਤੀ ਗਈ।

Ad Position 22
No active advertisement
ਪਿਛਲੀ ਖ਼ਬਰ ਸਕੂਲ ਦੀ ਇਮਾਰਤ ਤੋਂ ਛਾਲ ਮਾਰ ਕੇ ਵਿਦਿਆਰਥਣ ਵਲੋਂ ਖੁਦਕੁਸ਼ੀ ਅਗਲੀ ਖ਼ਬਰ ਕੋਲਕਾਤਾ ਹਾਈ ਕੋਰਟ ਦੇ ਹੁਕਮ: ਮਹੂਆ ਮੋਇਤਰਾ ਦੇ ਹਲਕੇ ਦੇ ਦੌਰੇ ਦੌਰਾਨ ਦੋ ਪੁਲਿਸ ਕਰਮਚਾਰੀ ਉਨ੍ਹਾਂ ਦੇ ਨਾਲ ਹੋਣਗੇ
Ad Position 24